Breaking News
Home / खबरे / ਇਕ ਪਾਸੇ ਕਿਸਾਨਾਂ ਨੇ ਭਾਜਪਾ ਦੀ ਮੀਟਿੰਗ ਕਰਨ ਆਏ ਵਿਧਾਇਕਾਂ ਨੂੰ ਘੇਰ ਲਿਆ ਦੂਜੇ ਪਾਸੇ ਭਾਜਪਾ ਦਾ ਇਹ ਵਿਧਾਇਕ ਕੱਢ ਰਿਹਾ ਹੈ ਕਿਸਾਨਾਂ ਨੂੰ ਗਾਲ੍ਹਾਂ

ਇਕ ਪਾਸੇ ਕਿਸਾਨਾਂ ਨੇ ਭਾਜਪਾ ਦੀ ਮੀਟਿੰਗ ਕਰਨ ਆਏ ਵਿਧਾਇਕਾਂ ਨੂੰ ਘੇਰ ਲਿਆ ਦੂਜੇ ਪਾਸੇ ਭਾਜਪਾ ਦਾ ਇਹ ਵਿਧਾਇਕ ਕੱਢ ਰਿਹਾ ਹੈ ਕਿਸਾਨਾਂ ਨੂੰ ਗਾਲ੍ਹਾਂ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਤਾਂ ਜੋ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।ਪਰ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ,ਜਿਸ ਕਾਰਨ ਕਿਸਾਨਾਂ ਦਾ ਗੁੱਸਾ ਵੀ ਵੱਧਦਾ ਜਾ ਰਿਹਾ ਹੈ। ਕਿਉਂਕਿ ਉਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਸੱਤ ਮਹੀਨੇ ਦਾ ਸਮਾਂ ਗੁਜ਼ਰ ਗਿਆ ਹੈ।ਇਸ ਤੋਂ ਇਲਾਵਾ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਤੱਕ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਣਗੇ।ਜਦੋਂ ਤੱਕ ਇਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ।ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਭਾਜਪਾ ਦੇ ਆਗੂਆਂ ਦਾ ਸਖ਼ਤ ਵਿਰੋਧ ਕੀਤਾ

ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਹਰਿਆਣਾ ਦੇ ਡੱਬਵਾਲੀ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਭਾਜਪਾ ਦੇ ਆਗੂ ਸੁਰੇਸ਼ ਬਾਜਵਾ ਇਕ ਮੀਟਿੰਗ ਲਈ ਪਹੁੰਚੇ।ਪਰ ਜਦੋਂ ਇਸ ਬਾਰੇ ਕਿਸਾਨਾਂ ਨੂੰ ਖ਼ਬਰ ਮਿਲੀ ਤਾਂ ਉਹ ਉਨ੍ਹਾਂ ਦਾ ਵਿਰੋਧ ਕਰਨ ਲਈ ਪਹੁੰਚ ਗਏ।ਪਰ ਇਸੇ ਦੌਰਾਨ ਸੁਰੇਸ਼ ਬਾਜਵਾ ਵੱਲੋਂ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ ਭਾਵ ਗਾਲ੍ਹਾਂ ਕੱਢੀਆਂ ਗਈਆਂ। ਉਸ ਤੋਂ ਬਾਅਦ ਕਿਸਾਨਾਂ ਨੂੰ ਵੀ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਭਾਜਪਾ ਆਗੂ ਸੁਰੇਸ਼ ਬਾਜਵਾ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਦੌਰਾਨ ਕੁਝ ਤਸਵੀਰਾਂ ਅਜਿਹੀਆਂ ਵੀ ਸਾਹਮਣੇ ਆ ਰਹੀਆਂ

ਹਨ, ਜਿਥੇ ਕਿ ਕਿਸਾਨਾਂ ਅਤੇ ਸੁਰੇਸ਼ ਬਾਜਵਾ ਦੇ ਵਿਚਕਾਰ ਝੜਪ ਹੁੰਦੀ ਦਿਖਾਈ ਦੇ ਰਹੀ ਹੈ। ਕਿਸਾਨਾਂ ਨੂੰ ਵਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਭਾਜਪਾ ਆਗੂ ਸੁਰੇਸ਼ ਬਾਜਵਾ ਦੀ ਸ਼ਰਾਬ ਪੀਤੀ ਹੋਈ ਹੈ।ਇਸ ਤੋਂ ਇਲਾਵਾ ਉਸ ਵੱਲੋਂ ਕਿਸਾਨਾਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ।ਇਸ ਮੌਕੇ ਪੁਲੀਸ ਪ੍ਰਸ਼ਾਸਨ ਦੀ ਇਸ ਜਗ੍ਹਾ ਉੱਤੇ ਮੌਜੂਦ ਸੀ, ਜਿਸ ਵੱਲੋਂ ਕਿਸਾਨਾਂ ਅਤੇ ਭਾਜਪਾ ਆਗੂ ਸੁਰੇਸ਼ ਬਾਜਵਾ ਨੂੰ ਅਲੱਗ ਕੀਤਾ ਗਿਆ ਅਤੇ ਸੁਰੇਸ਼ ਬਾਜਵਾ ਨੂੰ ਉਥੋਂ ਭੇਜਿਆ ਗਿਆ ਤਾਂ ਜੋ ਇਹ ਮਾਮਲਾ ਹੋਰ ਨਾ ਵਧ ਜਾਵੇ।ਸੋ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਵਾਪਸ ਕੀਤੇ ਜਾਣ।ਇਸੇ ਦੌਰਾਨ ਪੰਜਾਬ ਅਤ

ਹਰਿਆਣਾ ਤੋਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ,ਜਿੱਥੇ ਕਿਸਾਨ ਜਬਰਦਸਤ ਵਿਰੋਧ ਕਰਦੇ ਹੋਏ ਦਿਖਾਈ ਦਿੰਦੇ ਹਨ ਜਦੋਂ ਵੀ ਕਿਸੇ ਭਾਜਪਾ ਆਗੂ ਦਾ ਕੋਈ ਸਮਾਗਮ ਹੁੰਦਾ ਹੈ।

About khabar

Leave a Reply

Your email address will not be published. Required fields are marked *