Breaking News
Home / खबरे / ਬੇਅੰਤ ਕੌਰ ਨੇ ਆਪਣੇ ਇਸ ਇੰਟਰਵਿਊ ਵਿੱਚ ਕੀਤੇ ਇਹ ਵੱਡੇ ਖੁਲਾਸੇ,ਪੇਸ ਕਰ ਦਿੱਤੀ ਇਹ ਸਬੂਤ

ਬੇਅੰਤ ਕੌਰ ਨੇ ਆਪਣੇ ਇਸ ਇੰਟਰਵਿਊ ਵਿੱਚ ਕੀਤੇ ਇਹ ਵੱਡੇ ਖੁਲਾਸੇ,ਪੇਸ ਕਰ ਦਿੱਤੀ ਇਹ ਸਬੂਤ

ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਹਰ ਰੋਜ਼ ਇਸ ਮਾਮਲੇ ਵਿੱਚ ਨਵੇਂ ਨਵੇਂ ਸਬੂਤਾਂ ਅਤੇ ਨਵੇਂ ਨਵੇਂ ਮੋੜ ਸਾਹਮਣੇ ਆ ਰਹੇ ਹਨ ਹਰ ਇੱਕ ਵਿਅਕਤੀ ਇਸ ਮਾਮਲੇ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖ ਰਿਹਾ ਹੈ ।ਕਿਉਂਕਿ ਹਰ ਇੱਕ ਵਿਅਕਤੀ ਨੂੰ ਇੰਤਜ਼ਾਰ ਹੈ ਕਿ ਕਦੋਂ ਤਕ ਇਸ ਮਾਮਲੇ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਬੇਅੰਤ ਕੌਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਬੇਅੰਤ ਕੌਰ ਨੂੰ ਡਿਪੋਰਟ ਕਰਕੇ ਪੰਜਾਬ ਵਿੱਚ ਲਿਆ ਕੇ ਉਸ ਨੂੰ ਬਣਦੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਬੇਅੰਤ ਕੌਰ ਦੇ

ਪੱਖ ਵਿੱਚ ਖੜ੍ਹੇ ਹਨ।ਇਸ ਦੇ ਚੱਲਦਿਆਂ ਹੀ ਸੋਸ਼ਲ ਮੀਡੀਆ ਉੱਪਰ ਇਕ ਸੁਸਾਇਡ ਨੋਟ ਵਾਇਰਲ ਹੋਇਆ ਹੈ ਜਿਸ ਵਿੱਚ ਬੇਅੰਤ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਸੁਸਾਈਡ ਨੋਟ ਲਵਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਸੀ ਜਿਸ ਵਿੱਚ ਉਸ ਨੇ ਬੇਅੰਤ ਕੌਰ ਨੂੰ ਨਿਰਦੋਸ਼ ਦੱਸਿਆ ਹੈ।ਪਰ ਬੇਅੰਤ ਕੌਰ ਨੇ ਇਸ ਮਾਮਲੇ ਵਿਚ ਗੱਲ ਕਰਦੇ ਹੋਏ ਦੱਸਿਆ ਕਿ ਹਰ ਇੱਕ ਵਿਅਕਤੀ ਵੱਲੋਂ ਉਸ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਪਰ ਕਿਸੇ ਨੂੰ ਵੀ ਇਸ ਮਾਮਲੇ ਦੀ ਡੂੰਘਾਈ ਦਾ ਕੁਝ ਵੀ ਪਤਾ ਨਹੀਂ ਹੈ ਉਸਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਦੇ ਚਾਚਾ ਵੱਲੋਂ ਬੇਅੰਤ ਕੌਰ ਉੱਪਰ

ਬਹੁਤ ਜ਼ਿਆਦਾ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਬੇਅੰਤ ਕੌਰ ਦਾ ਕਹਿਣਾ ਹੈ ਕਿ ਜੇਕਰ ਲਵਪ੍ਰੀਤ ਸਿੰਘ ਦੇ ਚਾਚਾ ਜੀ ਨੂੰ ਇੰਨੀ ਹੀ ਲਵਪ੍ਰੀਤ ਸਿੰਘ ਨਾਲ ਪਿਆਰ ਸੀ ਤਾਂ ਉਹ ਉਸ ਦੇ ਭੋਗ ਤਕ ਤਾਂ ਰੁਕ ਸਕਦੇ ਸਨ ਉਨ੍ਹਾਂ ਨੇ ਤਾਂ ਉਸ ਦੇ ਭੋਗ ਪੈਣ ਦਾ ਇੰਤਜ਼ਾਰ ਵੀ ਨਹੀਂ ਕੀਤਾ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਸਾਰਾ ਕੁਝ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤਾ।ਇਸ ਤੋਂ ਬਾਅਦ ਬੇਅੰਤ ਕੌਰ ਨੇ ਕਿਹਾ ਕਿ ਹਰ ਇੱਕ ਵਿਅਕਤੀ ਕੁੜੀਆਂ ਨੂੰ ਹੀ ਮਾੜਾ ਕਹਿ ਰਿਹਾ ਹੈ ਅਤੇ ਹਰ ਇਕ ਵਿਅਕਤੀ ਵੱਲੋਂ ਕੁੜੀਆਂ ਦੇ ਉੱਪਰ ਹੀ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ।ਬੇਅੰਤ ਕੌਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਛਾਈ ਸਭ ਦੇ ਸਾਹਮਣੇ ਆ ਜਾਵੇਗੀ ਅਤੇ ਹਰ ਵਿਅਕਤੀ ਜੋ ਉਸ ਨੂੰ ਗ਼ਲਤ ਕਹਿ ਰਿਹਾ ਹੈ ਉਸ ਦੇ ਸਾਹਮਣੇ ਸਾਰੀ ਸਚਾਈ ਆਉਣ ਤੋਂ ਬਾਅਦ ਹਰ ਵਿਅਕਤੀ ਆਪਣੇ ਆਪ ਤੋਂ ਸਰ ਮਜ਼ਦੂਰ ਮੰਨੇਗਾ।

ਬੇਅੰਤ ਕੌਰ ਨੇ ਕਿਹਾ ਕਿ ਉਹ ਸਾਰੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਸ ਦੀਆਂ ਗਲਤ ਵੀਡੀਓ ਸੋਸ਼ਲ ਮੀਡੀਆ ਉੱਪਰ ਨਾ ਪਾਈਆਂ ਜਾਣ ਕਿਉਂਕਿ ਕਿਸੇ ਨੂੰ ਵੀ ਸੱਚਾਈ ਦਾ ਪਤਾ ਨਹੀਂ ਹੈ।

About khabar

Leave a Reply

Your email address will not be published. Required fields are marked *