Breaking News
Home / खबरे / ਹੁਣ ਇਸ ਲੜਕੀ ਦੇ ਨਾਲ ਲੜਕੇ ਨੇ ਕੀਤੀ 45 ਲੱਖ ਰੁਪਏ ਦੀ ਠੱਗੀ,ਰੋ ਰੋ ਕੇ ਤੁਸੀਂ ਆਪਣੀ ਸਾਰੀ ਕਹਾਣੀ

ਹੁਣ ਇਸ ਲੜਕੀ ਦੇ ਨਾਲ ਲੜਕੇ ਨੇ ਕੀਤੀ 45 ਲੱਖ ਰੁਪਏ ਦੀ ਠੱਗੀ,ਰੋ ਰੋ ਕੇ ਤੁਸੀਂ ਆਪਣੀ ਸਾਰੀ ਕਹਾਣੀ

ਸੋਸ਼ਲ ਮੀਡੀਆ ਉੱਤੇ ਲਗਾਤਾਰ ਅਜਿਹੀਆਂ ਵੀਡਿਓਜ਼ ਦਾ ਵੇਖਣ ਨੂੰ ਮਿਲ ਰਹੀਆਂ ਹਨ।ਜਿਨ੍ਹਾਂ ਵਿੱਚ ਬੇਅੰਤ ਕੌਰ ਬਾਜਵਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ,ਜਿਨ੍ਹਾਂ ਵਿੱਚ ਨੌਜਵਾਨਾਂ ਨਾਲ ਵਿਦੇਸ਼ ਜਾਣ ਦੇ ਨਾਮ ਤੇ ਧੋਖਾ ਹੋਇਆ ਹੈ ਭਾਵੇਂ ਕਿ ਉਹ ਲੜਕੀਆਂ ਹੁਣ ਚਾਹੇ ਲੜਕੇ ਹੋਣ।ਲੜਕਿਆਂ ਦੇ ਨਾਲ ਨਾਲ ਬਹੁਤ ਸਾਰੀਆਂ ਲੜਕੀਆਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਮਸਫ਼ਰ ਵੱਲੋਂ ਬਹੁਤ ਸਾਰਾ ਪੈਸਾ ਹੜਪ ਕੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀ ਇੱਕ

ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਲੜਕੀ ਰੋਂਦੇ ਹੋਏ ਆਪਣਾ ਦੁੱਖੜਾ ਸੁਣਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਉਸ ਨਾਲ ਇਕ ਲੜਕੇ ਨੇ ਪਨਤਾਲੀ ਲੱਖ ਰੁਪਏ ਦੀ ਠੱਗੀ ਮਾਰੀ ਹੈ।ਉਹ ਇਸ ਵੀਡੀਓ ਦੇ ਵਿਚ ਰੋਂਦੀ ਹੋਈ ਉਸ ਲੜਕੇ ਨੂੰ ਕਹਿ ਰਹੀ ਹੈ ਕਿ ਕਿਰਪਾ ਕਰਕੇ ਉਸ ਦਾ ਪੈਸਾ ਵਾਪਸ ਕਰ ਦਿੱਤਾ ਜਾਵੇ। ਕਿਉਂਕਿ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਲੜਕੇ ਨੂੰ ਇਹ ਪੈਸਾ ਦਿੱਤਾ ਸੀ ਲੜਕੀ ਦੇ ਸਿਰ ਤੇ ਬਾਪ ਦਾ ਸਾਇਆ ਨਹੀਂ ਹੈ।ਇਸ ਤੋਂ ਇਲਾਵਾ ਇਨ੍ਹਾਂ ਕੋਲ ਜਿੰਨੀ ਵੀ ਜ਼ਮੀਨ ਸੀ ਉਸ ਨੂੰ ਵੇਚ ਕੇ ਜੋ ਵੀ ਪੈਸਾ ਹਾਸਲ ਹੋਇਆ ਸੀ।ਉਹ ਸਾਰਾ ਉਸ ਲੜਕੇ ਨੂੰ ਵਿਦੇਸ਼ ਭੇਜਣ ਤੇ ਲਗਾ ਦਿੱਤਾ ਉਸ ਤੋਂ ਬਾਅਦ ਹੁਣ

ਲੜਕਾ ਇਨ੍ਹਾਂ ਨਾਲ ਧੋਖਾ ਕਰ ਗਿਆ ਅਤੇ ਲੜਕੀ ਨੂੰ ਇਨਸਾਫ ਨਹੀਂ ਮਿਲ ਰਿਹਾ।ਜਿਸ ਕਾਰਨ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਇਨਸਾਫ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਆਪਣੀ ਜਾਨ ਦੇ ਦੇਵੇਗੀ।ਸੋ ਇਸ ਲੜਕੀ ਦੀ ਵੀਡੀਓ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ,ਜਿਨ੍ਹਾਂ ਵਿਚ ਕੁਝ ਲੋਕ ਅਜਿਹੇ ਬੋਲ ਬੋਲ ਰਹੇ ਹਨ ਜੋ ਕਿ ਪੰਜਾਬੀਆਂ ਨੂੰ

ਇੱਕ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਬਹੁਤ ਸਾਰੇ ਅਜਿਹੇ ਨੌਜਵਾਨ ਹਨ ਜੋ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿਚ ਵੀ ਬਹੁਤ ਸਾਰੇ ਲੋਕ ਧੋਖੇ ਦਾ ਸ਼ਿਕਾਰ ਹੋਣਗੇ ਜੇਕਰ ਅਜੇ ਵੀ ਪੰਜਾਬੀ ਨਾ ਸੰਭਲੇ।

About khabar

Leave a Reply

Your email address will not be published. Required fields are marked *