Home / खबरे / ਵੇਖੋ ਕਿਸ ਤਰ੍ਹਾਂ ਸਕੇ ਭੈਣ ਭਰਾ ਘਰਵਾਲਾ ਘਰਵਾਲੀ ਬਣ ਕੇ ਜਾਂਦੇ ਹਨ ਕੈਨੇਡਾ, ਕਿਸ ਤਰ੍ਹਾਂ ਹੁੰਦੇ ਹਨ ਨਕਲੀ ਵਿਆਹ

ਵੇਖੋ ਕਿਸ ਤਰ੍ਹਾਂ ਸਕੇ ਭੈਣ ਭਰਾ ਘਰਵਾਲਾ ਘਰਵਾਲੀ ਬਣ ਕੇ ਜਾਂਦੇ ਹਨ ਕੈਨੇਡਾ, ਕਿਸ ਤਰ੍ਹਾਂ ਹੁੰਦੇ ਹਨ ਨਕਲੀ ਵਿਆਹ

ਅੱਜਕੱਲ੍ਹ ਪੰਜਾਬ ਦੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਿਆ ਹੈ।ਇਸ ਰੁਝਾਨ ਦਾ ਫਾਇਦਾ ਉਹ ਲੋਕ ਉਠਾ ਰਹੇ ਹਨ ਜੋ ਕਿ ਆਈਲੈੱਟਸ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ ਅਤੇ ਟਰੈਵਲ ਏਜੰਟ ਬਣ ਚੁੱਕੇ ਹਨ।ਇਸ ਦਾ ਖੁਲਾਸਾ ਕਰਦੇ ਹੋਏ ਇੱਕ ਪਤਵੰਤੇ ਨੇ ਦੱਸਿਆ ਕਿ ਕਿਸ ਤਰ੍ਹਾਂ ਮੈਰਿਜ ਬਿਊਰੋ ਚਲਾਉਣ ਵਾਲੇ ਲੋਕਾਂ ਨੇ ਮੈਰਿਜ ਬਿਊਰੋ ਦਾ ਕੰਮ ਬੰਦ ਕਰਕੇ ਹੁਣ ਆਈਲੈਟਸ ਸੈਂਟਰ ਖੋਲ ਲਏ ਹਨ।ਇਸ ਤੋਂ ਇਲਾਵਾ ਹੋਣ ਟਰੈਵਲ ਏਜੰਟ ਵੀ ਬਣ ਗਏ ਹਨ ਅਤੇ ਨੌਜਵਾਨਾਂ ਨੂੰ ਬਾਹਰ ਭੇਜਣ ਦੀ ਬਹੁਤ ਜ਼ਿਆਦਾ ਪੈਸੇ ਇਕੱਠੇ ਕਰ ਰਹੇ ਹਨ।ਇਨ੍ਹਾਂ ਗੱਲਾਂ ਦਾ ਪ੍ਰਭਾਵ ਸਾਡੇ ਨੌਜਵਾਨ ਪੀਡ਼੍ਹੀ ਉੱਪਰ ਬਹੁਤ

ਜ਼ਿਆਦਾ ਪੈ ਰਿਹਾ ਹੈ ।ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਨੌਜਵਾਨ ਪੀੜ੍ਹੀ ਇਸ ਹੱਦ ਤਕ ਵਿਦੇਸ਼ਾਂ ਲਈ ਪਾਗਲ ਹੋ ਚੁੱਕੀ ਹੈ ਕਿ ਉਹ ਸਕੇ ਭੈਣ ਭਰਾ ਵੀ ਆਪਸ ਵਿੱਚ ਵਿਆਹ ਕਰਵਾ ਕੇ ਵਿਦੇਸ਼ ਵਿੱਚ ਹਸਬੈਂਡ ਵਾਈਫ਼ ਬਣ ਕੇ ਜਾ ਰਹੇ ਹਨ।ਕਿਉਂਕਿ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਇਹ ਬਹੁਤ ਸੌਖਾ ਤਰੀਕਾ ਸੀ ਕਿ ਘਰਵਾਲਾ ਅਤੇ ਘਰਵਾਲੀ ਦੋਨੋਂ ਬਹੁਤ ਆਸਾਨੀ ਨਾਲ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਜਾ ਸਕਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਇਲਾਵਾ ਹੋਰ ਕੁਝ ਦਿਖਾਈ

