Home / खबरे / ਗੁਰਸਿੱਖ ਨੌਜਵਾਨ ਨੇ ਸਭ ਕੁਝ ਜਾਣਦਿਆਂ ਹੋਇਆਂ ਵੀ ਨੇਤਰਹੀਣ ਲੜਕੀ ਦੇ ਨਾਲ ਕਰਵਾਇਆ ਵਿਆਹ, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

ਗੁਰਸਿੱਖ ਨੌਜਵਾਨ ਨੇ ਸਭ ਕੁਝ ਜਾਣਦਿਆਂ ਹੋਇਆਂ ਵੀ ਨੇਤਰਹੀਣ ਲੜਕੀ ਦੇ ਨਾਲ ਕਰਵਾਇਆ ਵਿਆਹ, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਰਾਗੀ ਹਰਦੀਪ ਸਿੰਘ ਵੱਲੋਂ ਇਕ ਅਜਿਹਾ ਕਦਮ ਚੁੱਕਿਆ ਗਿਆ, ਜਿਸ ਕਾਰਨ ਉਨ੍ਹਾਂ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ ਅਤੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਚਾਰੇ ਪਾਸੇ ਸਰਾਹਨਾ ਵੀ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਰਾਗੀ ਹਰਦੀਪ ਸਿੰਘ ਨੇ ਇੱਕ ਨੇਤਰਹੀਣ ਲੜਕੀ ਨਾਲ ਵਿਆਹ ਕੀਤਾ।ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਭਾਵੇਂ ਨੇਤਰਹੀਣ ਹਨ,ਪਰ ਰੂਹਾਨੀਅਤ ਦੇ ਮਾਮਲੇ ਵਿੱਚ ਉਹ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਖੋਲ੍ਹਦੇ ਹਨ। ਭਾਵ ਉਨ੍ਹਾਂ ਵੱਲੋਂ ਬਹੁਤ ਹੀ ਸੋਹਣਾ ਕੀਰਤਨ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਸੁਚੱਜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ,ਜਿਸ ਕਾਰਨ ਉਨ੍ਹਾਂ ਦੇ ਮਨ ਵਿੱਚ ਇਹ ਇੱਛਾ ਜਾਗੀ ਕਿ ਉਹ ਇਨ੍ਹਾਂ ਨਾਲ ਵਿਆਹ

ਕਰ ਲੈਣਾ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਵੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਦੋ ਪਰਚੀਆਂ ਵੀ ਲਿਖੀਆਂ ਜਿਸ ਵਿੱਚ ਇੱਕ ਪਰਚੀ ਹਾਂ ਦੀ ਸੀ ਅਤੇ ਦੂਸਰੀ ਪਰਚੀ ਨਾਂ ਦੀ ਸੀ।ਅਰਦਾਸ ਬੇਨਤੀ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਇਨ੍ਹਾਂ ਵਿੱਚੋਂ ਇੱਕ ਪਰਚੀ ਚੁੱਕੀ ਤਾਂ ਉਹ ਹਾਂ ਦੀ ਪਰਚੀ ਸੀ।ਜਿਸ ਕਾਰਨ ਉਨ੍ਹਾਂ ਨੇ ਜਥੇਦਾਰਾਂ ਨਾਲ ਗੱਲਬਾਤ ਕੀਤੀ ਤੇ ਉਹ ਇਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ।ਉਸ ਤੋਂ ਬਾਅਦ ਦਾ ਜਥੇਦਾਰਾਂ ਨੇ ਇਨ੍ਹਾਂ ਤੋਂ ਦੁਬਾਰਾ ਪੁੱਛਿਆ ਕਿ ਉਹ ਆਪਣੇ ਫ਼ੈਸਲੇ ਉੱਤੇ ਦੁਬਾਰਾ ਸੋਚ ਲੈਣ।ਪਰ ਇਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਨੇ ਸੋਚ ਸਮਝ ਕੇ ਹੀ ਫੈਸਲਾ

ਲਿਆ ਹੈ ਇਨ੍ਹਾਂ ਦੇ ਮਨ ਉੱਤੇ ਕੋਈ ਵੀ ਦਬਾਅ ਨਹੀਂ ਹੈ ਅਤੇ ਇਹ ਉਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਗਈ।ਜਦੋਂ ਸਾਰਿਆਂ ਦੀ ਸਹਿਮਤੀ ਮਿਲ ਗਈ ਤਾਂ ਉਸ ਤੋਂ ਬਾਅਦ ਇਨ੍ਹਾਂ ਦੇ ਅਨੰਦ ਕਾਰਜ ਕਰਵਾਏ ਗਏ।ਜਿਸ ਲੜਕੀ ਨਾਲ ਰਾਗੀ ਹਰਦੀਪ ਸਿੰਘ ਦਾ ਵਿਆਹ ਹੋਇਆ ਹੈ,ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਗਈ ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਉਹ ਕਾਫੀ ਸੁਲਝੇ ਹੋਏ ਹਨ।ਭਾਵੇਂ ਉਨ੍ਹਾਂ ਦੀਆਂ ਅੱਖਾਂ ਦੀ ਨਿਗ੍ਹਾ ਨਹੀਂ ਹੈ,ਪਰ ਦੁਨੀਆਂਦਾਰੀ ਬਾਰੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਗਿਆਨ ਹੈ ਉਨ੍ਹਾਂ ਨੇ ਬਹੁਤ ਸਾਰੀਆਂ ਅਜਿਹੀਆਂ ਸੁਚੱਜੀਆਂ ਗੱਲਾਂ ਕੀਤੀਆਂ ਜਿਸ ਨਾਲ ਕਿਸੇ ਦੀ

ਜੀਵਨ ਨੂੰ ਵੀ ਸੇਧ ਮਿਲ ਸਕਦੀ ਹੈ।ਜਦੋਂ ਤੋਂ ਇਹ ਖ਼ਬਰ ਲੋਕਾਂ ਦੇ ਸਾਹਮਣੇ ਆਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਨਵੀਂ ਵਿਆਹੀ ਜੋੜੀ ਨੂੰ ਦੁਆਵਾਂ ਦੇ ਰਹੇ ਹਨ ਅਤੇ ਰਾਗੀ ਹਰਦੀਪ ਸਿੰਘ ਵੱਲੋਂ ਲਏ ਗਏ ਇਸ ਫੈਸਲੇ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *