Breaking News
Home / खबरे / ਬੇਅੰਤ ਕੌਰ ਦੇ ਘਰ ਅੰਬੈਸੀ ਵਾਲਿਆਂ ਨੇ ਮਾਰੀ ਰੇਡ,ਪਿੰਡ ਵਾਲਿਆਂ ਨੇ ਕੀਤਾ ਕਾਬੂ

ਬੇਅੰਤ ਕੌਰ ਦੇ ਘਰ ਅੰਬੈਸੀ ਵਾਲਿਆਂ ਨੇ ਮਾਰੀ ਰੇਡ,ਪਿੰਡ ਵਾਲਿਆਂ ਨੇ ਕੀਤਾ ਕਾਬੂ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਲਵਪ੍ਰੀਤ ਸਿੰਘ ਲਾਡੀ ਦੀ ਖੁ-ਦ-ਕੁ-ਸ਼ੀ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ।ਬਹੁਤ ਸਾਰੇ ਲੋਕ ਇਸ ਮਾਮਲੇ ਵਿੱਚ ਬਿਆਨਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕੁਝ ਲੋਕ ਅਜਿਹੇ ਹਨ ਜੋ ਇਸ ਮਾਮਲੇ ਤੋਂ ਫਾਇਦਾ ਚੁੱਕਣਾ ਚਾਹੁੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਬੇਅੰਤ ਕੌਰ ਬਾਜਵਾ ਦੇ ਘਰ ਇਕ ਨਕਲੀ ਇਹ ਅੰਬੈਸੀ ਵਾਲਾ ਪਹੁੰਚਿਆ।ਉਸ ਨੇ ਬੇਅੰਤ ਕੌਰ ਬਾਜਵਾ ਦੇ ਘਰ ਜਾ ਕੇ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਉਸ ਨੇ ਬਾਕੀ ਗੱਲਬਾਤ ਪਿੰਡ ਖੁੱਡੀ ਕਲਾਂ ਦੇ ਸਰਪੰਚ ਦੇ ਘਰ ਜਾ ਕੇ ਕਰਨੀ ਜ਼ਿਆਦਾ ਵਧੀਆ ਸਮਝੀ ਉੱਥੇ ਜਦੋਂ ਇਸ ਨਕਲੀ ਅੰਬੈਸੀ ਵਾਲੇ ਨਾਲ ਗੱਲਬਾਤ ਸ਼ੁਰੂ ਹੋਈ ਤਾਂ

ਇਸ ਨੇ ਕਿਹਾ ਕਿ ਬੇਅੰਤ ਕੌਰ ਬਾਜਵਾ ਨੂੰ ਜਲਦੀ ਹੀ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਉਸ ਨੂੰ ਫਾਂ-ਸੀ ਦੇ ਦਿੱਤੀ ਜਾਵੇਗੀ।ਭਾਵ ਕਿ ਇਹ ਬੇਅੰਤ ਕੌਰ ਬਾਜਵਾ ਦੇ ਪਰਿਵਾਰਕ ਮੈਂਬਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਜਿਸ ਲੜਕੇ ਦੇ ਨਾਲ ਬੇਅੰਤ ਕੌਰ ਬਾਜਵਾ ਦੀ ਫੋਟੋ ਵਾਇਰਲ ਹੋਈ ਹੈ ਉਹ ਉਸੇ ਦੇ ਨਾਲ ਰਹਿ ਰਹੀ ਹੈ।ਉਸ ਦੇ ਇਸ ਕੋਲ ਪੱਕੇ ਸਬੂਤ ਹਨ।ਉਸ ਤੋਂ ਬਾਅਦ ਜਦੋਂ ਪਿੰਡ ਦੇ ਸਰਪੰਚ ਨੂੰ ਇਸ ਦੀਆਂ ਗੱਲਾਂ ਉੱਤੇ ਥੋੜ੍ਹਾ ਸ਼ੱਕ ਹੋਣ ਲੱਗਿਆ ਤਾਂ ਉਸ ਨੇ ਆਪਣੇ ਇੱਕ ਵਕੀਲ ਨੂੰ ਫੋਨ ਮਿਲਾਇਆ।ਉਸ ਵਕੀਲ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ

ਇਸ ਨਕਲੀ ਅੰਬੈਸੀ ਵਾਲੇ ਤੋਂ ਇਸ ਦੀ ਆਈਡੀ ਮੰਗੀ ਜਾਵੇ ਤਾਂ ਉਸ ਤੋਂ ਬਾਅਦ ਇਸ ਨੇ ਕਿਹਾ ਕਿ ਇਹ ਆਪਣਾ ਪਰਸ ਘਰ ਭੁੱਲ ਆਇਆ ਹੈ। ਉਸ ਤੋਂ ਬਾਅਦ ਪਿੰਡ ਦੇ ਸਰਪੰਚ ਅਤੇ ਬੇਅੰਤ ਕੌਰ ਬਾਜਵਾ ਦੇ ਪਰਿਵਾਰਕ ਮੈਬਰਾਂ ਨੂੰ ਪੱਕਾ ਸ਼ੱਕ ਹੋ ਗਿਆ ਕਿ ਇਹ ਨਕਲੀ ਅੰਬੈਸੀ ਵਾਲਾ ਹੈ।ਉਸ ਤੋਂ ਬਾਅਦ ਇਸ ਨੂੰ ਕਾਬੂ ਵਿੱਚ ਕੀਤਾ ਗਿਆ ਅਤੇ ਪੁਲਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ।ਉਸ ਤੋਂ ਬਾਅਦ ਪੁਲਸ ਮੁਲਾਜ਼ਮ ਇਥੇ ਪਹੁੰਚੇ ਅਤੇ ਇਸ ਨਕਲੀ ਅੰਬੈਸੀ ਵਾਲੇ ਨੂੰ ਆਪਣੀ ਹਿਰਾਸਤ ਵਿਚ ਲਿਆ

ਗਿਆ ਅਤੇ ਇਸ ਸੰਬੰਧੀ ਛਾਣਬੀਣ ਕਰ ਕੇ ਇਸ ਦੇ ਖਿਲਾਫ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜਗ੍ਹਾ ਵਾਇਰਲ ਹੋ ਰਹੀ ਹੈ।

About khabar

Leave a Reply

Your email address will not be published. Required fields are marked *