Breaking News
Home / खबरे / ਲਵਪ੍ਰੀਤ ਸਿੰਘ ਦੀ ਭੂਆ ਦੇ ਮੁੰਡੇ ਨੇ ਦੱਸੀ ਬੇਅੰਤ ਕੌਰ ਦੀ ਅਸਲੀਅਤ ,ਕਿੰਨੇ ਪੈਸੇ ਭੇਜਦੀ ਸੀ ਬੇਅੰਤ ਕੌਰ ਲਵਪ੍ਰੀਤ ਸਿੰਘ ਨੂੰ

ਲਵਪ੍ਰੀਤ ਸਿੰਘ ਦੀ ਭੂਆ ਦੇ ਮੁੰਡੇ ਨੇ ਦੱਸੀ ਬੇਅੰਤ ਕੌਰ ਦੀ ਅਸਲੀਅਤ ,ਕਿੰਨੇ ਪੈਸੇ ਭੇਜਦੀ ਸੀ ਬੇਅੰਤ ਕੌਰ ਲਵਪ੍ਰੀਤ ਸਿੰਘ ਨੂੰ

ਲਵਪ੍ਰੀਤ ਸਿੰਘ ਲਾਡੀ ਦਾ ਮੁੱਦਾ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਗਰਮਾ ਚੁੱਕਿਆ ਹੈ।ਬਹੁਤ ਸਾਰੇ ਲੋਕ ਇਸ ਸਬੰਧੀ ਆਪਣੇ ਵਿਚਾਰ ਰੱਖ ਰਹੇ ਹਨ ਬਹੁਤ ਸਾਰੇ ਲੋਕ ਅਜਿਹੇ ਹਨ,ਜੋ ਕਿ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਬੋਲ ਰਹੇ ਹਨ ਅਤੇ ਉੱਥੇ ਹੀ ਕੁਝ ਲੋਕ ਅਜਿਹੇ ਹਨ ਜੋ ਕਿ ਬੇਅੰਤ ਕੌਰ ਬਾਜਵਾ ਦੇ ਪੱਖ ਵਿਚ ਆਪਣਾ ਵਿਚਾਰ ਰੱਖ ਰਹੇ ਹਨ।ਇਸ ਮਾਮਲੇ ਵਿਚ ਵਿੱਕੀ ਨਾਂ ਦੇ ਇੱਕ ਲੜਕੇ ਦਾ ਨਾਂ ਵੀ ਆਇਆ ਸੀ।ਦੱਸਿਆ ਜਾ ਰਿਹਾ ਸੀ ਕਿ ਬੇਅੰਤ ਕੌਰ ਵਿੱਕੀ ਨਾਂ ਦੇ ਲੜਕੇ ਨੂੰ ਪੈਸੇ ਭੇਜਿਆ ਕਰਦੀ ਸੀ, ਕਿਉਂਕਿ ਬੇਅੰਤ ਕੌਰ ਬਾਜਵਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਚੈਟ ਸਾਂਝੀ ਕੀਤੀ ਗਈ ਸੀ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਲਵਪ੍ਰੀਤ ਸਿੰਘ ਲਾਡੀ ਆਪਣੀ ਪਤਨੀ ਨੂੰ ਕਹਿੰਦਾ ਸੀ ਕਿ ਉਹ

ਵਿੱਕੀ ਦੇ ਅਕਾਉਂਟ ਦੇ ਵਿੱਚ ਪੈਸੇ ਪਾ ਦੇਵੇ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤਾ ਬੇਅੰਤ ਕੌਰ ਬਾਜਵਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਲਵਪ੍ਰੀਤ ਸਿੰਘ ਲਾਡੀ ਉਨ੍ਹਾਂ ਦੀ ਪੁੱਤਰੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਦੂਸਰੇ ਲੜਕਿਆਂ ਨਾਲ ਗੱਲਬਾਤ ਕਰਨ ਦੇ ਲਈ ਕਹਿੰਦਾ ਸੀ। ਸੋ ਇਸੇ ਮਾਮਲੇ ਉੱਤੇ ਗੱਲਬਾਤ ਕੀਤੀ ਵਿੱਕੀ ਦੇ ਭਰਾ ਸਨੀ ਨੇ ਉਸ ਨੇ ਦੱਸਿਆ ਕਿ ਉਹ ਦੋਨੋਂ ਲਵਪ੍ਰੀਤ ਸਿੰਘ ਦੇ ਭੂਆ ਦੇ ਮੁੰਡੇ ਹਨ।ਇਨ੍ਹਾਂ ਦੇ ਪਰਿਵਾਰ ਨੇ ਹੀ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਬਾਜਵਾ ਦਾ ਰਿਸ਼ਤਾ ਕਰਵਾਇਆ ਸੀ।ਉਸ ਤੋਂ ਬਾਅਦ ਜਦੋਂ ਬੇਅੰਤ ਕੌਰ

ਬਾਜਵਾ ਨੂੰ ਕੈਨੇਡਾ ਭੇਜਣਾ ਸੀ ਤਾਂ ਉਸ ਸਮੇਂ ਵਿੱਕੀ ਅਤੇ ਸਨੀ ਨੇ ਅਹਿਮ ਭੂਮਿਕਾ ਨਿਭਾਈ ਸੀ,ਕਿਉਂਕਿ ਉਹ ਉਸ ਨੂੰਹ ਏਅਰਪੋਰਟ ਤਕ ਛੱਡਣ ਗਏ ਸੀ ਉਸ ਤੋਂ ਬਾਅਦ ਜਦੋਂ ਬੇਅੰਤ ਕੌਰ ਬਾਜਵਾ ਨੂੰ ਕੈਨੇਡਾ ਵਿੱਚ ਫੀਸ ਭਰਨ ਵਿੱਚ ਦਿੱਕਤ ਆ ਰਹੀ ਸੀ ਤਾਂ ਉਸ ਸਮੇਂ ਵਿੱਕੀ ਨੇ ਲਵਪ੍ਰੀਤ ਸਿੰਘ ਦੇ ਕਹਿਣ ਤੇ ਬੇਅੰਤ ਕੌਰ ਬਾਜਵਾ ਨੂੰ ਕੁਝ ਪੈਸੇ ਦਿੱਤੇ ਸੀ।ਪਰ ਬਾਅਦ ਵਿਚ ਵਿੱਕੀ ਨੂੰ ਪੈਸਿਆਂ ਦੀ ਜ਼ਰੂਰਤ ਸੀ ਤਾਂ ਉਹ ਲਵਪ੍ਰੀਤ ਸਿੰਘ ਨੂੰ ਮੈਸੇਜ ਕਰਦਾ ਹੈ ਕਿ ਉਸ ਦੇ ਪੈਸੇ ਉਸ ਨੂੰ ਵਾਪਸ ਦਿਵਾਏ ਜਾਣ।ਇਸ ਕਰਕੇ ਲਵਪ੍ਰੀਤ ਸਿੰਘ ਨੇ ਆਪਣੀ ਪਤਨੀ ਬੇਅੰਤ ਕੌਰ ਬਾਜਵਾ ਨੂੰ ਮੈਸੇਜ ਕੀਤਾ ਸੀ ਕਿ ਉਹ ਵਿੱਕੀ ਦੇ ਅਕਾਉਂਟ ਦੇ ਵਿੱਚ ਪੈਸੇ ਪਾ ਦੇਵੇ।

About khabar

Leave a Reply

Your email address will not be published. Required fields are marked *