Breaking News
Home / खबरे / ਘਰਵਾਲੀ ਦੇ ਸਨ ਕਿਸੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ,ਪਤੀ ਦੀ ਸੂਏ ਵਿੱਚੋਂ ਤੈਰਦੀ ਮਿਲੀ ਲਾਸ਼ ਵੇਖੋ ਵੀਡੀਓ

ਘਰਵਾਲੀ ਦੇ ਸਨ ਕਿਸੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ,ਪਤੀ ਦੀ ਸੂਏ ਵਿੱਚੋਂ ਤੈਰਦੀ ਮਿਲੀ ਲਾਸ਼ ਵੇਖੋ ਵੀਡੀਓ

ਅੱਜਕੱਲ੍ਹ ਨਾਜਾਇਜ਼ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਘਰ ਖ਼ਰਾਬ ਹੋ ਜਾਂਦੇ ਹਨ ਅਤੇ ਮਾਮਲੇ ਕ-ਤ-ਲ ਤੱਕ ਪਹੁੰਚ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਛੋਟੀ ਨਹਿਰ ਦੇ ਵਿੱਚ ੲਿੱਕ ਫੁੰਮਣ ਸਿੰਘ ਨਾਂ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਕੁਝ ਲੜਕੇ ਨਹਿਰ ਵਿੱਚ ਨਹਾ ਰਹੇ ਸੀ ਉਸੇ ਦੌਰਾਨ ਉਨ੍ਹਾਂ ਨੂੰ ਇਸ ਵਿਅਕਤੀ ਦੀ ਲਾਸ਼ ਉਥੇ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਬਾਹਰ ਕੱਢਿਆ ਤੇ ਪੁਲਿਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ।ਉਸ ਤੋਂ ਬਾਅਦ ਇਸ ਵਿਅਕਤੀ ਦੇ ਪਰਿਵਾਰਕ ਮੈਬਰਾਂ ਦਾ ਪਤਾ ਲਗਾਇਆ ਗਿਆ ਅਤੇ ਇਸ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ।ਜਾਣਕਾਰੀ ਮੁਤਾਬਕ ਇਸ ਵਿਅਕਤੀ ਦੇ ਸਰੀਰ ਉੱਤੇ

ਬਹੁਤ ਸਾਰੇ ਸੱਟਾਂ ਦੇ ਨਿਸ਼ਾਨ ਸੀ ਅਤੇ ਇਸ ਨੂੰ ਤੇਜ਼ਧਾਰ ਹ-ਥਿ-ਆ-ਰਾਂ ਨਾਲ ਵੀ ਮਾਰਿਆ ਗਿਆ।ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਮ੍ਰਿਤਕ ਦੀ ਪਤਨੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਸੀ,ਜਿਸ ਕਾਰਨ ਇਹ ਕਾਰਨਾਮਾ ਹੋਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਹੀ ਇਸ ਵਿਅਕਤੀ ਦੀ ਪਤਨੀ ਕੋਲ ਕੁਝ ਬੰਦੇ ਆਇਆ ਜਾਇਆ ਕਰਦੇ ਸੀ,ਜਿਸ ਕਾਰਨ ਇਹ ਵਿਅਕਤੀ ਬਹੁਤ ਜ਼ਿਆਦਾ ਪਰੇਸ਼ਾਨ ਵੀ ਰਹਿੰਦਾ ਸੀ। ਪਰ ਹੁਣ ਉਸ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ

ਵਿਅਕਤੀ ਦੀ ਪਤਨੀ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਸ ਉਤੇ ਚਿੜੇ ਦੀ ਇਲਜ਼ਾਮ ਲਗਾਏ ਜਾ ਰਹੇ ਹਨ, ਸਭ ਝੂਠੇ ਹਨ ।ਉਸ ਨੇ ਕਿਹਾ ਕਿ ਉਹ ਬਹੁਤ ਹੀ ਗਰੀਬ ਹੈ ਤੇ ਉਸ ਦੇ ਤਿੰਨ ਬੱਚੇ ਹਨ ਜਿਨ੍ਹਾਂ ਦਾ ਢਿੱਡ ਉਹ ਬੜੀ ਹੀ ਮੁਸ਼ਕਿਲ ਨਾਲ ਭਰਦੀ ਹੈ। ਇਸ ਤੋਂ ਇਲਾਵਾ ਉਸ ਨੂੰ ਗੁਰਦਿਆਂ ਦੀ ਬਿਮਾਰੀ ਹੈ,ਜਿਸ ਕਾਰਨ ਉਹ ਚੱਲਣ ਫਿਰਨ ਤੋਂ ਅਸਮਰੱਥ ਹੈ।ਇਸ ਤੋਂ ਇਲਾਵਾ ਉਸ ਦੇ ਪਤੀ ਦੀ ਮੌਤ ਹੋ ਗਈ ਹੈ ਅਤੇ ਹੁਣ ਉਸ ਦੇ ਕੋਲ ਕੋਈ ਵੀ ਰਸਤਾ ਨਹੀਂ ਰਿਹਾ,ਜਿਸ ਕਾਰਨ ਉਹ ਆਪਣਾ ਘਰ ਸੰਭਾਲ ਸਕੇ।ਇਸ ਔਰਤ ਦਾ ਕਹਿਣਾ ਹੈ ਕਿ ਉਹ ਕਿਸੇ ਨਾਲ ਵੀ ਲੜ ਨਹੀਂ ਸਕਦੀ ਕਿਉਂਕਿ ਉਸ ਕੋਲ ਪੈਸੇ ਨਹੀਂ ਹਨ,ਪਰ ਉਸ ਉੱਤੇ ਇਲਜ਼ਾਮ ਲੱਗ ਰਹੇ ਹਨ ਉਹ ਸਭ ਝੂਠੇ ਹਨ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੀ ਪਤਨੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *