Home / खबरे / ਮੁੰਡਾ ਕਹਿ ਰਿਹਾ ਸੀ ਸਰ ਮੇਰੇ ਕੋਲ ਕਾਗਜ਼ ਪੂਰੇ ਹਨ ,ਪਰ ਪੁਲਸ ਮੁਲਾਜ਼ਮ ਨੇ ਧੱਕੇ ਨਾਲ ਕੱਟ ਦਿੱਤਾ ਚਾਲਾਨ ,ਫਿਰ ਦੇਖੋ ਕੀ ਹੋਇਆ

ਮੁੰਡਾ ਕਹਿ ਰਿਹਾ ਸੀ ਸਰ ਮੇਰੇ ਕੋਲ ਕਾਗਜ਼ ਪੂਰੇ ਹਨ ,ਪਰ ਪੁਲਸ ਮੁਲਾਜ਼ਮ ਨੇ ਧੱਕੇ ਨਾਲ ਕੱਟ ਦਿੱਤਾ ਚਾਲਾਨ ,ਫਿਰ ਦੇਖੋ ਕੀ ਹੋਇਆ

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿੱਥੇ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਲੋਕਾਂ ਨਾਲ ਧੱ-ਕੇ-ਸ਼ਾ-ਹੀ ਕੀਤੀ ਜਾਂਦੀ ਹੈ।ਜਿਸ ਕਾਰਨ ਪੁਲਸ ਮੁਲਾਜ਼ਮਾਂ ਦੀ ਵਰਦੀ ਅਕਸਰ ਹੀ ਦਾਗਦਾਰ ਹੁੰਦੀ ਰਹਿੰਦੀ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੇ ਦਾ ਨਾਜਾਇਜ਼ ਹੀ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਲੜਕਾ ਜੋ ਕਿ ਵੀਡਿਓ ਬਣਾ ਰਿਹਾ ਹੈ,ਉਹ ਦੋ ਪੁਲੀਸ ਮੁਲਾਜ਼ਮਾਂ ਦੇ ਕੋਲ ਖੜ੍ਹਾ ਹੈ ਅਤੇ ਉਨ੍ਹਾਂ ਤੋਂ ਸਵਾਲ ਪੁੱਛ ਰਿਹਾ ਹੈ ਕਿ ਪੁਲਸ

ਮੁਲਾਜ਼ਮ ਉਸ ਦਾ ਕਿਸ ਗੱਲੋਂ ਚਲਾਨ ਕੱਟ ਰਹੇ ਹਨ।ਪਰ ਪੁਲੀਸ ਮੁਲਾਜ਼ਮਾਂ ਵੱਲੋਂ ਵੱਖੋ ਵੱਖਰੇ ਜਵਾਬ ਦਿੱਤੇ ਜਾ ਰਹੇ ਹਨ।ਪਰ ਜਦੋਂ ਲੜਕੇ ਵੱਲੋਂ ਉਸ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ ਤਾਂ ਪੁਲੀਸ ਮੁਲਾਜ਼ਮ ਕੋਈ ਹੋਰ ਗੱਲ ਕੱਢ ਲਿਆਉਂਦੇ ਹਨ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਪੁਲੀਸ ਮੁਲਾਜ਼ਮਾਂ ਵੱਲੋਂ ਕਿਹਾ ਜਾਂਦਾ ਹੈ ਕਿ ਲੜਕੇ ਵੱਲੋਂ ਗਲਤ ਤਰੀਕੇ ਨਾਲ ਫੋਨ ਵਰਤਿਆ ਜਾ ਰਿਹਾ ਸੀ, ਭਾਵ ਕਿ ਉਹ ਮੋਟਰਸਾਈਕਲ ਚਲਾਉਂਦੇ ਸਮੇਂ ਫੋਨ ਚਲਾ ਰਿਹਾ ਸੀ।ਪਰ ਜਦੋਂ ਲੜਕੇ ਦਾ ਕਹਿਣਾ ਹੈ ਕਿ ਉਹ ਇਕ ਸਾਈਡ ਤੇ ਖੜ੍ਹਾ ਹੋ ਕੇ ਫੋਨ ਚਲਾ ਰਿਹਾ ਸੀ ਤਾਂ ਉਸ ਤੋਂ ਬਾਅਦ ਪੁਲੀਸ ਮੁਲਾਜ਼ਮ ਕਹਿਣ ਲੱਗਦੇ ਹਨ ਕਿ ਉਸਨੇ ਮਾਸਕ ਨਹੀਂ ਪਾਇਆ,ਜਿਸ ਕਾਰਨ ਉਹ ਉਸ ਦਾ ਚਲਾਨ ਕੱਟ ਰਹੇ

ਹਨ। ਪਰ ਇਸੇ ਦੌਰਾਨ ਲੜਕਾ ਪੁਲੀਸ ਮੁਲਾਜ਼ਮਾਂ ਉੱਤੇ ਵੀ ਸਵਾਲ ਖੜ੍ਹਾ ਕਰ ਦਿੰਦਾ ਹੈ ਕਿਉਂਕਿ ਉਨ੍ਹਾਂ ਨੇ ਵੀ ਮਾਸਕ ਨਹੀਂ ਪਾਏ ਹੋਏ ਸੀ।ਇਸੇ ਦੌਰਾਨ ਇਹ ਮਾਮਲਾ ਕਾਫੀ ਜ਼ਿਆਦਾ ਵਧ ਜਾਂਦਾ ਹੈ।ਕਾਫੀ ਲੰਬਾ ਸਮਾਂ ਪੁਲਿਸ ਮੁਲਾਜ਼ਮਾਂ ਤੇ ਇਸ ਲੜਕੇ ਦੇ ਵਿਚਕਾਰ ਬਹਿਸਬਾਜ਼ੀ ਹੁੰਦੀ ਰਹਿੰਦੀ ਹੈ ਉਸ ਤੋਂ ਬਾਅਦ ਪੁਲੀਸ ਮੁਲਾਜ਼ਮ ਕਹਿੰਦੇ ਹਨ ਕਿ ਉਸ ਵੱਲੋਂ ਇਨ੍ਹਾਂ ਦੇ ਨਾਲ ਗਲਤ ਤਰੀਕੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ।ਪਰ ਲੜਕੇ ਦਾ ਕਹਿਣਾ ਹੈ ਕਿ ਮੈਂ ਸਿਰਫ਼ ਸੱਚ ਬੋਲਿਆ ਹੈ,ਇਸ ਵਿੱਚ ਮੈਂ ਕੋਈ ਵੀ ਗਲਤ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ।ਇਸ ਦੌਰਾਨ ਸਥਾਨਕ ਲੋਕ ਵੀ ਇਕੱਠੇ ਹੋ ਜਾਂਦੇ ਹਨ ਅਤੇ ਉਹ ਲੜਕੇ ਦਾ ਸਾਥ ਦਿੰਦੇ ਹਨ।ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਬੇਵੱਸ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਨੇ ਉਸ ਲੜਕੇ ਦਾ ਚਲਾਨ ਨਹੀਂ ਕੱਟਿਆ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਕਿ ਪੰਜਾਬ ਪੁਲੀਸ ਨੂੰ ਲਾਹਨਤਾਂ ਪਾ ਰਹੇ

ਹਨ,ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਕਸਰ ਹੀ ਪੁਲਿਸ ਮੁਲਾਜ਼ਮ ਧੱਕੇ ਨਾਲ ਚਲਾਨ ਕੱਟਦੇ ਹੋਏ ਦਿਖਾਈ ਦਿੰਦੇ ਹਨ ਅਤੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਦੇ ਹਨ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *