Breaking News
Home / खबरे / ਕੈਨੇਡਾ ਗਈਆਂ ਕੁੜੀਆਂ ਦੁਆਰਾ ਠੱਗੇ ਗਏ 200 ਪਰਿਵਾਰ ਆਏ ਕੈਮਰੇ ਦੇ ਸਾਹਮਣੇ,ਦੇਖੋ ਰੋ ਰੋ ਦੱਸਿਆ ਆਪਣਾ ਦਰਦ

ਕੈਨੇਡਾ ਗਈਆਂ ਕੁੜੀਆਂ ਦੁਆਰਾ ਠੱਗੇ ਗਏ 200 ਪਰਿਵਾਰ ਆਏ ਕੈਮਰੇ ਦੇ ਸਾਹਮਣੇ,ਦੇਖੋ ਰੋ ਰੋ ਦੱਸਿਆ ਆਪਣਾ ਦਰਦ

ਜਿਵੇਂ ਹੀ ਲਵਪ੍ਰੀਤ ਸਿੰਘ ਲਾਡੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਲੋਕਾਂ ਵੱਲੋਂ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਨੂੰ ਡਿਪੋਰਟ ਕਰਵਾਉਣ ਦੀ ਮੰਗ ਉੱਠ ਰਹੀ ਹੈ ਤਾਂ ਉਸੇ ਦੌਰਾਨ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜੋ ਕਿ ਠੱਗੀ ਦੇ ਸ਼ਿਕਾਰ ਹੋ ਚੁੱਕੇ ਹਨ।ਉਨ੍ਹਾਂ ਵੱਲੋਂ ਵੀ ਆਪਣੇ ਮਾਮਲਿਆਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਇਸ ਸਮੇਂ ਉਨ੍ਹਾਂ ਨਾਲ ਇਨਸਾਫ਼ ਹੋ ਸਕੇ।ਕਿਉਂਕਿ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿੱਥੇ ਪੰਜਾਬ ਦੇ ਨੌਜਵਾਨਾਂ ਨਾਲ ਠੱਗੀ ਹੋਈ ਹੈ, ਭਾਵੇਂ ਕਿ ਉਹ ਲੜਕੀਆਂ ਹੋਣ ਜਾਂ ਫਿਰ ਲੜਕੇ ਹੋਣ।ਕਿਉਂਕਿ ਜਦੋਂ ਇਹ ਅਜਿਹੇ ਮਾਮਲੇ ਪੁਲੀਸ ਪ੍ਰਸ਼ਾਸਨ ਕੋਲ

ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਕੁਝ ਖ਼ਾਸ ਇਨਸਾਫ਼ ਨਹੀਂ ਮਿਲ ਪਾਉਂਦਾ।ਜਿਸ ਕਾਰਨ ਲੋਕ ਨੁਕਸਾਨ ਝੱਲ ਕੇ ਘਰ ਵਿਚ ਬੈਠ ਕੇ ਪਛਤਾਉਂਦੇ ਰਹਿੰਦੇ ਹਨ। ਪਰ ਜਦੋਂ ਤੋਂ ਲਵਪ੍ਰੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਤਾਂ ਉਸ ਤੋਂ ਬਾਅਦ ਇਹ ਮਾਮਲਾ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਵੀ ਅੱਗੇ ਲਿਆਂਦਾ ਜਾ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਇਹ ਬਿਆਨ ਸਾਹਮਣੇ ਆਇਆ ਸੀ,ਜਿੱਥੇ ਉਹ ਕਹਿ ਰਹੇ ਸੀ ਕਿ ਇਨ੍ਹਾਂ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਕੁਝ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।ਸੋ ਉਨ੍ਹਾਂ ਦੀ ਇਸ ਗੱਲ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕ ਅੱਗੇ ਆ ਰਹੇ ਹਨ ਤਾਂ ਜੋ ਇਸ ਮਾਮਲੇ ਉਤੇ ਕੋਈ ਸਖ਼ਤ ਕਾਨੂੰਨ ਬਣ ਸਕੇ ਅਤੇ ਆਉਣ

ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਧੋਖੇ ਦਾ ਸ਼ਿਕਾਰ ਨਾ ਹੋਣਾ ਪਵੇ।ਸੋ ਇਸੇ ਲਈ ਜ਼ਿਲ੍ਹਾ ਬਰਨਾਲਾ ਅਤੇ ਕਚਹਿਰੀ ਚੌਕ ਤੇ ਬਹੁਤ ਸਾਰੇ ਅਜਿਹੇ ਲੜਕੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚੇ।ਜਿਨ੍ਹਾਂ ਨਾਲ ਵਿਦੇਸ਼ ਜਾਣ ਦੇ ਨਾਂ ਤੇ ਠੱਗੀ ਹੋਈ ਸੀ।ਉਨ੍ਹਾਂ ਨੇ ਇੱਥੇ ਪਹੁੰਚਣ ਵਾਲੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਮੀਟਿੰਗ ਕਰਨੀ ਹੈ ਤਾਂ ਜੋ ਇਨ੍ਹਾਂ ਨਾਲ ਇਨਸਾਫ਼ ਹੋ ਸਕੇ।

About khabar

Leave a Reply

Your email address will not be published. Required fields are marked *