Breaking News
Home / खबरे / ਬੇਅਦਬੀ ਮਾਮਲੇ ਦੇ ਵਿੱਚ ਜਥੇਬੰਦੀਆਂ ਨੇ ਗੁਰੂ ਘਰ ਦੀ ਕਮੇਟੀ ਉਪਰ ਕਰਵਾਇਆ ਪਰਚਾ ਦਰਜ

ਬੇਅਦਬੀ ਮਾਮਲੇ ਦੇ ਵਿੱਚ ਜਥੇਬੰਦੀਆਂ ਨੇ ਗੁਰੂ ਘਰ ਦੀ ਕਮੇਟੀ ਉਪਰ ਕਰਵਾਇਆ ਪਰਚਾ ਦਰਜ

ਕੁਝ ਦਿਨ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗਡ਼੍ਹ ਦੇ ਪਿੰਡ ਜੌਲੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਲਗਾ ਕੇ ਅਗਨੀ ਭੇਟ ਕਰ ਦਿੱਤਾ ਸੀ।ਉਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ।ਦੱਸ ਦੇਈਏ ਕਿ ਸਿੱਖ ਸੰਗਤਾਂ ਵਿੱਚ ਇਸ ਬੇਅਦਬੀ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤਹਿ ਤਕ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੇ ਅਸਲੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀ ਘਟਨਾ ਹੋਰ

ਨਾ ਵਾਪਰੇ।ਪਰ ਇਸ ਮਾਮਲੇ ਵਿੱਚ ਦੇਖਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਖਾਸ ਕਾਰਵਾਈ ਨਹੀਂ ਕੀਤੀ ਗਈ।ਭਾਵੇਂ ਪਿੰਡ ਵਿਚ ਪਸ਼ਚਾਤਾਪ ਸਮਾਗਮ ਰੱਖਿਆ ਗਿਆ ਜਿੱਥੇ ਕਿ ਸਿੱਖ ਸੰਗਤਾਂ ਨੇ ਭਾਰੀ ਇਕੱਠ ਕੀਤਾ,ਇਥੋਂ ਤਕ ਕਿ ਭਾਈ ਵਡਾਲਾ ਜੀ ਨੇ ਕੀਰਤਨ ਵੀ ਕੀਤਾ ਇਸ ਸਮੇਂ ਭਾਈ ਹਰਜਿੰਦਰ ਮਾਝੀ ਵੀ ਕਾਫੀ ਜ਼ਿਆਦਾ ਗੁੱਸੇ ਵਿੱਚ ਦਿਖਾਈ ਦਿੱਤੇ।ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅੱਗੇ ਵੀ ਸਵਾਲ ਖੜ੍ਹੇ ਕੀਤੇ,ਪਰ ਕਿਸੇ ਕੋਲ ਵੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਸੀ। ਇੱਥੋਂ ਤੱਕ ਪਿੰਡ ਦੀ ਹਰਭਜਨ ਕੌਰ ਨਾਂ ਦੀ ਇੱਕ ਬੀਬੀ ਨੂੰ ਇਹ ਧ-ਮ-ਕੀ-ਆਂ ਮਿਲ ਰਹੀਆਂ ਹਨ ਕਿ ਜੇਕਰ ਉਹ ਇਸ ਮਾਮਲੇ ਬਾਰੇ ਕੁੱਝ ਜ਼ਿਆਦਾ ਬੋਲਣਗੇ ਤਾਂ ਉਨ੍ਹਾਂ ਦੇ

ਪੁੱਤਰ ਦਾ ਕ-ਤ-ਲ ਕਰ ਦਿੱਤਾ ਜਾਵੇਗਾ।ਪਰ ਉਸ ਸਮੇਂ ਬੀਬੀ ਹਰਭਜਨ ਕੌਰ ਨੇ ਕਿਹਾ ਸੀ ਕਿ ਜੇਕਰ ਸਾਡੇ ਪੰਥ ਨੂੰ ਬਚਾਉਣ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰ ਪੁੱਤਰਾਂ ਨੂੰ ਮਾਰ ਸਕਦੇ ਹਨ ਤਾਂ ਕਿ ਉਹ ਆਪਣੇ ਇੱਕ ਪੁੱਤਰ ਨੂੰ ਨਹੀਂ ਭਰ ਸਕਦੇ।ਹੁਣ ਇਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਜੌਲੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਕਮੇਟੀ ਵੱਲੋਂ ਅਣਗਹਿਲੀ ਵਰਤੀ ਗਈ ਹੈ ਜਿਸ ਕਾਰਨ ਇਹ ਘਟਨਾ ਵਾਪਰੀ ਹੈ।

About khabar

Leave a Reply

Your email address will not be published. Required fields are marked *