Breaking News
Home / खबरे / ਫ਼ਰੀਦਕੋਟ ਦੇ ਗੱਭਰੂ ਨੌਜਵਾਨ ਨੇ ਲਿਆ ਫਾਹਾ, ਕੈਨੇਡਾ ਜਾ ਕੇ ਮੁੱਕਰ ਗਈ ਘਰਵਾਲੀ

ਫ਼ਰੀਦਕੋਟ ਦੇ ਗੱਭਰੂ ਨੌਜਵਾਨ ਨੇ ਲਿਆ ਫਾਹਾ, ਕੈਨੇਡਾ ਜਾ ਕੇ ਮੁੱਕਰ ਗਈ ਘਰਵਾਲੀ

ਅੱਜਕੱਲ੍ਹ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ,ਜਿਸ ਕਾਰਨ ਉਹ ਇਕ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਉਂਦੇ ਹਨ ਅਤੇ ਇਹ ਉਮੀਦ ਜਤਾਉਂਦੇ ਹਨ ਕਿ ਉਹ ਲੜਕੀ ਉਨ੍ਹਾਂ ਨੂੰ ਵਿਦੇਸ਼ ਵਿੱਚ ਲੈ ਕੇ ਜਾਵੇਗੀ।ਪਰ ਕਈ ਵਾਰ ਅਜਿਹਾ ਨਹੀਂ ਹੁੰਦਾ ਭਾਵ ਲੜਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।ਉਹ ਆਪਣੀ ਪਤਨੀ ਨੂੰ ਲੱਖਾਂ ਰੁਪਿਆ ਖਰਚ ਕਰਕੇ ਦੇਸ਼ ਤੋਂ ਭੇਜ ਦਿੰਦੇ ਹਨ।ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਦਾ ਸਾਥ ਨਹੀਂ ਨਿਭਾਉਂਦੀ ਇਸ ਦੌਰਾਨ ਲੜਕੀ ਆਪਣਾ ਪੈਸਾ ਵੀ ਖੋ ਬੈਠਦੇ ਹਨ ਅਤੇ ਵਿਦੇਸ਼ ਵੀ ਨਹੀਂ ਜਾ ਪਾਉਂਦੇ।ਜਿਸ ਕਾਰਨ ਬਹੁਤ ਸਾਰੇ ਲੜਕੇ ਆਪਣੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ,ਭਾਵ ਉਹ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲੈਂਦੇ ਹਨ।ਇਸੇ ਤਰ੍ਹਾਂ ਦੇ ਬਹੁਤ

ਸਾਰੇ ਮਾਮਲੇ ਸਾਹਮਣੇ ਆਉਣ ਲੱਗੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਕਾਫੀ ਰਤਾ ਗਰਮਾਇਆ ਹੋਇਆ ਹੈ।ਹੁਣ ਇਸੇ ਦੌਰਾਨ ਇਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ।ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਫ਼ਰੀਦਕੋਟ ਦੇ ਇੱਕ ਹਰਵਿੰਦਰ ਸਿੰਘ ਨਾਂ ਦੇ ਲੜਕੇ ਨੇ ਖੁਦਕੁਸ਼ੀ ਕੀਤੀ ਸੀ ਉਸ ਨੇ ਇਹ ਖ਼ੁਦਕੁਸ਼ੀ ਮਈ ਮਹੀਨੇ ਦੇ ਵਿੱਚ ਕੀਤੀ ਸੀ।ਪਰ ਪਰਿਵਾਰਕ ਮੈਂਬਰਾਂ ਨੂੰ ਇਸ ਵਿੱਚ ਕੋਈ ਵੀ ਇਨਸਾਫ ਨਹੀਂ ਮਿਲਿਆ।ਹਰਵਿੰਦਰ ਸਿੰਘ ਦੇ ਸਕੇ ਭਰਾ ਹਰਭੇਜ ਸਿੰਘ ਨੇ ਜੋਗਿੰਦਰ ਬਾਸੀ ਸ਼ੋਅ ਦੇ ਵਿੱਚ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਸ ਦੇ ਭਰਾ ਹਰਵਿੰਦਰ ਸਿੰਘ ਦਾ ਵਿਆਹ ਦੋ ਹਜਾਰ ਵੀਹ ਦੇ ਵਿਚ ਹੋਇਆ ਸੀ, ਜਿਸ ਤੋਂ ਬਾਅਦ

ਉਨ੍ਹਾਂ ਨੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਸੀ।ਜਿਸ ਦੌਰਾਨ ਉਨ੍ਹਾਂ ਦਾ ਬਹੁਤ ਸਾਰਾ ਪੈਸਾ ਖਰਚ ਹੋਇਆ ਸੀ ਪਰ ਮਨਪ੍ਰੀਤ ਕੌਰ ਨੇ ਕੈਨੇਡਾ ਜਾਣ ਤੋਂ ਬਾਅਦ ਹਰਵਿੰਦਰ ਸਿੰਘ ਨਾਲ ਗੱਲਬਾਤ ਕਰਨੀ ਛੱਡ ਦਿੱਤੀ।ਜਿਸ ਕਾਰਨ ਹਰਵਿੰਦਰ ਸਿੰਘ ਬਹੁਤ ਪ੍ਰੇਸ਼ਾਨ ਰਹਿਣ ਲੱਗਿਆ ਅਤੇ ਆਖਰਕਾਰ ਉਸ ਨੇ ਆਪਣੀ ਜਾਨ ਦੇ ਦਿੱਤੀ।ਨਾਲ ਹੀ ਉਸ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਸੀ ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਉਸ ਦੀ ਮੌਤ ਦੀ ਜ਼ਿੰਮੇਵਾਰ ਉਸ ਦੀ ਪਤਨੀ ਹੈ।ਇਸ ਸੰਬੰਧੀ ਉਨ੍ਹਾਂ ਨੇ ਪੁਲਸ

ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਕੋਈ ਫ਼ਾਇਦਾ ਨਹੀਂ ਨਿਕਲਿਆ। ਹੁਣ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਲੜਕੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *