Home / खबरे / 15 ਰੁਪਏ ਵਿੱਚ ਦਿਹਾੜੀ ਕਰਨ ਵਾਲੇ ਬੱਚੇ ਦੀ ਪਿੰਡ ਦੇ ਸਰਪੰਚ ਨੇ ਦੱਸੀ ਸਾਰੀ ਸੱਚਾਈ

15 ਰੁਪਏ ਵਿੱਚ ਦਿਹਾੜੀ ਕਰਨ ਵਾਲੇ ਬੱਚੇ ਦੀ ਪਿੰਡ ਦੇ ਸਰਪੰਚ ਨੇ ਦੱਸੀ ਸਾਰੀ ਸੱਚਾਈ

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇੱਕ ਪਰਿਵਾਰ ਦੀ ਕਹਾਣੀ ਬਹੁਤੀ ਜਗ੍ਹਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਪਰਿਵਾਰ ਬਹੁਤ ਹੀ ਸਭਾ ਗ਼ਰੀਬ ਹੈ।ਉਨ੍ਹਾਂ ਕੋਲ ਸਿਰ ਲੁਕਾਉਣ ਲਈ ਛੱਤ ਨਹੀਂ ਹੈ ਅਤੇ ਇਹ ਪਰਿਵਾਰ ਤਰਪਾਲ ਦੇ ਹੇਠਾਂ ਰਹਿ ਰਿਹਾ ਸੀ। ਇਸ ਪਰਿਵਾਰ ਵਿੱਚ ਤਿੰਨ ਲੜਕੇ ਹਨ, ਜੋ ਕਿ ਛੋਟੀ ਉਮਰ ਦੇ ਹਨ।ਇਹ ਖ਼ਬਰ ਸਾਹਮਣੇ ਆਈ ਸੀ ਕਿ ਇਨ੍ਹਾਂ ਵਿੱਚੋਂ ਇੱਕ ਬੱਚਾ ਪੰਦਰਾਂ ਰੁਪਏ ਦਿਹਾੜੀ ਤੇ ਕੰਮ ਕਰਦਾ ਹੈ। ਦਸ ਦਈਏ ਕਿ ਇਹ ਮਾਮਲਾ ਗੁਰਦਾਸਪੁਰ ਦੇ ਕੱਲੂ ਸੋਹਲ ਪਿੰਡ ਦਾ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਸ ਪਰਿਵਾਰ ਦੀ ਕਹਾਣੀ ਨੂੰ ਦੇਖਿਆ ਗਿਆ ਅਤੇ ਬਹੁਤ ਸਾਰੇ ਲੋਕ ਭਾਵੁਕ ਵੀ ਹੋਏ ਅਤੇ ਇਹ

ਆਵਾਜ਼ ਵੀ ਉਠਾ ਰਹੇ ਹਨ ਕਿ ਪਿੰਡ ਦੀ ਪੰਚਾਇਤ ਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਹੁਣ ਪਿੰਡ ਦੀ ਪੰਚਾਇਤ ਦੇ ਕੁਝ ਬਿਆਨ ਸਾਹਮਣੇ ਆ ਰਹੇ ਹਨ। ਦੱਸ ਦੇਈਏ ਕਿ ਇਸ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਇਨ੍ਹਾਂ ਦੇ ਘਰ ਵਿੱਚ ਛੱਤ ਨਹੀਂ ਹੈ, ਜਿਸ ਤੋਂ ਬਾਅਦ ਪੰਚਾਇਤ ਮੈਂਬਰਾਂ ਨੇ ਇਨ੍ਹਾਂ ਨੂੰ ਧਰਮਸ਼ਾਲਾ ਵਿਚ ਇਕ ਕਮਰਾ ਦਿੱਤਾ ਸੀ ਤਾਂ ਜੋ ਇਹ ਆਪਣਾ ਗੁਜ਼ਾਰਾ ਕਰ ਸਕਣ।ਉਥੇ ਸਬਮਰਸੀਬਲ ਮੋਟਰ ਵੀ ਲੱਗੀ ਹੋਈ ਹੈ,ਜਿਸ ਕਾਰਨ ਇਨ੍ਹਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਸੀ।ਪਰ ਬਾਅਦ ਵਿਚ ਇਨ੍ਹਾਂ ਨੇ ਖੁਦ ਹੀ ਧਰਮਸ਼ਾਲਾ ਵਾਲਾ ਕਮਰਾ ਛੱਡ

ਦਿੱਤਾ।ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਇਨ੍ਹਾਂ ਨੇ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਇਨ੍ਹਾਂ ਨੇ ਅਨਾਊਂਸਮੈਂਟ ਕਰਵਾਈ ਸੀ ਤਾਂ ਉਹ ਸਭ ਵੀ ਗ਼ਲਤ ਹੈ।ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪੰਦਰਾਂ ਰੁਪਏ ਦਿਹਾੜੀ ਵਾਲੀ ਜੋ ਗੱਲ ਕਹੀ ਜਾ ਰਹੀ ਸੀ, ਉਹ ਵੀ ਗ਼ਲਤ ਹੈ।ਚਾਹੇ ਪਿੰਡ ਵਿੱਚ ਪਤਾ ਕਰਵਾ ਲਿਆ ਜਾਵੇ ਤਾਂ ਕਿਸੇ ਵੱਲੋਂ ਵੀ ਇਸ ਬੱਚੇ ਨੂੰ ਪੰਦਰਾਂ ਰੁਪਏ ਦੀ ਦਿਹਾੜੀ ਨਹੀਂ ਦਿੱਤੀ ਗਈ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਇਹ ਕਹਿ ਰਹੇ ਸੀ ਕਿ ਇਹ ਦੋ ਵਕਤ ਦੀ ਰੋਟੀ ਲਈ ਵੀ ਤੜਪ ਰਹੇ ਹਨ ਤਾਂ ਇਹ ਗੱਲ ਵੀ ਝੂਠ ਹੈ। ਭਾਵ ਸਰਪੰਚ ਦਾ ਕਹਿਣਾ

ਸੀ ਕਿ ਇਨ੍ਹਾਂ ਦੇ ਘਰ ਵਿੱਚ ਛੱਤ ਨਹੀਂ ਹੈ ਸਿਰਫ਼ ਇਨ੍ਹਾਂ ਨੂੰ ਇੰਨੀ ਹੀ ਤਕਲੀਫ਼ ਹੈ।ਇਸ ਤੋਂ ਇਲਾਵਾ ਜੋ ਵੀ ਗੱਲਾਂ ਇਨ੍ਹਾਂ ਵੱਲੋਂ ਕਹੀਆਂ ਗਈਆਂ ਉਹ ਸਭ ਝੂਠ ਸਨ। ਤੁਹਾਡਾ ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *