Breaking News
Home / खबरे / 300 ਸਾਲ ਪੁਰਾਣੇ ਕਿਲੇ ਵਿੱਚ ਹੋ ਰਿਹਾ ਹੈ ਇਹ ਗ਼ਲਤ ਕੰਮ, ਨਜ਼ਦੀਕੀ ਲੋਕਾਂ ਨੇ ਕੀਤੇ ਵੱਡੇ ਖੁਲਾਸੇ

300 ਸਾਲ ਪੁਰਾਣੇ ਕਿਲੇ ਵਿੱਚ ਹੋ ਰਿਹਾ ਹੈ ਇਹ ਗ਼ਲਤ ਕੰਮ, ਨਜ਼ਦੀਕੀ ਲੋਕਾਂ ਨੇ ਕੀਤੇ ਵੱਡੇ ਖੁਲਾਸੇ

ਪੰਜਾਬ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਪੁਰਾਤਨ ਚੀਜ਼ਾਂ ਅਤੇ ਪੁਰਾਣੇ ਕਿਲੇ ਹਨ,ਜਿਨ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਾਂਭ ਸੰਭਾਲ ਨਹੀਂ ਕੀਤੀ ਗਈ।ਜਿਸ ਕਾਰਨ ਉਹ ਖ਼ਰਾਬ ਹੋ ਰਹੇ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਲੇਰਕੋਟਲਾ ਦਾ ਇਤਿਹਾਸ ਕਾਫ਼ੀ ਜ਼ਿਆਦਾ ਅਹਿਮ ਹੈ।ਇਸ ਲਈ ਇੱਥੇ ਬਹੁਤ ਸਾਰੇ ਅਜਿਹੇ ਪੁਰਾਣੇ ਕਿਲ੍ਹੇ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਰੂਰਤ ਹੈ।ਜੇਕਰ ਸਰਕਾਰ ਇਨ੍ਹਾਂ ਦੀ ਸਾਂਭ ਸੰਭਾਲ ਕਰੇ ਤਾਂ ਕਰੋੜਾਂ ਦੀ ਕਮਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਸਕਦਾ ਹੈ।ਪਰ ਪੰਜਾਬ ਸਰਕਾਰ ਵੱਲੋਂ

ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ।ਜਿਸ ਕਾਰਨ ਮਲੇਰਕੋਟਲਾ ਦਾ ਇੱਕ ਕਿਲ੍ਹਾ,ਜਿਸ ਵਿਚ ਉਹ ਸਾਰੇ ਨਸ਼ੇੜੀ ਬਣ ਕੇ ਨਸ਼ਾ ਕਰਦੇ ਹਨ ਅਤੇ ਇਸ ਕਿਲ੍ਹੇ ਨੂੰ ਗੰਦਾ ਕਰ ਰਹੇ ਹਨ।ਇਸ ਤੋਂ ਇਲਾਵਾ ਇਸ ਕਿਲ੍ਹੇ ਦੀਆਂ ਕੰਧਾਂ ਬਿਲਕੁਲ ਹੀ ਢਹਿੰਦੀਆਂ ਜਾ ਰਹੀਆਂ ਹਨ,ਜਿਸ ਕਾਰਨ ਕਿਸੇ ਵੀ ਸਮੇਂ ਇਹ ਕਿਲਾ ਬਿਲਕੁਲ ਖ਼ਤਮ ਹੋ ਸਕਦਾ ਹੈ। ਸੋ ਜੇਕਰ ਸਰਕਾਰ ਇਸ ਉੱਤੇ ਕੰਮ ਕਰਵਾ ਰਹੇ ਅਤੇ ਇਸ ਨੂੰ ਦੇਖਣ ਯੋਗ ਬਣਾ ਦੇਵੇ ਤਾਂ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਇਸ ਵਿੱਚ ਦਿਲਚਸਪੀ ਲੈਣ ਅਤੇ ਸਰਕਾਰ ਨੂੰ ਇਸ ਤੋਂ ਆਮਦਨੀ ਹੋਵੇ ਜੋ ਆਮਦਨੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਰਤ ਸਕਦੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਕਿਲਾ ਸ਼ੇਰ ਮੁਹੰਮਦ ਖਾਂ ਦੇ ਪੁੱਤਰ ਨੇ ਤਿੰਨ ਸੌ ਸਾਲ

ਪਹਿਲਾਂ ਇੱਥੇ ਬਣਵਾਇਆ ਸੀ। ਪਰ ਇਸ ਦੀ ਬਿਲਕੁਲ ਵੀ ਸਾਂਭ ਸੰਭਾਲ ਨਹੀਂ ਹੋਈ ਜਿਸ ਕਾਰਨ ਇੱਥੇ ਬਹੁਤ ਸਾਰੇ ਲੋਕ ਆਉਂਦੇ ਹਨ, ਜੋ ਇੱਥੇ ਬੈਠ ਕੇ ਚਿੱਟਾ ਪੀਂਦੇ ਹਨ ਜਾਂ ਫਿਰ ਕਿਸੇ ਹੋਰ ਪ੍ਰਕਾਰ ਦਾ ਨਸ਼ਾ ਕਰਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਲੋਕ ਇੱਥੇ ਹੋਰ ਵੀ ਬਹੁਤ ਤਰ੍ਹਾਂ ਦੇ ਗਲਤ ਕੰਮ ਕਰਦੇ ਹਨ।ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਇਸ ਕਿਲੇ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਲੋਕ ਇਥੇ ਗੰਦ ਨਾ ਪਾਉਣ।

About khabar

Leave a Reply

Your email address will not be published. Required fields are marked *