Breaking News
Home / खबरे / ਪਾਣੀ ਦੇ ਵਹਾਅ ਵਿੱਚ ਫਸਿਆ ਸੀ ਨੌਜਵਾਨ ,ਉਸੇ ਵਕਤ ਆਇਆ ਇਹ ਫਰਿਸ਼ਤਾ, ਵੇਖੋ ਪੂਰੀ ਵੀਡੀਓ

ਪਾਣੀ ਦੇ ਵਹਾਅ ਵਿੱਚ ਫਸਿਆ ਸੀ ਨੌਜਵਾਨ ,ਉਸੇ ਵਕਤ ਆਇਆ ਇਹ ਫਰਿਸ਼ਤਾ, ਵੇਖੋ ਪੂਰੀ ਵੀਡੀਓ

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਮਜ਼ੇਦਾਰ ਵੀਡੀਓ ਨੂੰ ਲੈ ਕੇ ਆਉਂਦੇ ਹਾਂ ਕਈ ਵਾਰ ਇਹ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਸਭ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਦੋਸਤ ਆਪਣੇ ਦੂਸਰੇ ਦੋਸਤ ਦੀ ਜਾਨ ਬਚਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਨੇ ਖ਼ੁਦ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਆਪਣੇ ਦੋਸਤ ਦੀ ਜਾਨ ਬਚਾ ਲਈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਉਸ ਵਿਅਕਤੀ ਦੀ ਤਾਰੀਫ਼ ਵੀ ਕਰ ਰਹੇ ਹਨ।

ਜਿਸ ਨੇ ਆਪਣੇ ਦੋਸਤ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਹਥੇਲੀ ਉੱਤੇ ਰੱਖਿਆ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਪੁਲ ਉੱਤੇ ਬਹੁਤ ਹੀ ਤੇਜ਼ ਵਹਾਅ ਨਾਲ ਪਾਣੀ ਵਹਿ ਰਿਹਾ ਹੈ।ਇਸੇ ਦੌਰਾਨ ਕੁਝ ਲੋਕ ਇਸ ਪੁਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਕੁਝ ਲੋਕ ਇਸ ਪੁਲ ਨੂੰ ਪਾਰ ਕਰ ਲੈਂਦੇ ਹਨ,ਪਰ ਇਸੇ ਦੌਰਾਨ ਇਕ ਵਿਅਕਤੀ ਆਪਣੇ ਮੋਟਰਸਾਈਕਲ ਦੇ ਸਮੇਤ ਇਸ ਪੁਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਮੋਟਰਸਾਈਕਲ ਤੇਜ਼ ਵਹਾਅ ਵਿੱਚ ਵਹਿ ਜਾਂਦਾ ਹੈ ਅਤੇ ਉਸ ਦਾ ਵੀ ਬੈਲੇਂਸ ਵਿਗੜਦਾ ਹੈ ਜਿਸ ਕਾਰਨ ਉਹ ਵੀ ਪਾਣੀ

ਵਿੱਚ ਵਹਿਣ ਲੱਗਦਾ ਹੈ।ਪਰ ਇਸੇ ਦੌਰਾਨ ਉਸ ਦਾ ਦੋਸਤ ਉੱਥੇ ਪਹੁੰਚਦਾ ਹੈ ਅਤੇ ਉਸ ਨੂੰ ਪਾਣੀ ਦੇ ਤੇਜ਼ ਵਹਾਅ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਕਾਫ਼ੀ ਸਮਾਂ ਇਹ ਜੱਦੋਜਹਿਦ ਕਰਦੇ ਰਹਿੰਦੇ ਹਨ।ਪਰ ਬਾਅਦ ਵਿਚ ਆਸਪਾਸ ਖੜ੍ਹੇ ਲੋਕਾਂ ਵੱਲੋਂ ਵੀ ਇਨ੍ਹਾਂ ਦਾ ਸਾਥ ਦਿੱਤਾ ਜਾਂਦਾ ਹੈ ਅਤੇ ਸਾਰੇ ਹੀ ਪਾਣੀ ਦੇ ਵਹਾਅ ਵਿਚੋਂ ਬਾਹਰ ਆ ਜਾਂਦੇ ਹਨ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ,ਜੋ ਉਸ ਵਿਅਕਤੀ ਦੀ ਬਹੁਤ ਜ਼ਿਆਦਾ ਤਾਰੀਫ਼ ਕਰ ਰਹੇ ਹਨ ਜਿਸ ਨੇ ਆਪਣੇ ਦੋਸਤ ਦੀ ਜਾਨ ਨੂੰ ਬਚਾਉਣ ਲਈ ਇਕੱਲੇ ਹੀ ਉਸ ਨੂੰ ਬਚਾਉਣਾ ਚਾਹਿਆ।ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *