Breaking News
Home / खबरे / ਐੱਮ ਐੱਲ ਏ ਘੁਬਾਇਆ ਦੇ ਗੰਨਮੈਨ ਨੇ ਮਾਰਿਆ ਪੰਚਾਇਤ ਮੈਂਬਰ ਦੇ ਥੱਪੜ ,ਲੋਕਾਂ ਨੇ ਪਾ ਲਿਆ ਘੇਰਾ ਵੇਖੋ ਫਿਰ ਕੀ ਹੋਇਆ

ਐੱਮ ਐੱਲ ਏ ਘੁਬਾਇਆ ਦੇ ਗੰਨਮੈਨ ਨੇ ਮਾਰਿਆ ਪੰਚਾਇਤ ਮੈਂਬਰ ਦੇ ਥੱਪੜ ,ਲੋਕਾਂ ਨੇ ਪਾ ਲਿਆ ਘੇਰਾ ਵੇਖੋ ਫਿਰ ਕੀ ਹੋਇਆ

ਪੰਜਾਬ ਵਿੱਚ ਜਿਵੇਂ ਹੀ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ।ਪਿੰਡਾਂ ਵਿਚ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਆਉਣਾ ਜਾਣਾ ਵਧ ਚੁੱਕਿਆ ਹੈ।ਪਰ ਉੱਥੇ ਹੀ ਹੁਣ ਪੰਜਾਬ ਦੇ ਲੋਕਾਂ ਵੱਲੋਂ ਇਨ੍ਹਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ,ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਲੀਡਰਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ।ਜਿਸ ਕਾਰਨ ਜਦੋਂ ਵੀ ਕੋਈ ਕਾਂਗਰਸੀ ਲੀਡਰ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ੳੁਦਘਾਟਨ ਕਰਨ ਆਉਂਦੇ ਹਨ ਤਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਜਾਂਦਾ ਹੈ।ਪਰ ਉਥੇ ਹੀ ਕਾਂਗਰਸੀ ਲੀਡਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਰਹਿੰਦੇ

ਹਨ,ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਹੁੰਦਾ।ਇਸ ਦੌਰਾਨ ਜਦੋਂ ਕਾਂਗਰਸੀ ਲੀਡਰ ਦਵਿੰਦਰ ਘੁਬਾਇਆ ਇਕ ਪਿੰਡ ਵਿੱਚ ਗਲੀਆਂ ਨਾਲੀਆਂ ਦਾ ਉਦਘਾਟਨ ਕਰਨ ਲਈ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੇ, ਪਰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਤਾਂ ਦੂਰ ਲੋਕਾਂ ਦੇ ਸਵਾਲ ਸੁਣੇ ਤੱਕ ਨਹੀਂ।ਇੱਥੋਂ ਤਕ ਕਿ ਜਿਹੜੇ ਪੰਚਾਇਤ ਮੈਂਬਰ ਉਨ੍ਹਾਂ ਦੇ ਅੱਗੇ ਸਵਾਲ ਪੁੱਛ ਰਹੇ ਸੀ,ਉਨ੍ਹਾਂ ਵਿਚੋਂ ਇਕ ਪੰਚਾਇਤ ਮੈਂਬਰ ਦੇ ਦਵਿੰਦਰ ਘੁਬਾਇਆ ਦੇ ਗੰਨਮੈਨ ਨੇ ਥੱਪੜ ਮਾਰਿਆ।ਜਿਸ ਤੋਂ ਬਾਅਦ ਲੋਕ ਭੜਕ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਅਜਿਹੀ ਗੁੰ-ਡਾ-ਗ-ਰ-ਦੀ ਹੁਣ ਨਹੀਂ ਚੱਲੇਗੀ।

ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਆਉਣ ਲੱਗੀ ਹੈ ਕਿ ਕਿਹੜੇ ਲੋਕ ਉਨ੍ਹਾਂ ਦੀ ਹਮਾਇਤ ਕਰਦੇ ਹਨ ਅਤੇ ਕੌਣ ਉਨ੍ਹਾਂ ਦੇ ਵਿਰੋਧ ਵਿਚ ਹੈ।ਇਸ ਤੋਂ ਇਲਾਵਾ ਪਿੰਡਾਂ ਵਿਚ ਪਹੁੰਚੇ ਇਨ੍ਹਾਂ ਲੀਡਰਾਂ ਤੋਂ ਹਰ ਕੋਈ ਸਵਾਲ ਜਵਾਬ ਕਰਦਾ ਹੈ,ਜਿਸ ਕਾਰਨ ਅੱਜਕੱਲ੍ਹ ਪਿੰਡਾਂ ਵਿਚ ਲੀਡਰਾਂ ਦਾ ਆਉਣਾ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ।

About khabar

Leave a Reply

Your email address will not be published. Required fields are marked *