Breaking News
Home / खबरे / ਹੁਣ ਬੇਅੰਤ ਕੌਰ ਦੇ ਮਾਤਾ ਪਿਤਾ ਵੱਲੋਂ ਲਗਾਇਆ ਗਿਆ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਉੱਪਰ ਇਹ ਵੱਡਾ ਇਲਜ਼ਾਮ

ਹੁਣ ਬੇਅੰਤ ਕੌਰ ਦੇ ਮਾਤਾ ਪਿਤਾ ਵੱਲੋਂ ਲਗਾਇਆ ਗਿਆ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਉੱਪਰ ਇਹ ਵੱਡਾ ਇਲਜ਼ਾਮ

ਪਿਛਲੇ ਕੁਝ ਦਿਨਾਂ ਤੋਂ ਲਵਪ੍ਰੀਤ ਸਿੰਘ ਲਾਡੀ ਦੀ ਖੁ-ਦ-ਕੁ-ਸ਼ੀ ਦਾ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ।ਬਹੁਤ ਸਾਰੇ ਲੋਕ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹਾ ਮਾਮਲਾ ਹੋਰ ਦੇਖਣ ਨੂੰ ਨਾ ਮਿਲੇ। ਇਸ ਦੌਰਾਨ ਲਵਪ੍ਰੀਤ ਸਿੰਘ ਲਾਡੀ ਦੇ ਸੱਸ ਸਹੁਰੇ ਭਾਵ ਬੇਅੰਤ ਕੌਰ ਬਾਜਵਾ ਦੇ ਮਾਤਾ ਪਿਤਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ।ਜਿਥੇ ਕਿਉਂ ਕਹਿ ਰਹੇ ਹਨ ਕਿ ਉਨ੍ਹਾਂ ਦੀ ਲੜਕੀ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਲੜਕੀ ਨੂੰ ਗਲਤ ਮੈਸੇਜ ਭੇਜਦਾ ਸੀ

ਅਤੇ ਬਹੁਤ ਸਾਰੇ ਮੁੰਡਿਆਂ ਕੋਲੋਂ ਫੋਨ ਕਰਵਾ ਕੇ ਉਸ ਨੂੰ ਗਾਲ੍ਹਾਂ ਕਢਵਾਉਂਦਾ ਸੀ।ਇਨ੍ਹਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਲਗਾਤਾਰ ਆਪਣੇ ਬਿਆਨ ਬਦਲ ਰਹੇ ਹਨ ਕਿਉਂਕਿ ਕਦੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਅਠਾਈ ਲੱਖ ਰੁਪਿਆ ਖ਼ਰਚਿਆ ਅਤੇ ਕਦੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਚਾਲੀ ਲੱਖ ਰੁਪਿਆ ਖਰਚ ਕਰਕੇ ਬੇਅੰਤ ਕੌਰ ਨੂੰ ਕੈਨੇਡਾ ਭੇਜਿਆ ਹੈ। ਨਾਲ ਹੀ ਇਨ੍ਹਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਨੇ ਖੁ-ਦ-ਕੁ-ਸ਼ੀ ਨਹੀਂ ਕੀਤੀ, ਬਲਕਿ ਉਸ ਨੂੰ ਹਾਰਟ ਅਟੈਕ ਆਇਆ ਸੀ।ਜਿਸ ਕਾਰਨ ਉਸ ਦੀ ਮੌਤ ਹੋਈ ਹੈ ਅਤੇ ਲਗਾਤਾਰ

ਲੋਕਾਂ ਵੱਲੋਂ ਜਾਣ ਬੁੱਝ ਕੇ ਉਨ੍ਹਾਂ ਦੀ ਲੜਕੀ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ ਅਤੇ ਉਸ ਨੂੰ ਡਿਪੋਰਟ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ।ਜਿਸ ਕਾਰਨ ਇਨ੍ਹਾਂ ਦੀ ਲੜਕੀ ਨੂੰ ਕੈਨੇਡਾ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨਾਲ ਹੀ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਲੜਕੀ ਤੋਂ ਲਵਪ੍ਰੀਤ ਸਿੰਘ ਬਹੁਤ ਸਾਰਾ ਪੈਸਾ ਮੰਗਦਾ ਸੀ ਅਤੇ ਲਗਾਤਾਰ ਉਸ ਨੂੰ ਫੋਨ ਕਰਕੇ ਉਸ ਤੋਂ ਪੈਸੇ ਦੀ ਮੰਗ ਕਰਦਾ ਰਹਿੰਦਾ ਸੀ ਇਨ੍ਹਾਂ ਦੀ ਲੜਕੀ ਨੇ ਆਪਣੇ ਪਤੀ ਨੂੰ ਕਾਫੀ ਵਾਰ ਪੈਸਾ ਭੇਜਿਆ ਵੀ ਸੀ ਅਤੇ ਉਸ ਦਾ ਸਾਰਾ ਖਰਚਾ ਉਹ ਖ਼ੁਦ ਹੀ ਕਰਦੀ ਸੀ।ਬੇਅੰਤ ਕੌਰ ਦੇ ਮਾਤਾ ਪਿਤਾ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਝੂਠਾ ਕਰਾਰ ਕਰ ਰਹੇ ਹਨ,ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਦੀ ਗੱਲ ਵਿੱਚ ਕੋਈ ਵੀ ਸੱਚਾਈ ਹੈ ਤਾਂ ਉਸ ਦਾ ਸਬੂਤ ਪੇਸ਼ ਕੀਤਾ ਜਾਵੇ। ਕਿਉਂਕਿ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਫ਼ੋਨ ਦੀ ਵ੍ਹੱਟਸਐਪ ਦੇ ਸਾਰੇ

ਮੈਸੇਜ ਲੋਕਾਂ ਦੇ ਅੱਗੇ ਪੇਸ਼ ਕੀਤੇ ਜਾ ਰਹੇ ਹਨ।ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਲਵਪ੍ਰੀਤ ਸਿੰਘ ਆਪਣੀ ਪਤਨੀ ਨੂੰ ਬਹੁਤ ਸਾਰੇ ਮੈਸੇਜ ਕਰਦਾ ਸੀ।ਪਰ ਉਸਦੀ ਪਤਨੀ ਉਸਦੇ ਇੱਕ ਮੈਸੇਜ ਦਾ ਰਿਪਲਾਈ ਵੀ ਨਹੀਂ ਕਰਦੀ ਸੀ।

About khabar

Leave a Reply

Your email address will not be published. Required fields are marked *