Breaking News
Home / खबरे / 10 ਸਾਲ ਦਾ ਬੱਚਾ ਕਰਦਾ ਹੈ ਪੰਦਰਾਂ ਰੁਪਏ ਵਿੱਚ ਦਿਹਾੜੀ ,ਕਾਰਨ ਪੁੱਛਣ ਤੇ ਲੱਗਾ ਰੋਣ

10 ਸਾਲ ਦਾ ਬੱਚਾ ਕਰਦਾ ਹੈ ਪੰਦਰਾਂ ਰੁਪਏ ਵਿੱਚ ਦਿਹਾੜੀ ,ਕਾਰਨ ਪੁੱਛਣ ਤੇ ਲੱਗਾ ਰੋਣ

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਪਰਿਵਾਰ ਹਨ,ਜਿਨ੍ਹਾਂ ਦੇ ਵਿੱਚ ਰਹਿੰਦੇ ਛੋਟੀ ਉਮਰ ਦੇ ਬੱਚੇ ਆਪਣੇ ਬਚਪਨ ਨੂੰ ਆਪਣੇ ਪਰਿਵਾਰ ਦੀ ਗ਼ਰੀਬੀ ਖ਼ਤਮ ਕਰਨ ਲਈ ਕੁਰਬਾਨ ਕਰ ਦਿੰਦੇ ਹਨ।ਕਿਉਂਕਿ ਛੋਟੀ ਉਮਰੇ ਉਨ੍ਹਾਂ ਦੇ ਮੋਢਿਆਂ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਹਨ।ਜਿਸ ਤੋਂ ਬਾਅਦ ਉਹ ਆਪਣੀ ਸਾਰੀ ਉਮਰ ਮਿਹਨਤ ਮਜ਼ਦੂਰੀ ਕਰਦੇ ਰਹਿੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਦੇ ਬਟਾਲਾ ਦੇ ਅਧੀਨ ਪੈਂਦੇ ਪਿੰਡ ਤੂੰ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਪਰਿਵਾਰ ਅਜਿਹਾ ਹੈ ਜਿਸ ਵਿੱਚ ਛੋਟੀ ਉਮਰ ਦੇ ਲੜਕਿਆਂ ਵੱਲੋਂ ਵੱਡੀਆਂ ਜ਼ਿੰਮੇਵਾਰੀਆਂ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਪਰਿਵਾਰ ਦੇ ਮੁਖੀਆਂ ਨੂੰ ਇਕ ਗੰਭੀਰ ਬੀਮਾਰੀ

ਹੈ,ਜਿਸ ਕਾਰਨ ਉਨ੍ਹਾਂ ਦਾ ਦੋ ਵਾਰ ਆਪਰੇਸ਼ਨ ਹੋ ਚੁੱਕਿਆ ਹੈ।ਪਰ ਤੀਸਰੀ ਵਾਰ ਆਪ੍ਰੇਸ਼ਨ ਕਰਵਾਉਣ ਦੇ ਲਈ ਡਾਕਟਰਾਂ ਨੇ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ ਹੈ।ਜਿਸ ਲਈ ਘਰ ਦੇ ਛੋਟੀ ਉਮਰ ਦੇ ਲੜਕਿਆਂ ਵੱਲੋਂ ਮਿਹਨਤ ਮਜ਼ਦੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਫਿਰ ਵੀ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ।ਇਨ੍ਹਾਂ ਵਿੱਚੋਂ ਇੱਕ ਬੱਚਾ ਪੰਦਰਾਂ ਰੁਪਏ ਪਾਉਣ ਦੇ ਲਈ ਝੋਨੇ ਦੀ ਪਨੀਰੀ ਪੁੱਟਦਾ ਹੈ।ਪਰ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਪੰਦਰਾਂ ਰੁਪਏ ਨਾਲ ਕੁਝ ਵੀ ਨਹੀਂ ਹੋ ਸਕਦਾ। ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਖ਼ਰਾਬ ਹਨ ਘਰ ਵਿੱਚ ਕੋਈ ਵੀ ਛੱਤ

ਨਹੀਂ ਹੈ।ਪਰਿਵਾਰਕ ਮੈਂਬਰ ਇਕ ਤਰਪਾਲ ਦੇ ਹੇਠਾਂ ਆਪਣਾ ਸਮਾਂ ਬਿਤਾ ਰਹੇ ਹਨ।ਘਰ ਵਿੱਚ ਪੀਣ ਯੋਗ ਪਾਣੀ ਨਹੀਂ ਹੈ ਭਾਵੇਂ ਘਰ ਵਿੱਚ ਇੱਕ ਨਲਕਾ ਲੱਗਿਆ ਹੋਇਆ ਹੈ।ਪਰ ਉਸ ਨਲਕੇ ਨੂੰ ਠੀਕ ਕਰਵਾਉਣ ਦੇ ਲਈ ਡੇਢ ਸੌ ਰੁਪਏ ਦੀ ਜ਼ਰੂਰਤ ਹੈ ਪਰ ਇਨ੍ਹਾਂ ਕੋਲ ਉਹ ਡੇਢ ਸੌ ਰੁਪਿਆ ਵੀ ਨਹੀਂ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਰਿਵਾਰ ਗਰੀਬੀ ਅਤੇ ਬਿਮਾਰੀ ਕਾਰਨ ਕਿੰਨਾ ਜ਼ਿਆਦਾ ਪ੍ਰੇਸ਼ਾਨ ਹੋ ਚੁੱਕਿਆ ਹੈ।ਬੱਚਿਆਂ ਨੇ ਰੋਂਦੇ ਹੋਏ ਆਪਣੇ ਘਰ ਦੇ ਹਾਲਾਤ ਦੱਸੇ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਹੱਥ ਪੈਰ ਮਾਰਦੇ ਹੋਏ ਆਪਣੇ ਘਰ ਦਾ

ਗੁਜ਼ਾਰਾ ਤੋਰਨ ਦੀ ਕੋਸ਼ਿਸ਼ ਕਰਦੇ ਹਨ।ਪਰ ਉਹ ਕੁਝ ਵੀ ਨਹੀਂ ਕਰ ਪਾ ਰਹੇ।ਇਸ ਤੋਂ ਇਲਾਵਾ ਕਿਸੇ ਦੁਆਰਾ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ।

About khabar

Leave a Reply

Your email address will not be published. Required fields are marked *