Breaking News
Home / खबरे / ਇਸ ਪੰਜਾਬਣ ਕੁੜੀ ਨੇ ਕਰ ਦਿੱਤਾ ਕਮਾਲ,ਗ਼ਰੀਬ ਘਰ ਦੀ ਕੁੜੀ ਗਾਉਂਦੀ ਹੈ ਪੌਪ ਸ਼ੌਂਗ

ਇਸ ਪੰਜਾਬਣ ਕੁੜੀ ਨੇ ਕਰ ਦਿੱਤਾ ਕਮਾਲ,ਗ਼ਰੀਬ ਘਰ ਦੀ ਕੁੜੀ ਗਾਉਂਦੀ ਹੈ ਪੌਪ ਸ਼ੌਂਗ

ਸਾਡੇ ਪੰਜਾਬ ਦੇ ਲੋਕਾਂ ਵਿੱਚ ਬਹੁਤਾ ਜ਼ਿਆਦਾ ਟੈਲੇਂਟ ਹੈ ਅਤੇ ਇਸ ਟੈਲੇਂਟ ਨੂੰ ਜੇਕਰ ਲੋਕਾਂ ਦਾ ਸਹਿਯੋਗ ਮਿਲੇ ਤਾਂ ਇਸ ਨਾਲ ਸਾਡੇ ਪੰਜਾਬ ਦਾ ਨਾਮ ਵੱਡੇ ਪੱਧਰ ਉੱਤੇ ਰੌਸ਼ਨ ਕੀਤਾ ਜਾ ਸਕਦਾ ਹੈ।ਰੋਜ਼ਾਨਾ ਹੀ ਸਾਡੇ ਸਾਹਮਣੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਆਉਂਦੀਆਂ ਹਨ,ਜਿੱਥੇ ਪੰਜਾਬ ਦੇ ਬੱਚਿਆਂ ਵਿੱਚ ਅਜਿਹੀ ਕਲਾਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਸਾਡੇ ਪੰਜਾਬ ਦੇ ਬੱਚੇ ਹੁਨਰ ਨਾਲ ਭਰੇ ਹੋਏ ਹਨ।ਪਰ ਉਨ੍ਹਾਂ ਦੀਆਂ ਆਰਥਿਕ ਤੰਗੀਆਂ ਕਾਰਨ ਉਹ ਅੱਗੇ ਨਹੀਂ ਆ ਪਾਉਂਦੇ। ਇਸ ਤਰ੍ਹਾਂ ਨਾਲ ਪੰਜਾਬ ਦੀ ਰਹਿਣ ਵਾਲੀ ਹਸਨ ਨਾਂ ਦੀ ਇੱਕ ਲੜਕੀ ਵਿੱਚ ਇੱਕ ਅਜਿਹਾ

ਹੁਨਰ ਹੈ,ਜਿਸ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਸਾਡੇ ਪੰਜਾਬ ਦੇ ਬੱਚੇ ਹੋਰ ਭਾਸ਼ਾਵਾਂ ਵਿੱਚ ਗੀਤ ਗਾ ਸਕਦੇ ਹਨ ਅਤੇ ਬਹੁਤ ਹੀ ਸੁਰੀਲੇ ਢੰਗ ਨਾਲ ਇਨ੍ਹਾਂ ਗੀਤਾਂ ਨੂੰ ਗਾ ਕੇ ਲੋਕਾਂ ਮਨ ਜਿਤਾ ਸਕਦੇ ਹਨ।ਹਸਨਪ੍ਰੀਤ ਕੌਰ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਹ ਪੰਜਵੀਂ ਜਮਾਤ ਵਿੱਚ ਸੀ,ਜਦੋਂ ਉਸ ਨੂੰ ਅੰਗਰੇਜ਼ੀ ਵਿੱਚ ਗਾਣੇ ਗਾਉਣਾ ਵਧੀਆ ਲੱਗਦਾ ਸੀ ਉਸ ਸਮੇਂ ਇਸ ਨੂੰ ਕੁਝ ਜ਼ਿਆਦਾ ਸਮਝ ਨਹੀਂ ਲੱਗਦੀ ਸੀ,ਪਰ ਫਿਰ ਵੀ ਉਹ ਗਾਉਣ ਦੀ ਕੋਸ਼ਿਸ਼ ਕਰਦੀ ਸੀ ਅਤੇ ਹੌਲੀ ਹੌਲੀ ਉਸ ਨੇ ਇੰਟਰਨੈੱਟ ਦੀ ਸਹਾਇਤਾ ਨਾਲ ਇਹ ਗਾਣੇ ਗਾਉਣੇ ਸ਼ੁਰੂ ਕੀਤੇ ਅਤੇ ਇਨ੍ਹਾਂ ਵਿੱਚ ਸੁਧਾਰ ਕੀਤਾ ਅੱਜ ਉਹ ਵਧੀਆ ਤਰੀਕੇ ਨਾਲ

ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾ ਵਿੱਚ ਗਾਣੇ ਗਾ ਲੈਂਦੀ ਹੈ।ਇਸ ਤੋਂ ਇਲਾਵਾ ਉਸ ਨੂੰ ਪੰਜਾਬੀ ਅਤੇ ਹਿੰਦੀ ਗਾਣੇ ਗਾਉਣਾ ਵੀ ਬਹੁਤ ਜ਼ਿਆਦਾ ਪਸੰਦ ਹੈ।ਇਸ ਲੜਕੀ ਦੀਆਂ ਕੁਝ ਵੀਡੀਓਜ਼ ਦਾ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਇਹ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾ ਵਿਚ ਗਾਣੇ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਲੋਕ ਇਸ ਦੇ ਗਾਣਿਆਂ ਨੂੰ ਕਾਫੀ ਪਸੰਦ ਕਰ ਰਹੇ ਹਨ,ਕਿਉਂਕਿ ਹਸਨ ਵਿੱਚ ਇੱਕ ਵੱਖਰਾ ਹੁਨਰ ਹੈ ਅਤੇ ਉਸ ਦੀ ਆਵਾਜ਼ ਵੀ ਬਹੁਤ ਸੁਰੀਲੀ ਹੈ ਜਿਸ ਕਾਰਨ ਲੋਕ ਉਸ ਦੇ ਗਾਣਿਆਂ ਨੂੰ ਪਸੰਦ ਕਰ ਰਹੇ ਹਨ ਅਤੇ ਉਸ ਦੇ ਅੱਗੇ ਵਧਣ ਦੀਆਂ ਦੁਆਵਾਂ ਕਰ ਰਹੇ ਹਨ।ਹਸਨ ਪਿਤਾ ਇੱਕ

ਦਰਜੀ ਦਾ ਕੰਮ ਕਰਦੇ ਹਨ।ਉਨ੍ਹਾਂ ਦੱਸਿਆ ਕਿ ਲਾਕਡਾਊਨ ਕਾਰਨ ਉਨ੍ਹਾਂ ਦਾ ਕੰਮ ਠੱਪ ਹੋਇਆ।ਇਸ ਲਈ ਉਨ੍ਹਾਂ ਦੇ ਘਰ ਦੇ ਹਾਲਾਤ ਚੰਗੇ ਨਹੀਂ ਹਨ,ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਪੁੱਤਰੀ ਉਤੇ ਮਾਣ ਹੈ ਕਿ ਉਹ ਉਨ੍ਹਾਂ ਦਾ ਨਾਮ ਉੱਚਾ ਕਰ ਰਹੀ ਹੈ।

About khabar

Leave a Reply

Your email address will not be published. Required fields are marked *