Home / खबरे / ਜਿਸ ਪਿੰਡ ਵਿੱਚ ਬੋਰ ਵਿੱਚੋਂ ਆਇਆ ਸੀ ਲਾਲ ਪਾਣੀ ਉੱਥੋਂ ਦੇ ਲੋਕਾਂ ਨੇ ਦੱਸੀ ਇੱਕ ਹੋਰ ਨਵੀਂ ਹੀ ਕਹਾਣੀ

ਜਿਸ ਪਿੰਡ ਵਿੱਚ ਬੋਰ ਵਿੱਚੋਂ ਆਇਆ ਸੀ ਲਾਲ ਪਾਣੀ ਉੱਥੋਂ ਦੇ ਲੋਕਾਂ ਨੇ ਦੱਸੀ ਇੱਕ ਹੋਰ ਨਵੀਂ ਹੀ ਕਹਾਣੀ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਜਿਸ ਵਿਚ ਇਕ ਮੋਟਰ ਦਾ ਪਾਣੀ ਬਿਲਕੁਲ ਲਾਲ ਰੰਗ ਦਾ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਭਵਾਨੀਗੜ੍ਹ ਦੇ ਅਧੀਨ ਪੈਂਦੇ ਇਕ ਪਿੰਡ ਦਾ ਹੈ।ਜਿੱਥੇ ਵੀਹ ਸਾਲ ਪਹਿਲਾਂ ਇਕ ਫੈਕਟਰੀ ਵਿਚ ਕੈਮੀਕਲ ਬਣਾਇਆ ਜਾ ਰਿਹਾ ਸੀ ਅਤੇ ਇਸ ਕੈਮੀਕਲ ਨੂੰ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ।ਪਿੰਡ ਵਾਸੀਆਂ ਨੇ ਦੱਸਿਆ ਕਿ ਫੈਕਟਰੀ ਵਾਲਿਆਂ ਵੱਲੋਂ ਧਰਤੀ ਹੇਠਾਂ ਤਿੰਨ ਸੌ ਫੁੱਟ ਤਕ ਦੇ ਟੋਏ ਪੁੱਟੇ ਗਏ ਸੀ,ਜਿੱਥੇ ਫੈਕਟਰੀ ਵਿਚੋਂ ਨਿਕਲਣ ਵਾਲਾ ਵਾਧੂ ਮਲਬਾ ਧਰਤੀ ਦੇ ਹੇਠਾਂ ਪਹੁੰਚਾਇਆ ਜਾ ਰਿਹਾ ਸੀ।ਜਦੋਂ ਇਹ ਫੈਕਟਰੀ ਬੰਦ ਹੋਈ

ਤਾਂ ਉਸ ਸਮੇਂ ਫੈਕਟਰੀ ਦੇ ਮਾਲਕਾਂ ਨੇ ਧਰਤੀ ਹੇਠਾਂ ਬ-ਲਾ-ਸ-ਟ ਕਰਵਾ ਦਿੱਤੇ।ਜਿਸ ਤੋਂ ਬਾਅਦ ਇਹ ਪਾਣੀ ਚਾਰੇ ਪਾਸੇ ਫੈਲ ਗਿਆ ਅਤੇ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਵਾਰ ਬੋਰ ਕਰਵਾ ਕੇ ਦੇਖ ਲਏ ਹਨ,ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਢਾਈ ਸੌ ਫੁੱਟ ਤੱਕ ਦੇ ਬੋਰ ਕਰਵਾਏ ਹੋਏ ਹਨ।ਪਰ ਪਾਣੀ ਬਿਲਕੁਲ ਲਾਲ ਰੰਗ ਦਾ ਰਿਹਾ ਹੈ।ਪਰ ਇਸ ਤੋਂ ਹੇਠਾਂ ਬੋਰ ਕਰਵਾਉਣ ਦੀ ਉਨ੍ਹਾਂ ਵਿੱਚ ਗੁੰਜਾਇਸ਼ ਨਹੀਂ ਹੈ।ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਇਹ ਲਾਲ ਪਾਣੀ ਆਪਣੇ ਖੇਤਾਂ ਨੂੰ ਦੇਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਹੈ।ਹੁਣ ਪਿੰਡ

ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ,ਕਿਉਂਕਿ ਲੋਕ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ।ਪਿੰਡ ਵਿੱਚ ਪੀਣ ਵਾਲਾ ਪਾਣੀ ਵੀ ਪੀਣ ਦੇ ਯੋਗ ਨਹੀਂ ਹੈ ਕਿਉਂਕਿ ਟੂਟੀਆਂ ਦਾ ਪਾਣੀ ਵੀ ਪੀਲੇ ਰੰਗ ਦਾ ਆ ਰਿਹਾ ਹੈ।ਸੋ ਇਹ ਇਕ ਗੰਭੀਰ ਸਮੱਸਿਆ ਹੈ ਕਿਉਂਕਿ ਜੇਕਰ ਪਾਣੀ ਦੀ ਸਫਾਈ ਨਹੀਂ ਹੁੰਦੀ ਤਾਂ ਲੋਕਾਂ ਨੂੰ ਬਹੁਤ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਗੰਭੀਰ ਬੀਮਾਰੀਆਂ ਨਾਲ ਪੀਡ਼ਤ ਹੋ ਜਾਣਗੇ।ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਪੁਲਸ

ਪ੍ਰਸ਼ਾਸਨ ਕੋਲੋਂ ਇਸ ਦੀ ਸ਼ਿਕਾਇਤ ਕਰਦੇ ਸੀ ਤਾਂ ਅੱਗਿਓਂ ਕੋਈ ਵੀ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਅਤੇ ਕਿਸੇ ਵੱਲੋਂ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਕਿ ਫੈਕਟਰੀ ਵਾਲਿਆਂ ਵੱਲੋਂ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਹੈ।

About khabar

Leave a Reply

Your email address will not be published. Required fields are marked *