Breaking News
Home / खबरे / ਵੇਖੋ ਸਿੱਧੂ ਮੂਸੇਵਾਲੇ ਦੀ ਕੋਠੀ ਦਾ ਟੂਰ,ਪਿੰਡ ਵਾਲਿਆਂ ਦੇ ਸਿੱਧੂ ਬਾਰੇ ਕੀ ਹਨ ਵਿਚਾਰ

ਵੇਖੋ ਸਿੱਧੂ ਮੂਸੇਵਾਲੇ ਦੀ ਕੋਠੀ ਦਾ ਟੂਰ,ਪਿੰਡ ਵਾਲਿਆਂ ਦੇ ਸਿੱਧੂ ਬਾਰੇ ਕੀ ਹਨ ਵਿਚਾਰ

ਸਿੱਧੂ ਮੂਸੇ ਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਹਨ। ਉਨ੍ਹਾਂ ਵੱਲੋਂ ਜਿਹੜਾ ਵੀ ਗਾਣਾ ਗਾਇਆ ਜਾਂਦਾ ਹੈ ਉਹ ਬਹੁਤ ਸਾਰੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਅਤੇ ਅਕਸਰ ਹੀ ਉਨ੍ਹਾਂ ਦੇ ਗਾਣੇ ਟ੍ਰੈਂਡਿੰਗ ਵਿਚ ਚਲਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੂਸੇ ਵਾਲੇ ਵੱਲੋਂ ਮੂਸੇ ਟੇਪ ਦੇ ਬਹੁਤ ਸਾਰੇ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਹ ਗਾਣੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਬਾਹਰਲੇ ਮੁਲਕਾਂ ਦੇ ਲੋਕਾਂ ਵੱਲੋਂ ਵੀ ਸੁਣੇ ਜਾ ਰਹੇ ਹਨ। ਪਰ ਸਿੱਧੂ ਮੂਸੇਵਾਲੇ ਵੱਲੋਂ ਆਪਣੀ ਚੜ੍ਹਾਈ ਉੱਤੇ ਭੋਰਾ ਵੀ ਗਰੂਰ ਨਹੀਂ ਕੀਤਾ ਜਾਂਦਾ, ਜਿਸ ਕਾਰਨ ਲੋਕ ਉਨ੍ਹਾਂ ਦੇ ਇਸ ਸੁਭਾਅ ਨੂੰ ਬਹੁਤ ਜ਼ਿਆਦਾ ਪਸੰਦ

ਕਰਦੇ ਹਨ।ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਕਲਾਕਾਰ ਦੀ ਥੋੜ੍ਹੀ ਬਹੁਤੀ ਚੜ੍ਹਾਈ ਹੋ ਜਾਂਦੀ ਹੈ ਤਾਂ ਉਹ ਚੰਡੀਗੜ੍ਹ ਜਾਂ ਫਿਰ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਰਸਤਿਆਂ ਵਿੱਚ ਘੇਰਦੇ ਹਨ ਅਤੇ ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਹੈ। ਪਰ ਉੱਥੇ ਹੀ ਮੂਸੇਵਾਲੇ ਦਾ ਮੰਨਣਾ ਕੁਝ ਹੋਰ ਹੈ ਉਨ੍ਹਾਂ ਵੱਲੋਂ ਆਪਣੇ ਪਿੰਡ ਵਿੱਚ ਹੀ ਆਪਣੀ ਹਵੇਲੀ ਤਿਆਰ ਕਰਵਾਈ ਜਾ ਰਹੀ ਹੈ।ਇਸ ਹਵੇਲੀ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ ਅਤੇ ਸਿੱਧੂ ਮੂਸੇਵਾਲੇ ਦੀ ਬਹੁਤ ਜ਼ਿਆਦਾ ਤਾਰੀਫ਼ ਕਰਦੇ ਹਨ।ਜਦੋਂ ਇੱਕ ਪੱਤਰਕਾਰ ਵੱਲੋਂ ਸਿੱਧੂ ਮੂਸੇਵਾਲੇ ਦੇ

ਪਿੰਡ ਮੂਸੇ ਵਾਲੇ ਜਾ ਕੇ ਉਨ੍ਹਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਲੋਕਾਂ ਨੇ ਸਿੱਧੂ ਮੂਸੇਵਾਲੇ ਦੀ ਕਾਫੀ ਜ਼ਿਆਦਾ ਤਾਰੀਫ਼ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਚੜ੍ਹਾਈ ਹੋਣ ਤੋਂ ਬਾਅਦ ਵੀ ਮੂਸੇਵਾਲਾ ਆਪਣੇ ਖੇਤਾਂ ਵਿੱਚ ਟਰੈਕਟਰ ਤੇ ਕੰਮ ਕਰਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਪਿੰਡ ਦੇ ਲੋਕਾਂ ਨਾਲ ਹੱਸਦਾ ਖੇਡਦਾ ਦਿਖਾਈ ਦਿੰਦਾ ਹੈ।ਉਨ੍ਹਾਂ ਦੀ ਹਵੇਲੀ ਨੂੰ ਵੰਡੇ ਕਈ ਸਾਲ ਹੋ ਚੁੱਕੇ ਹਨ ਅਤੇ ਹਵੇਲੀ ਵਿੱਚ ਕੰਮ ਕਰਨ ਵਾਲੇ ਕਾਮਿਆਂ ਦਾ ਦੱਸਣਾ ਹੈ ਕਿ ਇਸ ਹਵੇਲੀ ਨੂੰ ਤਿਆਰ ਹੋਣ ਲਈ ਕਾਫੀ ਜ਼ਿਆਦਾ ਸਮਾਂ ਲੱਗੇਗਾ।

About khabar

Leave a Reply

Your email address will not be published. Required fields are marked *