Home / खबरे / ਪ੍ਰੇਮੀ ਕਰਵਾ ਰਿਹਾ ਸੀ ਕਿਸੇ ਹੋਰ ਲੜਕੀ ਦੇ ਨਾਲ ਵਿਆਹ,ਮੌਕੇ ਉਪਰ ਪਹੁੰਚ ਗਈ ਪ੍ਰੇਮਿਕਾ ਫਿਰ ਦੇਖੋ ਕੀ ਹੋਇਆ

ਪ੍ਰੇਮੀ ਕਰਵਾ ਰਿਹਾ ਸੀ ਕਿਸੇ ਹੋਰ ਲੜਕੀ ਦੇ ਨਾਲ ਵਿਆਹ,ਮੌਕੇ ਉਪਰ ਪਹੁੰਚ ਗਈ ਪ੍ਰੇਮਿਕਾ ਫਿਰ ਦੇਖੋ ਕੀ ਹੋਇਆ

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ,ਜਿਸ ਵਿੱਚ ਇੱਕ ਲੜਕੀ ਇਕ ਪੈਲੇਸ ਦੇ ਅੱਗੇ ਖੜ੍ਹ ਕੇ ਬਹੁਤ ਜ਼ਿਆਦਾ ਹੰਗਾਮਾ ਕਰ ਰਹੀ ਹੈ ਅਤੇ ਉਹ ਬਾਬੂ ਬਾਬੂ ਕਰਕੇ ਆਪਣੇ ਪ੍ਰੇਮੀ ਨੂੰ ਆਵਾਜ਼ ਲਗਾ ਰਹੀ ਹੈ। ਦੱਸ ਦੇਈਏ ਕਿ ਇਸ ਲੜਕੀ ਦੇ ਪ੍ਰੇਮੀ ਦਾ ਪੈਲੇਸ ਦੇ ਅੰਦਰ ਵਿਆਹ ਹੋ ਰਿਹਾ ਹੈ।ਪਰ ਇਸ ਲੜਕੀ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ। ਬਾਅਦ ਵਿੱਚ ਜਦੋਂ ਇਸ ਨੂੰ ਪਤਾ ਚੱਲਿਆ ਤਾਂ ਇਹ ਤੁਰੰਤ ਇਸ ਪੈਲੇਸ ਦੇ ਅੱਗੇ ਪਹੁੰਚ ਗਈ।ਪਰ ਪੈਲੇਸ

ਵਾਲਿਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਜੋ ਇਹ ਲੜਕੀ ਅੰਦਰ ਜਾ ਕੇ ਕਿਸੇ ਵੀ ਪ੍ਰਕਾਰ ਦੀ ਕੋਈ ਗੜਬੜੀ ਨਾ ਕਰ ਸਕੇ। ਜਾਣਕਾਰੀ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦਾ ਹੈ ਇਹ ਲੜਕੀ ਕਾਨਪੁਰ ਦੀ ਰਹਿਣ ਵਾਲੀ ਹੈ ਅਤੇ ਭੋਪਾਲ ਵਿੱਚ ਇਹ ਕੰਮ ਕਰਦੀ ਸੀ। ਉਸੇ ਥਾਂ ਤੇ ਇਸ ਲੜਕੀ ਦਾ ਪ੍ਰੇਮੀ ਵੀ ਕੰਮ ਕਰਦਾ ਸੀ।ਇਸ ਲੜਕੀ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਇਹ ਆਪਣੇ ਪ੍ਰੇਮੀ ਨਾਲ ਪਤੀ ਪਤਨੀ ਦੀ ਤਰ੍ਹਾਂ ਰਹਿ ਰਹੀ ਸੀ।ਪਰ ਹੁਣ ਇਸ ਦੇ ਪ੍ਰੇਮੀ ਨੇ ਕਿਸੇ ਹੋਰ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ ਹੈ।ਜਿਸ ਕਾਰਨ ਇਹ ਕਾਫੀ ਜ਼ਿਆਦਾ

ਹੰਗਾਮਾ ਕਰਦੀ ਹੋਈ ਦਿਖਾਈ ਦਿੱਤੀ। ਕਾਫੀ ਜ਼ਿਆਦਾ ਸਮਾਂ ਜਦੋਂ ਇਹ ਲੜਕੀ ਹੰਗਾਮਾ ਕਰਦੀ ਰਹੀ ਤਾਂ ਉਸ ਤੋਂ ਬਾਅਦ ਪੈਲੇਸ ਦੇ ਅਧਿਕਾਰੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਉਸ ਸਮੇਂ ਮਹਿਲਾ ਪੁਲੀਸ ਮੁਲਜ਼ਮ ਨੇ ਇਸ ਦੀ ਗੱਲਬਾਤ ਸੁਣੀ ਅਤੇ ਕਿਹਾ ਕਿ ਜੇਕਰ ਇਹ ਕੋਈ ਵੀ ਕਾਰਵਾਈ ਚਾਹੁੰਦੀ ਹੈ ਤਾਂ ਲਿਖਤੀ ਰੂਪ ਵਿੱਚ ਇਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ। ਪਰ ਇਸ ਲੜਕੀ ਨੇ ਆਪਣੇ ਪ੍ਰੇਮੀ ਦੇ ਖਿਲਾਫ ਕੋਈ ਵੀ ਸ਼ਿਕਾਇਤ ਦਰਜ ਕਰਵਾਉਣ ਤੋਂ ਮਨਾ ਕਰ ਦਿੱਤਾ ਅਤੇ ਕੁਝ ਸਮਾਂ ਆਪਣੇ ਪ੍ਰੇਮੀ ਨੂੰ ਆਵਾਜ਼ਾਂ ਲਗਾਉਣ ਤੋਂ ਬਾਅਦ ਦਾ ਇਹ ਲੜਕੀ ਆਪਣੇ ਕਿਸੇ ਸਾਥੀ ਨਾਲ ਮੋਟਰਸਾਈਕਲ ਤੇ ਬੈਠ ਕੇ ਵਾਪਸ ਭੋਪਾਲ ਚਲੀ ਗਈ।ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ।

ਜ਼ਿਆਦਾਤਰ ਲੋਕ ਵਿਆਹ ਕਰਵਾ ਰਹੇ ਲੜਕੇ ਨੂੰ ਲਾਹਨਤਾਂ ਪਾ ਰਹੇ ਹਨ,ਕਿਉਂਕਿ ਉਸ ਨੇ ਚੋਰੀ ਛਿਪੇ ਵਿਆਹ ਕਰਨਾ ਦਾ ਪ੍ਰਬੰਧ ਕਰ ਲਿਆ। ਦੂਜੇ ਪਾਸੇ ਬਹੁਤ ਸਾਰੇ ਲੋਕ ਇਸ ਲੜਕੀ ਨਾਲ ਹਮਦਰਦੀ ਜਤਾ ਰਹੇ ਹਨ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *