Home / खबरे / ਲੱਖਾ ਸਿਧਾਣਾ ਨੇ ਆਪਣੇ ਬੱਚਿਆਂ ਨਾਲ ਸੂਏ ਵਿਚ ਕੀਤੀ ਮਸਤੀ ਨਾਲੇ ਦੱਸੀਆਂ ਪੰਜਾਬੀਆਂ ਬਾਰੇ ਇਹ ਖਾਸ ਗੱਲਾਂ

ਲੱਖਾ ਸਿਧਾਣਾ ਨੇ ਆਪਣੇ ਬੱਚਿਆਂ ਨਾਲ ਸੂਏ ਵਿਚ ਕੀਤੀ ਮਸਤੀ ਨਾਲੇ ਦੱਸੀਆਂ ਪੰਜਾਬੀਆਂ ਬਾਰੇ ਇਹ ਖਾਸ ਗੱਲਾਂ

ਲੱਖਾ ਸਧਾਣਾ ਜੋ ਕੇ ਅਕਸਰ ਹੀ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਉੱਤੇ ਬੋਲਦੇ ਹੋਏ ਦਿਖਾਈ ਦਿੰਦੇ ਹਨ।ਨਾਲ ਹੀ ਕਿਸਾਨੀ ਅੰਦੋਲਨ ਵਿਚ ਉਨ੍ਹਾਂ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਉਨ੍ਹਾਂ ਨੇ ਕਿਸਾਨੀ ਅੰਦੋਲਨ ਨਾਲ ਜੋਡ਼ਿਆ,ਜਿਸ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਦੀ ਗੱਲ ਸੁਣਦੇ ਹਨ।ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੱਖਾ ਸਿਧਾਣਾ ਪੰਜਾਬੀ ਮਾਂ ਬੋਲੀ ਬਾਰੇ ਬੋਲਦੇ ਹੋਏ ਦਿਖਾਈ ਦਿੰਦੇ ਹਨ।ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਪਾਣੀ ਅਤੇ ਹਵਾ ਦੂਸ਼ਿਤ ਹੋ ਰਹੀ ਹੈ।ਉਸ ਨੂੰ ਬਚਾਉਣ ਦੇ ਲਈ ਵੀ ਲੋਕਾਂ ਨੂੰ ਅਕਸਰ ਹੀ ਸਮਝਾਉਂਦੇ ਹੋਏ ਦਿਖਾਈ ਦਿੰਦੇ ਹਨ।ਪਰ ਅੱਜਕੱਲ੍ਹ ਲੱਖਾ ਸਧਾਣਾ ਆਪਣੇ ਬੱਚਿਆਂ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ,ਪਰ ਉੱਥੇ

ਵੀ ਉਨ੍ਹਾਂ ਨੇ ਇਕ ਸੰਦੇਸ਼ ਦਿੱਤਾ।ਦੱਸ ਦੇਈਏ ਕਿ ਲੱਖਾ ਸਧਾਣਾ ਆਪਣੇ ਬੱਚਿਆਂ ਨਾਲ ਇਕ ਸੂਏ ਚ ਨਹਾਉਂਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਉਹ ਆਪਣੇ ਬੱਚਿਆਂ ਨੂੰ ਤੈਰਨਾ ਸਿਖਾ ਰਹੇ ਸੀ।ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਥੇ ਬੱਚੇ ਨਹਾਉਣ ਜਾਂਦੇ ਹਨ ਅਤੇ ਆਪਣੀ ਜਾਨ ਗਵਾ ਬੈਠਦੇ ਹਨ।ਇਸ ਲਈ ਉਨ੍ਹਾਂ ਨੇ ਪੰਜਾਬ ਦੇ ਬੱਚਿਆਂ ਨੂੰ ਸਮਝਾਇਆ ਕਿ ਜੇਕਰ ਉਨ੍ਹਾਂ ਨੂੰ ਤੈਰਨਾ ਨਹੀਂ

ਆਉਂਦਾ ਤਾਂ ਉਹ ਗਹਿਰੇ ਪਾਣੀ ਵਿਚ ਨਾ ਜਾਣ।ਇਸ ਤੋਂ ਇਲਾਵਾ ਹੋ ਚੰਗੀ ਤਰ੍ਹਾਂ ਤੈਰਨਾ ਸਿੱਖਣਾ ਤਾਂ ਜੋ ਮੁਸੀਬਤ ਦੇ ਸਮੇਂ ਵਿਚ ਉਨ੍ਹਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ।ਨਾਲ ਹੀ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਗੱਲ ਕਹੀ ਕਿ ਉਹ ਆਪਣੇ ਬੱਚਿਆਂ ਨੂੰ ਥੋੜ੍ਹਾ ਨਿਡਰ ਬਣਾਉਣ ਤਾਂ ਜੋ ਉਨ੍ਹਾਂ ਨੂੰ ਕੋਈ ਦਬਾਅ ਨਾ ਸਕੇ ਅਤੇ ਉਨ੍ਹਾਂ ਦੇ ਕੋਈ ਹੱਕ ਨਾ ਹੋ ਸਕੇ।ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਬੱਚੇ ਆਪਣੇ ਮਾਪਿਆਂ ਨੂੰ ਹਰ ਛੋਟੀ ਗੱਲ ਉੱਤੇ ਰੋਕਦੇ ਟੋਕਦੇ ਹਨ,ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦਾ ਦਿਲ ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਉਹ ਛੋਟੀ ਜਿਹੀ ਮੁਸੀਬਤ ਆਉਣ ਤੇ ਘਬਰਾ ਜਾਂਦੇ ਹਨ।

About khabar

Leave a Reply

Your email address will not be published. Required fields are marked *