Home / खबरे / ਗੁਆਂਢ ਦੇ ਮੁੰਡੇ ਤੋਂ ਲੱਗੀ ਨਸ਼ੇ ਦੀ ਲੱਤ, ਇਹ ਲੜਕੀ ਇੱਕ ਦਿਨ ਵਿੱਚ ਹੀ ਜਾਂਦੀ ਸੀ ਤਿੰਨ ਹਜ਼ਾਰ ਰੁਪਏ ਦਾ ਨਸ਼ਾ

ਗੁਆਂਢ ਦੇ ਮੁੰਡੇ ਤੋਂ ਲੱਗੀ ਨਸ਼ੇ ਦੀ ਲੱਤ, ਇਹ ਲੜਕੀ ਇੱਕ ਦਿਨ ਵਿੱਚ ਹੀ ਜਾਂਦੀ ਸੀ ਤਿੰਨ ਹਜ਼ਾਰ ਰੁਪਏ ਦਾ ਨਸ਼ਾ

ਅੱਜਕੱਲ੍ਹ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ।ਚਿੱਟੇ ਨਾਂ ਦਾ ਇਹ ਨਸ਼ਾ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਰਾਬ ਕਰ ਰਿਹਾ ਹੈ।ਜੋ ਨੌਜਵਾਨ ਇਸ ਨਸ਼ੇ ਦਾ ਸੇਵਨ ਕਰਦੇ ਹਨ ਉਨ੍ਹਾਂ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਮੌਤ ਦੇ ਮੂੰਹ ਚ ਜਾਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਬੱਚੇ ਅਤੇ ਪੈਸੇ ਨੂੰ ਜਾਂਦਾ ਦੇਖ ਦੁਖੀ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰਾਂ ਵਿਚ ਕਲੇਸ਼ ਰਹਿੰਦਾ ਹੈ, ਉਸ ਦਾ ਵੀ ਕੋਈ ਹੱਲ ਦਿਖਾਈ ਨਹੀਂ ਦਿੰਦਾ।ਅੱਜ ਤਕ ਸਾਡੇ ਪੰਜਾਬ ਵਿੱਚੋਂ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਲਤ ਕਾਰਨ ਜ਼ਿੰਦਗੀ ਖ਼ਰਾਬ ਕਰ ਚੁੱਕੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੁਖੀ ਕਰ ਚੁੱਕੇ ਹਨ।

ਬਹੁਤ ਸਾਰੇ ਨੌਜਵਾਨ ਇਸ ਚਿੱਟੇ ਦੀ ਲਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ,ਪਰ ਫਿਰ ਵੀ ਉਹ ਅਜਿਹਾ ਨਹੀਂ ਕਰ ਪਾਉਂਦੇ।ਪਰ ਕੁਝ ਲੋਕ ਅਜਿਹੇ ਜ਼ਰੂਰ ਹੁੰਦੇ ਹਨ ਜਿਨ੍ਹਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ ਜਾਂ ਫਿਰ ਉਹ ਜ਼ਿੰਦਗੀ ਵਿੱਚ ਏਨੀਆਂ ਜ਼ਿਆਦਾ ਠੋਕਰਾਂ ਖਾ ਚੁੱਕੇ ਹੁੰਦੇ ਹਨ ਕਿ ਉਨ੍ਹਾਂ ਨੂੰ ਨਸ਼ਾ ਛੱਡਣਾ ਹੀ ਪੈਂਦਾ ਹੈ।ਇਸੇ ਤਰ੍ਹਾਂ ਨਾਲ ਗੁਰਦਾਸਪੁਰ ਵਿਚ ਰਹਿਣ ਵਾਲੇ ਪਤੀ ਪਤਨੀ, ਜੋ ਕਿ ਚਿੱਟੇ ਦੀ ਲਤ ਕਾਰਨ ਬਹੁਤ ਪਰੇਸ਼ਾਨ ਸਨ।ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਘਰ ਬਾਰ ਨੂੰ ਗਵਾਇਆ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਿਸ਼ਤਾ ਤੋੜਿਆ।ਉਸ ਤੋਂ ਬਾਅਦ ਜਾ ਕੇ ਉਨ੍ਹਾਂ ਨੂੰ ਸੁਰਤ ਆਈ ਕਿ ਉਹ ਇਸ ਨਸ਼ੇ ਕਾਰਨ ਸਭ ਕੁਝ ਗਵਾ ਰਹੇ ਹਨ ਅਤੇ ਉਹ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੋਏ ਅਤੇ ਅੱਜ ਉਹ ਦੱਸਦੇ ਹਨ ਕਿ ਉਹ ਪਹਿਲਾਂ ਨਾਲੋਂ ਕਾਫ਼ੀ ਹੱਦ ਤਕ

ਠੀਕ ਹਨ।ਪਤਨੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਇਹ ਲਤ ਲੱਗ ਚੁੱਕੀ ਸੀ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਇਕ ਲੜਕਾ ਨਸ਼ਾ ਵੇਚਦਾ ਸੀ,ਜਿਸ ਨੇ ਉਸ ਨੂੰ ਇਹ ਨਸ਼ਾ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ।ਉਸ ਤੋਂ ਬਾਅਦ ਜਦੋਂ ਉਸ ਦਾ ਵਿਆਹ ਹੋਇਆ ਤਾਂ ਉਸ ਦੇ ਪਤੀ ਨੂੰ ਵੀ ਇਸ ਦੀ ਲਤ ਲੱਗੀ।ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਨੂੰ ਬੇਦਖ਼ਲ ਕਰ ਦਿੱਤਾ ਅਤੇ ਜ਼ਿੰਦਗੀ ਬਰਬਾਦ ਹੋ ਗਈ।ਪਰ ਹੁਣ ਇਹ ਰੈੱਡ ਕਰਾਸ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ,ਜਿੱਥੇ ਇਨ੍ਹਾਂ ਦੀ ਤਬੀਅਤ ਵਿੱਚ ਕਾਫ਼ੀ ਜ਼ਿਆਦਾ ਸੁਧਾਰ ਹੋ ਰਿਹਾ ਹੈ। ਇਨ੍ਹਾਂ ਪਤੀ ਪਤਨੀ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ।

About khabar

Leave a Reply

Your email address will not be published. Required fields are marked *