Home / खबरे / ਇਸ ਬਾਰਾਂ ਸਾਲ ਦੇ ਬਹਾਦਰ ਬੱਚੇ ਨੂੰ ਮਿਲਣ ਆਏ ਕਿਸਾਨ ਆਗੂ, ਸਿਰੋਪਾਓ ਪਾ ਕੇ ਕੀਤਾ ਗਿਆ ਸਨਮਾਨਿਤ

ਇਸ ਬਾਰਾਂ ਸਾਲ ਦੇ ਬਹਾਦਰ ਬੱਚੇ ਨੂੰ ਮਿਲਣ ਆਏ ਕਿਸਾਨ ਆਗੂ, ਸਿਰੋਪਾਓ ਪਾ ਕੇ ਕੀਤਾ ਗਿਆ ਸਨਮਾਨਿਤ

ਜਿਵੇਂ ਕਿਸੇ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕਿਸਾਨ ਵੱਖੋ ਵੱਖਰੇ ਤਰੀਕੇ ਅਪਣਾ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਉੱਤੇ ਦਬਾਅ ਬਣਾਇਆ ਜਾ ਸਕੇ।ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਜੇਕਰ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਕਿਸੇ ਵੀ ਭਾਜਪਾ ਆਗੂ ਵੱਲੋਂ ਕੋਈ ਮੀਟਿੰਗ ਜਾਂ ਸਮਾਗਮ ਕੀਤਾ ਜਾ ਰਿਹਾ ਹੈ ਤਾਂ ਕਿਸਾਨਾਂ ਵੱਲੋਂ ਉਸੇ ਸਮੇਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ।ਪਿਛਲੇ ਦਿਨੀਂ ਵੀ ਚੰਡੀਗਡ਼੍ਹ ਵਿੱਚ ਭਾਜਪਾ ਆਗੂ ਦਾ ਵਿਰੋਧ ਹੋਇਆ ਸੀ।ਬਹੁਤ ਸਾਰੇ ਲੋਕ ਇਕੱਠੇ ਹੋ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਭਾਜਪਾ ਆਗੂ ਦਾ ਵਿਰੋਧ ਕਰ ਰਹੇ ਸੀ।ਇਸੇ ਦੌਰਾਨ ਬਹੁਤ ਸਾਰੇ

ਕਿਸਾਨਾਂ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਇਸੇ ਦੌਰਾਨ ਇੱਕ ਬਾਰਾਂ ਸਾਲ ਦੇ ਬੱਚੇ ਨੂੰ ਵੀ ਗਿ੍ਰਫਤਾਰੀ ਦੇਣੀ ਪਈ ਸੀ।ਇਸ ਬੱਚੇ ਦਾ ਨਾਮ ਅਭਿਜੋਤ ਸਿੰਘ ਹੈ,ਜਿਸ ਸਮੇਂ ਇਹ ਪੁਲੀਸ ਵਾਲੀ ਵੈਨ ਦੇ ਵਿੱਚ ਬੈਠਾ ਸੀ ਤਾਂ ਉਸ ਸਮੇਂ ਸਣੇ ਕੁਝ ਸ਼ਬਦ ਕਹੇ ਸੀ ਅਤੇ ਉਹ ਸ਼ਬਦ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਲੋਕਾਂ ਵੱਲੋਂ ਵੇਖੇ ਗਏ।ਇਸ ਵੀਡੀਓ ਵਿਚ ਇਸ ਬੱਚੇ ਦਾ ਕਹਿਣਾ ਸੀ ਕਿ ਇਹ ਗ੍ਰਿਫ਼ਤਾਰੀ ਦੇਣ ਜਾ ਰਿਹਾ ਹੈ।ਜੇਕਰ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਿੰਘੂ ਬਾਰਡਰ ਤੋਂ ਕੋਈ ਵੀ ਕਿਸਾਨ ਆਗੂ ਇਸ

ਨੂੰ ਲੈਣ ਲਈ ਆ ਜਾਵੇ।ਇਸ ਤੋਂ ਬਾਅਦ ਇਸ ਬੱਚੇ ਨੂੰ ਛੱਡ ਦਿੱਤਾ ਗਿਆ ਸੀ ਅਤੇ ਹੁਣ ਸੰਯੁਕਤ ਕਿਸਾਨ ਮੋਰਚਾ ਦੇ ਕੁਝ ਆਗੂ ਇਸ ਬੱਚੇ ਨੂੰ ਮਿਲਣ ਲਈ ਆਏ।ਇਸ ਤੋਂ ਇਲਾਵਾ ਕਿਸਾਨੀ ਅੰਦੋਲਨਾਂ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਦੀ ਇਸ ਬੱਚੇ ਨੂੰ ਮਿਲਣ ਲਈ ਆਈ ਉਨ੍ਹਾਂ ਨੇ ਇਸ ਬੱਚੇ ਦੇ ਗਲ ਵਿੱਚ ਸਿਰੋਪਾ ਪਾ ਕੇ ਇਸ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਬੱਚਾ ਬਹੁਤ ਬਹਾਦਰ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਬੱਚਿਆਂ ਲਈ ਮਿਸਾਲ ਬਣ ਚੁੱਕਿਆ ਹੈ ਕਿ ਕਿਸ ਤਰੀਕੇ ਨਾਲ ਆਪਣੇ ਹੱਕਾਂ ਲਈ ਲੜਿਆ ਜਾ ਸਕਦਾ ਹੈ ਅਤੇ ਜ਼ੁ-ਲ-ਮ ਦੇ ਖ਼ਿਲਾਫ਼ ਆਵਾਜ਼ ਉਠਾਈ ਜਾਂਦੀ ਹੈ।

About khabar

Leave a Reply

Your email address will not be published. Required fields are marked *