ਹੀ ਨਹੀਂ ਦਿੰਦਾ।ਜੇਕਰ ਕਿਸੇ ਵੀ ਨੌਜਵਾਨ ਦੀ ਪਤਨੀ ਵਿਦੇਸ਼ ਵਿੱਚ ਚਲੀ ਗਈ ਹੈ ਤਾਂ ਉਹ ਕੋਈ ਵੀ ਕੰਮ ਕਰਨ ਦੀ ਬਜਾਏ ਇਹ ਸੋਚਦਾ ਰਹਿੰਦਾ ਹੈ ਕਿ ਕਦੋਂ ਉਸ ਦੀ ਪਤਨੀ ਉਸ ਨੂੰ ਬਾਹਰ ਬੁਲਾਏਗੀ ਅਤੇ ਕਦੋਂ ਉਹ ਉੱਥੇ ਜਾ ਕੇ ਕੰਮ ਕਰੇਗਾ।ਪਰ ਪੰਜਾਬ ਵਿਚ ਜੋ ਉਹ ਇਕ ਦੋ ਸਾਲ ਲੰਘਾਉਂਦਾ ਹੈ ਉਹ ਦੋ ਸਾਲਾਂ ਵਿੱਚ ਕੋਈ ਕੰਮ ਨਹੀਂ ਕਰਦਾ ਉਹ ਸਿਰਫ ਵਿਦੇਸ਼ਾਂ ਦੇ ਹੀ ਸੁਪਨੇ ਲੈਂਦਾ ਰਹਿੰਦਾ ਹੈ ਜਿਸ ਦੇ ਕਾਰਨ ਸਾਡੇ ਪੰਜਾਬ ਦੀ ਜਵਾਨੀ ਬਿਲਕੁਲ ਗਰਕ ਚੁੱਕੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਲੋਕ ਵਿਦੇਸ਼ਾਂ ਵਿੱਚੋਂ ਆਏ ਲੋਕਾਂ ਦੀਆਂ ਚੇਨਾਂ ਦੇਖ ਕੇ ਇਹ ਸੋਚਦੇ ਹਨ ਕਿ ਓਧਰ ਜਾ ਕੇ ਸਾਰਾ ਕੁਝ ਕਰਨਾ ਬਹੁਤ ਆਸਾਨ ਹੈ ਕਿਉਂਕਿ ਉੱਧਰ ਹਰ ਇੱਕ ਵਿਅਕਤੀ ਨੂੰ ਕੰਮ ਮਿਲਦਾ ਹੈ ਇਸ ਲਈ ਉੱਧਰ ਜਾ ਕੇ ਪੈਸੇ ਕਮਾਉਣੇ ਬਹੁਤ ਆਸਾਨ ਹਨ।ਇਸ ਲਈ ਲੋਕ ਆਪਣੇ ਗੁਆਂਢੀਆਂ ਜਾਂ ਰਿਸ਼ਤੇਦਾਰਾਂ ਨੂੰ ਵੇਖਕੇ ਇਹੀ ਸੁਪਨਾ

ਲੈਂਦੇ ਹਨ ਕਿ ਉਹ ਵਿਦੇਸ਼ਾਂ ਵਿਚ ਜਾ ਕੇ ਚੰਗਾ ਪੈਸਾ ਕਮਾਉਣਾ ਅਤੇ ਇਧਰ ਆ ਕੇ ਐਸ਼ ਕਰਨਗੇ।ਪਰ ਜਦੋਂ ਉਹ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਉਹ ਪੰਜਾਬ ਵੱਲ ਨੂੰ ਭੱਜਦੇ ਹਨ ਅਤੇ ਬਹੁਤ ਸਾਰੇ ਗਲਤ ਕੰਮਾਂ ਵਿਚ ਫਸ ਜਾਂਦੇ ਹਨ ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

About khabar

Leave a Reply

Your email address will not be published. Required fields are marked *