Breaking News
Home / खबरे / ਕੁੱਤੇ ਨਾਲ ਸੈਰ ਕਰ ਕੇ ਆਈ ਔਰਤ ਜਦੋਂ ਵੜਨ ਲੱਗੀ ਘਰ ਵਿੱਚ ਤਾਂ ਦੋ ਨੌਜਵਾਨਾਂ ਨੇ ਕਰ ਦਿੱਤਾ ਇਹ ਵੱਡਾ ਕਾਂਡ

ਕੁੱਤੇ ਨਾਲ ਸੈਰ ਕਰ ਕੇ ਆਈ ਔਰਤ ਜਦੋਂ ਵੜਨ ਲੱਗੀ ਘਰ ਵਿੱਚ ਤਾਂ ਦੋ ਨੌਜਵਾਨਾਂ ਨੇ ਕਰ ਦਿੱਤਾ ਇਹ ਵੱਡਾ ਕਾਂਡ

ਅੱਜਕੱਲ੍ਹ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ,ਜਿਸ ਕਾਰਨ ਆਮ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ।ਇਥੋਂ ਤੱਕ ਕਿ ਲੋਕਾਂ ਨੂੰ ਆਪਣੇ ਘਰੋਂ ਬਾਹਰ ਨਿਕਲਣ ਵਿਚ ਵੀ ਡਰ ਲੱਗਦਾ ਹੈ, ਜੇਕਰ ਉਨ੍ਹਾਂ ਨੇ ਕੋਈ ਵੀ ਕੀਮਤੀ ਚੀਜ਼ ਪਹਿਨੀ ਹੁੰਦੀ ਹੈ।ਕਿਉਂਕਿ ਹਰ ਵਕਤ ਲੁਟੇਰਿਆਂ ਦੀ ਨਿਗਾਹ ਉਨ੍ਹਾਂ ਲੋਕਾਂ ਤੇ ਬਣੀ ਰਹਿੰਦੀ ਹੈ,ਜੋ ਕਿਸੇ ਵੀ ਕੀਮਤੀ ਚੀਜ਼ ਨੂੰ ਪਹਿਨ ਕੇ ਬਾਹਰ ਨਿਕਲਦੇ ਹਨ ਅਤੇ ਮੌਕਾ ਮਿਲਦੇ ਹੀ ਉਹ ਉਸ ਕੀਮਤੀ ਚੀਜ਼ਾਂ ਨੂੰ ਖੋਹ ਕੇ ਭੱਜ ਜਾਂਦੇ ਹਨ ਅਤੇ ਬਾਅਦ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਉਨ੍ਹਾਂ ਨੂੰ ਛੇਤੀ ਨਹੀਂ ਫੜਿਆ ਜਾਂਦਾ।ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ

ਹੈ,ਜਿੱਥੇ ਇੱਕ ਔਰਤ ਆਪਣੇ ਘਰ ਦੇ ਬਾਹਰ ਇਕ ਕੁੱਤੇ ਨੂੰ ਘੁਮਾ ਰਹੀ ਸੀ।ਜਿਵੇਂ ਹੀ ਉਹ ਆਪਣੇ ਘਰ ਵਿੱਚ ਵੜਨ ਲੱਗਦੀ ਹੈ ਤਾਂ ਉਸੇ ਸਮੇਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਆਉਂਦੇ ਹਨ।ਜਿਨ੍ਹਾਂ ਵਿਚੋਂ ਇਕ ਲੁਟੇਰਾ ਮੋਟਰਸਾਈਕਲ ਨੂੰ ਮੋੜ ਕੇ ਖੜ੍ਹਾ ਲੈਂਦਾ ਹੈ ਤਾਂ ਜੋ ਉਹ ਭੱਜ ਸਕਣ ਅਤੇ ਦੂਸਰਾ ਲੁਟੇਰਾ ਉਸ ਔਰਤ ਦੇ ਗਲ ਵਿਚ ਪਾਈ ਹੋਈ ਸੋਨੇ ਦੀ ਚੇਨ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਔਰਤ ਆਪਣੇ ਆਪ ਨੂੰ ਛੁਡਾਉਣ ਦੀ ਕਾਫ਼ੀ ਜਗ੍ਹਾ ਜੱਦੋ ਜਹਿਦ ਕਰਦੀ ਹੋਈ ਦਿਖਾਈ ਦੇ ਰਹੀ ਹੈ।ਉਸ ਤੋਂ ਬਾਅਦ ਇਹ ਲੁਟੇਰਾ ਚੇਨ ਲੈ ਕੇ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਜਾਂਦਾ ਹੈ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ

ਹੈ,ਜਿਸ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਜ਼ਿਆਦਾਤਰ ਲੋਕ ਇਸ ਅੌਰਤ ਨੂੰ ਸਲਾਹ ਦੇ ਰਹੇ ਹਨ ਕਿ ਜੇਕਰ ਇਨ੍ਹਾਂ ਨੇ ਘਰ ਵਿੱਚ ਕੁੱਤਾ ਰੱਖਿਆ ਹੈ ਤਾਂ ਕੋਈ ਵਧੀਆ ਕਿਸਮ ਦਾ ਕੁੱਤਾ ਰੱਖਿਆ ਜਾਣਾ ਚਾਹੀਦਾ ਸੀ। ਜੋ ਇਸ ਔਰਤ ਦੀ ਮਦਦ ਵੀ ਕਰ ਪਾਉਂਦਾ।ਪਰ ਜੇਕਰ ਵੀਡੀਓ ਵਿੱਚ ਦੇਖਿਆ ਜਾਵੇ ਤਾਂ ਜਿਸ ਉੱਤੇ ਨੂੰ ਇਹ ਅੌਰਤ ਘੁਮਾ ਰਹੀ ਸੀ ਉਹ ਆਰਾਮ ਨਾਲ ਦੇਖ ਰਿਹਾ ਸੀ ਕਿ ਉਸ ਔਰਤ ਤੇ ਹਮਲਾ ਹੋ ਰਿਹਾ ਹੈ।ਪਰ ਇਹ ਕੁੱਤਾ ਉਸ ਲੁਟੇਰੇ ਨੂੰ ਕੁਝ ਵੀ ਨਹੀਂ ਕਹਿੰਦਾ। ਜਾਣਕਾਰੀ ਮੁਤਾਬਕ ਇਹ ਮਾਮਲਾ ਪੁਲਿਸ ਮੁਲਾਜ਼ਮਾਂ

ਕੋਲ ਪਹੁੰਚ ਚੁੱਕਿਆ ਹੈ।ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਵਿਚ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਖਿਲਾਫ ਕਾਰਵਾਈ ਦੀ ਕਰਨ ਦੀ ਗੱਲ ਕਹੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *