Breaking News
Home / खबरे / ਬੇਅੰਤ ਕੌਰ ਦੇ ਵਕੀਲ ਨੇ ਸਾਹਮਣੇ ਆਈ ਫੋਟੋ ਬਾਰੇ ਕਰ ਦਿੱਤਾ ਇਹ ਵੱਡਾ ਖੁਲਾਸਾ

ਬੇਅੰਤ ਕੌਰ ਦੇ ਵਕੀਲ ਨੇ ਸਾਹਮਣੇ ਆਈ ਫੋਟੋ ਬਾਰੇ ਕਰ ਦਿੱਤਾ ਇਹ ਵੱਡਾ ਖੁਲਾਸਾ

ਸੋਸ਼ਲ ਮੀਡੀਆ ਉੱਤੇ ਬੇਅੰਤ ਕੌਰ ਬਾਜਵਾ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਪੋਸਟਾਂ ਪਾ ਰਹੇ ਹਨ ਅਤੇ ਉਸ ਨੂੰ ਡਿਪੋਰਟ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਬੇਅੰਤ ਕੌਰ ਬਾਜਵਾ ਦਾ ਇਕ ਵੀਡੀਓ ਸਾਹਮਣੇ ਆ ਰਿਹਾ ਹੈ,ਜਿਸ ਵਿੱਚ ਉਸ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਸ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਉਸ ਨੂੰ ਕੁਝ ਲੋਕਾਂ ਵੱਲੋਂ ਫੋਨ ਕਰਕੇ ਵੀ ਧਮਕਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਬੇਅੰਤ ਕੌਰ ਬਾਜਵਾ ਦਾ ਕਹਿਣਾ ਹੈ ਕਿ ਉਸ ਕੋਲ ਸਾਰੇ ਉਹ ਨੰਬਰ ਰਿਕਾਰਡ ਹਨ,ਜਿਨ੍ਹਾਂ ਤੋਂ ਉਸ ਨੂੰ ਫੋਨ ਆਇਆ ਹੈ।

ਇਸ ਤੋਂ ਇਲਾਵਾ ਉਸ ਵੱਲੋਂ ਅਜਿਹੀਆਂ ਘਟੀਆ ਪੋਸਟਾਂ ਪਾਉਣ ਵਾਲੇ ਲੋਕਾਂ ਦੇ ਖਿਲਾਫ ਵੀ ਕਾਰਵਾਈ ਕਰਵਾਈ ਜਾਵੇਗੀ ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਨੰਬਰ ਅਤੇ ਅਕਾਉਂਟ ਦੇ ਨਾਮ ਕੈਨੇਡਾ ਪੁਲੀਸ ਪ੍ਰਸ਼ਾਸਨ ਅਤੇ ਪੰਜਾਬ ਦੀ ਪੁਲੀਸ ਪ੍ਰਸ਼ਾਸਨ ਨੂੰ ਦੇ ਦਿੱਤੇ ਹਨ ਅਤੇ ਜਿਨ੍ਹਾਂ ਨੇ ਵੀ ਉਸ ਨੂੰ ਅੱਜ ਤੱਕ ਧਮਕਾਇਆ ਹੈ, ੳੁਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।ਇਸ ਤੋਂ ਇਲਾਵਾ ਬੇਅੰਤ ਕੌਰ ਬਾਜਵਾ ਦੇ ਵਕੀਲ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ,ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਵਜ੍ਹਾ ਤੋਂ ਹੀ ਬੇਅੰਤ ਕੌਰ ਬਾਜਵਾ ਨੂੰ ਪਰੇਸ਼ਾਨ ਕਰ ਰਹੇ ਹਨ। ਜਿਹੜੇ ਲੋਕਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੈ ਉਹ ਵੀ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਪੋਸਟਾਂ ਪਾ ਰਹੇ ਹਨ।ਸੋ

ਅਜਿਹੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਬੇਅੰਤ ਕੌਰ ਬਾਜਵਾ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਤੰਗ ਪ੍ਰੇਸ਼ਾਨ ਨਾ ਕਰ ਸਕੇ;ਇਨ੍ਹਾਂ ਦੋਨਾਂ ਦੇ ਇਸ ਅਭਿਆਨ ਤੋਂ ਬਾਅਦ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਲਾਹਨਤਾਂ ਪਾ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਅਤੇ ਉਸ ਨੂੰ ਮੰਨ ਕੇ ਉਸ ਦੀ ਮੁਆਫ਼ੀ ਮੰਗ ਲਈ ਜਾਵੇ ਤਾਂ ਉਸ ਗ਼ਲਤੀ ਨੂੰ ਮੁਆਫ਼ ਕੀਤਾ ਜਾ ਸਕਦਾ ਹੈ।ਪਰ ਜਿਸ ਤਰੀਕੇ ਨਾਲ ਬੇਅੰਤ ਕੌਰ ਬਾਜਵਾ ਵੱਲੋਂ ਗਲਤੀ ਕਰਨ ਤੋਂ ਬਾਅਦ ਵੀ ਉਸ ਨੂੰ ਮੰਨਿਆ ਨਹੀਂ ਜਾ ਰਿਹਾ।ਜਿਸ ਕਾਰਨ ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ ਅਤੇ ਅਜੇ ਤੱਕ ਵੀ ਬੇਅੰਤ ਕੌਰ ਬਾਜਵਾ ਵੱਲੋਂ ਕੁਝ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਸਾਰਿਆਂ ਨੂੰ ਉਸ ਉੱਪਰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੈ। ਕਿਉਂਕਿ ਬੇਅੰਤ ਕੌਰ ਬਾਜਵਾ ਵੱਲੋਂ ਅਜੇ ਤੱਕ ਅਜਿਹੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ

ਗਿਆ,ਜੋ ਲੋਕ ਅਸਲ ਵਿੱਚ ਜਾਣਨਾ ਚਾਹੁੰਦੇ ਹਨ।ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸਿਰਫ਼ ਓਨੀਆਂ ਹੀ ਗੱਲਾਂ ਕਹਿ ਕੇ ਜਾਂਦੀ ਹੈ ਜਿੰਨਾ ਉਹ ਖੁਦ ਦੱਸਣਾ ਚਾਹੁੰਦੀ ਹੈ। ਕਿਸੇ ਵੀ ਪੱਤਰਕਾਰ ਦੇ ਸਵਾਲ ਦਾ ਸਹੀ ਜਵਾਬ ਉਸ ਵੱਲੋਂ ਨਹੀਂ ਦਿੱਤਾ ਜਾਂਦਾ।

About khabar

Leave a Reply

Your email address will not be published. Required fields are marked *