Home / खबरे / ਪ੍ਰੇਮ ਸੰਬੰਧਾਂ ਦੇ ਚਲਦਿਆਂ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੋਈ ਮੌਤ ,ਪਰਿਵਾਰ ਨੇ ਕਰ ਦਿੱਤਾ ਚੱਕਾ ਜਾਮ

ਪ੍ਰੇਮ ਸੰਬੰਧਾਂ ਦੇ ਚਲਦਿਆਂ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੋਈ ਮੌਤ ,ਪਰਿਵਾਰ ਨੇ ਕਰ ਦਿੱਤਾ ਚੱਕਾ ਜਾਮ

ਪਿਛਲੇ ਦਿਨੀਂ ਗੁਰਦਾਸਪੁਰ ਦੇ ਬੱਲੜਵਾਲ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ’ ਜਿਥੇ ਕਿ ਇਕ ਵਿਅਕਤੀ ਵੱਲੋਂ ਇਕ ਪਰਿਵਾਰ ਤੇ ਅੰਨ੍ਹੇਵਾਹ ਗੋ-ਲੀ-ਆਂ ਚਲਾਈਆਂ ਗਈਆਂ ਸੀ।ਉਸ ਤੋਂ ਬਾਅਦ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਸੀ ਅਤੇ ਦੋ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਸੀ।ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ,ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੱਖਰੇ ਵੱਖਰੇ ਬਿਆਨ ਦਿੱਤੇ ਗਏ। ਇਕ ਪਾਸੇ ਕਿਹਾ ਗਿਆ ਕਿ ਇਹ ਲੜਕਾ ਲੜਕੀ ਦੇ ਪ੍ਰੇਮ ਸੰਬੰਧ ਦਾ ਮਾਮਲਾ ਸੀ,ਜਿਸ ਤੋਂ ਬਾਅਦ ਲੜਕੀ ਦੇ ਪਿਓ ਨੇ ਗੁੱਸੇ ਵਿਚ ਆ ਕੇ ਲੜਕੇ ਦੇ ਪਰਿਵਾਰਕ ਮੈਂਬਰਾਂ ਉੱਤੇ ਗੋ-ਲੀ-ਆਂ ਚਲਾਈਆਂ। ਇਕ ਹੋਰ ਮਾਮਲਾ ਸਾਹਮਣੇ ਆਇਆ ਉਨ੍ਹਾਂ ਨੇ ਕਿਹਾ ਕਿ ਇਹ ਜ਼ਮੀਨ ਨੂੰ ਲੈ ਕੇ ਕੋਈ ਮਾਮਲਾ ਸੀ,ਜਿਸ

ਕਾਰਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਇੱਥੋਂ ਤਕ ਕਿ ਪਿੰਡ ਦੇ ਮੋਹਤਬਰ ਅਤੇ ਸਰਪੰਚ ਦਾ ਕੁਝ ਹੋਰ ਹੀ ਕਹਿਣਾ ਸੀ ਉਨ੍ਹਾਂ ਨੇ ਕਿਹਾ ਕਿ ਇਹ ਇਕ ਰਾਜਨੀਤਕ ਚੋਣ ਨੂੰ ਲੈ ਕੇ ਝਗੜਾ ਹੋਇਆ ਸੀ।ਉਸ ਤੋਂ ਬਾਅਦ ਇਨ੍ਹਾਂ ਦੀ ਪੁਰਾਣੀ ਰੰਜਸ਼ ਪੈਦਾ ਹੋ ਗਈ ਸੀ।ਸੋ ਅਜੇ ਤੱਕ ਇਸ ਵਾਰਦਾਤ ਦਾ ਅਸਲੀ ਕਾਰਨ ਤਾਂ ਪਤਾ ਨਹੀਂ ਚੱਲਿਆ।ਪਰ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਪੁਲਸ ਥਾਣੇ ਦੇ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਵਿੱਚ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ।ਜਿਸ ਕਾਰਨ ਅਜੇ ਤੱਕ ਅਸਲੀ ਦੋਸ਼ੀ ਨੂੰ

ਫੜਿਆ ਨਹੀਂ ਗਿਆ।ਸੋ ਇਹ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ,ਜਿਥੇ ਕਿ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮੌਤ ਦਾ ਮੂੰਹ ਦੇਖਣਾ ਪਿਆ।ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਮੁਤਾਬਕ ਤਿੰਨ ਜਣਿਆਂ ਦੇ ਖ਼ਿਲਾਫ਼ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ,ਜਿਨ੍ਹਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਪਰ ਅਜੇ ਤੱਕ ਮੁੱਖ ਦੋਸ਼ੀ,ਜਿਸ ਨੇ ਗੋ-ਲੀ-ਆਂ ਚਲਾਈਆਂ ਸੀ ਉਹ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *