Breaking News
Home / खबरे / ਮਲੇਰਕੋਟਲਾ ਦੇ ਇਸ ਪੌਦੇ ਦਾ ਫਲ ਖਾਂਦਾ ਹੈ ਸਾਰਾ ਪੰਜਾਬ ,ਵੇਖੋ ਹਨੀਫ ਦੀ ਨਰਸਰੀ

ਮਲੇਰਕੋਟਲਾ ਦੇ ਇਸ ਪੌਦੇ ਦਾ ਫਲ ਖਾਂਦਾ ਹੈ ਸਾਰਾ ਪੰਜਾਬ ,ਵੇਖੋ ਹਨੀਫ ਦੀ ਨਰਸਰੀ

ਮਲੇਰਕੋਟਲਾ ਵਿੱਚੋਂ ਬਹੁਤ ਸਾਰੀਆਂ ਨਰਸਰੀਆਂ ਹਨ,ਜਿੱਥੇ ਹਰ ਤਰ੍ਹਾਂ ਦੇ ਫ਼ਲ ਅਤੇ ਫੁੱਲਾਂ ਵਾਲੇ ਪੌਦੇ ਤਿਆਰ ਕੀਤੇ ਜਾਂਦੇ ਹਨ ਅਤੇ ਦੇਸ਼ ਦੇ ਵੱਖਰੇ ਵੱਖਰੇ ਕੋਨਿਆਂ ਤਕ ਪਹੁੰਚਾਏ ਜਾਂਦੇ ਹਨ।ਮਲੇਰਕੋਟਲਾ ਦੇ ਜ਼ਿਆਦਾਤਰ ਲੋਕ ਨਰਸਰੀਆਂ ਵਿੱਚ ਹੀ ਕੰਮ ਕਰਦੇ ਹਨ,ਇਸ ਤੋਂ ਵਧੀਆ ਆਮਦਨੀ ਵੀ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਨਾਲ ਇਕ ਪੱਤਰਕਾਰ ਜਦੋਂ ਇੱਕ ਨਰਸਰੀ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਨਰਸਰੀ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨਰਸਰੀ ਦਾ ਕੰਮ ਕਰਿਆ ਕਰਦੇ ਸੀ। ਇਸ ਤੋਂ ਇਲਾਵਾ ਬਾਅਦ ਵਿੱਚ ਉਹ ਤਿੰਨ ਭਰਾ ਸਨ ਅਤੇ ਤਿੰਨੋਂ ਹੀ ਨਰਸਰੀ ਦਾ ਹੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਰਸਰੀ ਤੋਂ ਕਿੱਲਿਆਂ ਵਿੱਚ ਫੈਲੀ

ਹੋਈ ਹੈ। ਜਿੱਥੇ ਹਰ ਪ੍ਰਕਾਰ ਦਾ ਫੁੱਲ ਅਤੇ ਫਲ ਵਾਲਾ ਪੌਦਾ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਇੱਕ ਫਲ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਕਿਸਮਾਂ ਉਨ੍ਹਾਂ ਦੇ ਇਸ ਨਰਸਰੀ ਵਿੱਚ ਪਾਈਆਂ ਜਾਂਦੀਆਂ ਹਨ।ਅਕਸਰ ਹੀ ਲੋਕ ਉਨ੍ਹਾਂ ਦੀ ਨਰਸਰੀ ਵਿੱਚੋਂ ਪੌਦੇ ਲਿਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਇਹ ਪੌਦੇ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਏ ਜਾਂਦੇ ਹਨ।ਜਿੱਥੇ ਕਿ ਉਹ ਇਨ੍ਹਾਂ ਪੌਦਿਆਂ ਨੂੰ ਹੋਲਸੇਲ ਕਰਦੇ ਹਨ। ਇਸ ਦੌਰਾਨ ਨਰਸਰੀ ਦੇ ਮਾਲਕ ਨੇ ਉਨ੍ਹਾਂ ਦੀ ਨਰਸਰੀ ਵਿਚ ਪਾਏ ਜਾਣ ਵਾਲੇ ਬਹੁਤ ਸਾਰੇ ਪੌਦਿਆਂ ਦੀ

ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਉਨ੍ਹਾਂ ਵੱਲੋਂ ਇਹ ਪੌਦੇ ਤਿਆਰ ਕੀਤੇ ਚਾਹੁੰਦੇ ਹਨ ਅਤੇ ਅਜਿਹਾ ਕੀ ਕੀਤਾ ਜਾਂਦਾ ਹੈ ਕਿ ਇਹ ਪੌਦੇ ਇੰਨੇ ਜ਼ਿਆਦਾ ਫਲ ਅਤੇ ਫੁੱਲ ਦਿੰਦੇ ਹਨ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਰਸਰੀ ਦੇ ਵਿੱਚੋਂ ਬਹੁਤ ਸਾਰੇ ਕਾਮੇ ਰੱਖੇ ਗਏ ਹਨ,ਜੋ ਕਿ ਨਰਸਰੀ ਵਿਚ ਪਏ ਹੋਏ ਪੌਦਿਆਂ ਦੀ ਦੇਖਭਾਲ ਕਰਦੇ ਹਨ।ਕੁਝ ਪੌਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ,ਸੋ ਇਨ੍ਹਾਂ ਵੱਲੋਂ ਇੱਥੇ ਪੌਦੇ ਤਿਆਰ ਕਰ ਕੇ ਦੂਸਰਿਆਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਹਰਿਆਲੀ ਰੱਖ ਸਕਣ।

 

About khabar

Leave a Reply

Your email address will not be published. Required fields are marked *