Home / खबरे / ਪਿਓ ਦਾ ਸਿਰ ਤੋਂ ਉੱਠ ਗਿਆ ਸਾਇਆ ਤਾਂ ਛੋਟਾ ਜਿਹਾ ਪੁੱਤ ਲਾਉਂਦਾ ਹੈ ਇਹ ਰੇਹੜੀ, ਲੋਕਾਂ ਦੁਆਰਾ ਕੀਤੇ ਜਾ ਰਹੇ ਹਨ ਝੂਠੇ ਦਾਅਵੇ

ਪਿਓ ਦਾ ਸਿਰ ਤੋਂ ਉੱਠ ਗਿਆ ਸਾਇਆ ਤਾਂ ਛੋਟਾ ਜਿਹਾ ਪੁੱਤ ਲਾਉਂਦਾ ਹੈ ਇਹ ਰੇਹੜੀ, ਲੋਕਾਂ ਦੁਆਰਾ ਕੀਤੇ ਜਾ ਰਹੇ ਹਨ ਝੂਠੇ ਦਾਅਵੇ

ਅਕਸਰ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਦੇ ਹਾਂ ਕਿ ਬਹੁਤ ਸਾਰੇ ਛੋਟੀ ਉਮਰ ਦੇ ਬੱਚਿਆਂ ਨੂੰ ਕੰਮ ਕਰਨਾ ਪੈਂਦਾ ਹੈ,ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਹਾਲਾਤ ਅਜਿਹੇ ਬਣ ਜਾਂਦੇ ਹਨ।ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਖੇਡ ਕੁੱਦ ਕਰਨ ਵਾਲੀ ਉਮਰ ਦੇ ਵਿਚ ਕੰਮ ਕਰਨਾ ਪੈਂਦਾ ਹੈ ਅਤੇ ਆਪਣੇ ਪਰਿਵਾਰਕ ਮੈਬਰਾਂ ਦਾ ਸਹਾਰਾ ਬਣਨਾ ਪੈਂਦਾ ਹੈ।ਇਹ ਬੱਚੇ ਛੋਟੀ ਉਮਰ ਵਿੱਚ ਹੀ ਕਬੀਲਦਾਰੀਆਂ ਸਿੱਖ ਜਾਂਦੇ ਹਨ ਅਤੇ ਇਨ੍ਹਾਂ ਦੇ ਦਿਮਾਗ਼ ਉੱਤੇ ਛੋਟੀ ਉਮਰ ਵਿਚ ਹੀ ਟੈਨਸ਼ਨਾਂ ਪੈ ਜਾਂਦੀਆਂ ਹਨ। ਇਸੇ ਤਰ੍ਹਾਂ ਨਾਲ ਖੰਨਾ ਚ ਇਕ ਲਵਪ੍ਰੀਤ ਸਿੰਘ ਨਾਂ ਦਾ ਛੋਟੀ ਉਮਰ ਦਾ ਬੱਚਾ ਕੰਮ ਕਰ ਰਿਹਾ ਹੈ, ਭਾਵ ਉਹ ਫਲਾਂ ਦੀ ਰੇਹੜੀ ਲਗਾਉਂਦਾ ਹੈ। ਇਸ ਮੌਕੇ ਉਸ ਨੇ ਜਾਮਣਾਂ ਦੀ ਰੇੜੀ ਲਗਾਈ ਹੋਈ ਹੈ।ਦੱਸ

ਦਈਏ ਕਿ ਇਸ ਬੱਚੇ ਦੀ ਉਮਰ ਚੌਦਾਂ ਸਾਲ ਹੈ। ਇਸ ਨਾਲ ਗੱਲਬਾਤ ਕਰਨ ਤੇ ਇਸ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਇਸ ਦੇ ਪਿਤਾ ਦੀ ਮੌਤ ਹੋ ਗਈ।ਜਿਸ ਤੋਂ ਬਾਅਦ ਇਸ ਨੂੰ ਕੰਮ ਕਰਨਾ ਪੈ ਰਿਹਾ ਹੈ।ਇਸ ਨੇ ਦੱਸਿਆ ਕਿ ਇਸ ਦੀਆਂ ਦੋ ਭੈਣਾਂ ਹਨ ਅਤੇ ਇਕ ਛੋਟਾ ਭਰਾ ਹੈ, ਇਨ੍ਹਾਂ ਤੋਂ ਇਲਾਵਾ ਘਰ ਵਿੱਚ ਇਸ ਦੀ ਮਾਂ ਅਤੇ ਦਾਦਾ ਜੀ ਹਨ।ਇਸ ਬੱਚੇ ਨੇ ਦੱਸਿਆ ਕਿ ਇਸ ਦੀ ਮਾਂ ਦੇ ਗਲ ਵਿਚ ਕੋਈ ਸਮੱਸਿਆ ਹੈ,ਜਿਸ ਕਾਰਨ ਉਨ੍ਹਾਂ ਤੋਂ ਜ਼ਿਆਦਾ ਕੰਮ ਕਾਰਨ ਨਹੀਂ ਹੁੰਦਾ ਅਤੇ ਇਸ ਦੇ ਦਾਦਾ ਜੀ

ਬਜ਼ੁਰਗ ਹਨ, ਜਿਸ ਕਾਰਨ ਉਹ ਵੀ ਜ਼ਿਆਦਾ ਕੰਮਕਾਰ ਨਹੀਂ ਕਰ ਪਾਉਂਦੇ।ਜਿਸ ਕਾਰਨ ਸਾਰੀ ਜ਼ਿੰਮੇਵਾਰੀ ਇਸ ਬੱਚੇ ਤੇ ਆ ਗਈ ਹੈ ਇਸ ਨੇ ਦੱਸਿਆ ਕਿ ਦਿਹਾੜੀ ਵਿੱਚ ਬਹੁਤ ਹੀ ਘੱਟ ਕਮਾਈ ਇਸ ਵੱਲੋਂ ਕੀਤੀ ਜਾਂਦੀ ਹੈ,ਜਿਸ ਨਾਲ ਇਸ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ।

About khabar

Leave a Reply

Your email address will not be published. Required fields are marked *