Home / खबरे / ਪੁੱਤ ਨੇ ਮਾਂ ਨੂੰ ਗਲੀ ਦੇ ਵਿੱਚ ਡੰਡਿਆਂ ਦੇ ਨਾਲ ਕੁੱਟਿਆ, ਪਿੱਛੋਂ ਪਿਓ ਨੇ ਵੀ ਚੱਪਲਾਂ ਨਾਲ ਕੀਤਾ ਇਹ ਸ਼ਰਮਨਾਕ ਕਾਰਾ

ਪੁੱਤ ਨੇ ਮਾਂ ਨੂੰ ਗਲੀ ਦੇ ਵਿੱਚ ਡੰਡਿਆਂ ਦੇ ਨਾਲ ਕੁੱਟਿਆ, ਪਿੱਛੋਂ ਪਿਓ ਨੇ ਵੀ ਚੱਪਲਾਂ ਨਾਲ ਕੀਤਾ ਇਹ ਸ਼ਰਮਨਾਕ ਕਾਰਾ

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਪੁੱਤਰ ਆਪਣੀ ਮਾਂ ਨੂੰ ਸੋਟੀਆਂ ਅਤੇ ਚੱਪਲਾਂ ਨਾਲ ਕੁਟਦੇ ਹੋਏ ਵਿਖਾਈ ਦੇ ਰਹੇ ਹਨ।ਇਸ ਵੀਡੀਓ ਨੂੰ ਇਸ ਪੀੜਤ ਮਾਂ ਦੀ ਧੀ ਵੱਲੋਂ ਬਣਾਇਆ ਗਿਆ ਹੈ ਅਤੇ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਹੈ।ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਗਿਆ ਅਤੇ ਇਨ੍ਹਾਂ ਪੁੱਤਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ,ਜੋ ਆਪਣੀ ਮਾਂ ਉਤੇ ਹੱਥ ਚੁੱਕ ਰਹੇ ਹਨ।ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੁੱਤਰ ਬੜੀ ਹੀ ਬੇਰਹਿਮੀ ਨਾਲ ਆਪਣੀ ਮਾਂ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਇਕ ਦੇ ਹੱਥਾਂ ਵਿਚ ਚੱਪਲ ਹੈ ਅਤੇ ਦੂਸਰੇ ਹੱਥ ਵਿਚ

ਸੋਟੀ ਲਗਾਤਾਰ ਉਹ ਆਪਣੀ ਮਾਂ ਨਾਲ ਖਿੱਚ ਧੂਹ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਨਾਲ ਹੀ ਉਸ ਨੂੰ ਚੱਪਲਾਂ ਅਤੇ ਸੋਟੀਆਂ ਨਾਲ ਕੁਟ ਰਹੇ ਹਨ।ਇਸ ਘਟਨਾ ਤੋਂ ਬਾਅਦ ਪੀੜਤ ਮਾਂ ਹਸਪਤਾਲ ਵਿੱਚ ਦਾਖ਼ਲ ਹੈ, ਜਿਥੇ ਉਸ ਨੇ ਕਿਹਾ ਕਿ ਪਹਿਲਾਂ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਇਸੇ ਤਰ੍ਹਾਂ ਤੰਗ ਪ੍ਰੇਸ਼ਾਨ ਕਰਦੇ ਸੀ ਭਾਵ ਉਸ ਦੀ ਕੁੱ-ਟ-ਮਾ-ਰ ਕਰਿਆ ਕਰਦੇ ਸੀ।ਪਰ ਬਾਅਦ ਵਿੱਚ ਜਦੋਂ ਉਸ ਦੇ ਘਰ ਪੁੱਤਰਾਂ ਨੇ ਜਨਮ ਲਿਆ ਤਾਂ ਉਸ ਨੂੰ ਉਮੀਦ ਹੋਈ ਕਿ ਸ਼ਾਇਦ ਇਸ ਦੇ ਪੁੱਤਰ ਇਸ ਨੂੰ ਸੁੱਖ ਦਾ ਸਾਹ ਜ਼ਰੂਰ ਦੇਣਗੇ।ਪਰ ਹੁਣ ਪੁੱਤਰ ਵੀ ਉਸੇ ਤਰੀਕੇ ਨਾਲ ਇਸ

ਨਾਲ ਕੁੱ-ਟ-ਮਾ-ਰ ਕਰ ਰਹੇ ਹਨ।ਜਿਸ ਕਾਰਨ ਇਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਅਤੇ ਇਸ ਵੱਲੋਂ ਆਪਣੇ ਪੁੱਤਰਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਪੁਲਸ ਮੁਲਾਜ਼ਮਾਂ ਵਲੋਂ ਵੀ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।

 

About khabar

Leave a Reply

Your email address will not be published. Required fields are marked *