Home / खबरे / ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ ਵੇਖੋ ਤਸਵੀਰਾਂ

ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ ਵੇਖੋ ਤਸਵੀਰਾਂ

ਗੈਂਗਸਟਰ ਕੁਲਬੀਰ ਨਰੂਆਣਾ ਦੇ ਕ-ਤ-ਲ ਦੀ ਖਬਰ ਸਾਹਮਣੇ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਉਸ ਦੇ ਇਕ ਸਾਥੀ ਨੇ ਉਸ ਉਤੇ ਬਾਰਾਂ ਗੋ-ਲੀ-ਆਂ ਚਲਾਈਆਂ,ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।ਦੱਸ ਦਈਏ ਕਿ ਬਾਈ ਜੂਨ ਨੂੰ ਵੀ ਗੈਂਗਸਟਰ ਕੁਲਬੀਰ ਨਰੂਆਣਾ ਉਤੇ ਜਾਨਲੇਵਾ ਹ-ਮ-ਲਾ ਹੋਇਆ ਸੀ।ਉਸ ਸਮੇਂ ਉਹ ਇੱਕ ਬੁਲਟ ਪਰੂਫ ਗੱਡੀ ਵਿਚ ਬੈਠਾ ਹੋਇਆ ਸੀ, ਜਿਸ ਕਾਰਨ ਉਸਦੀ ਜਾਨ ਬਚ ਗਈ ਸੀ।ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਸ ਉਤੇ ਪੰਜ ਛੇ ਫਾਇਰ ਕੀਤੇ ਗਏ ਸੀ, ਪਰ ਗੱਡੀ ਬੁਲਟ ਪਰੂਫ ਹੋਣ ਕਾਰਨ ਉਸ ਨੂੰ ਕੋਈ ਵੀ ਗੋਲੀ ਨਹੀਂ ਲੱਗੀ ਅਤੇ ਉਸ ਦੀ ਜਾਨ ਬਚ ਗਈ ਸੀ। ਉਸ ਤੋਂ ਬਾਅਦ ਕੁਲਬੀਰ ਨਰਵਾਣਾ ਦਾ ਇੱਕ ਇੰਟਰਵਿਊ ਵੀ ਸਾਹਮਣੇ ਆਇਆ ਸੀ,ਜਿਸ

ਵਿੱਚ ਉਸ ਨੇ ਕਿਹਾ ਸੀ ਕਿ ਫੇਸਬੁੱਕ ਦੇ ਜ਼ਰੀਏ ਉਸ ਨੂੰ ਬਹੁਤ ਸਾਰੀਆਂ ਧ-ਮ-ਕੀ-ਆਂ ਮਿਲ ਰਹੀਆਂ ਹਨ ਅਤੇ ਉਸ ਦੀ ਜਾਨ ਨੂੰ ਖ-ਤ-ਰਾ ਹੈ।ਨਾਲ ਹੀ ਉਸ ਨੇ ਕਿਹਾ ਸੀ ਕਿ ਉਹ ਗੈਂਗਸਟਰ ਦੀ ਦੁਨੀਆਂ ਤੋਂ ਬਾਹਰ ਆਉਣਾ ਚਾਹੁੰਦਾ ਹੈ,ਪਰ ਪੰਜਾਬ ਦਾ ਸਿਸਟਮ ਉਸ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦਾ।ਉਸ ਨੇ ਦੱਸਿਆ ਸੀ ਕਿ ਉਸ ਨੂੰ ਕਿਸੇ ਤੇ ਵੀ ਭਰੋਸਾ ਨਹੀਂ ਹੈ, ਉਸ ਦੀ ਜਾਨ ਕਿਸੇ ਵੀ ਸਮੇਂ ਲਈ ਜਾ ਸਕਦੀ ਹੈ। ਸੋ ਹੁਣ ਉਸੇ ਤਰ੍ਹਾਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਕੁਲਬੀਰ

ਨਰੂਆਣਾ ਦੇ ਨਾਲ ਰਹਿਣ ਵਾਲੇ ਮੰਨਾ ਨਾਂ ਦੇ ਵਿਅਕਤੀ ਨੇ ਉਨ੍ਹਾਂ ਉੱਪਰ ਬਾਰਾਂ ਗੋ-ਲੀ-ਆਂ ਚਲਾਈਆਂ।ਉਸ ਸਮੇਂ ਕੁਲਬੀਰ ਨਰਵਾਣਾ ਆਪਣੇ ਘਰ ਵਿੱਚ ਹੀ ਸੀ,ਜਿਸ ਸਮੇਂ ਗੋ-ਲੀ-ਆਂ ਲੱਗਣ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋਈ।ਉਸ ਤੋਂ ਬਾਅਦ ਹਸਪਤਾਲ ਵਿਚ ਉਸ ਨੂੰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ।ਹੁਣ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਕੁਲਬੀਰ ਨਰਵਾਣਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਲਵੀਰ ਨਰਵਾਣਾ ਗੈਂਗਸਟਰ ਦੀ ਦੁਨੀਆਂ ਤੋਂ ਬਾਹਰ ਆਉਣਾ ਚਾਹੁੰਦਾ ਸੀ ਉਸ ਨੇ ਬਹੁਤ ਸਾਰੀਆਂ ਗ਼ਰੀਬ ਲੜਕੀਆਂ ਦੇ ਵਿਆਹ ਵੀ ਕਰਵਾਏ ਸੀ ਅਤੇ ਹੋਰ ਵੀ ਲੋਕ ਭਲਾਈ ਦੇ ਕੰਮ ਕਰ ਰਿਹਾ ਸੀ।

About khabar

Leave a Reply

Your email address will not be published. Required fields are marked *