Home / खबरे / ਬੀ ਜੇ ਪੀ ਨੇਤਾ ਹਰਜੀਤ ਗਰੇਵਾਲ ਤੇ ਖੇਤ ਵਿੱਚ ਵੜ ਕੇ ਕਿਸਾਨਾਂ ਨੇ ਪਾ ਦਿੱਤਾ ਗਾਹ

ਬੀ ਜੇ ਪੀ ਨੇਤਾ ਹਰਜੀਤ ਗਰੇਵਾਲ ਤੇ ਖੇਤ ਵਿੱਚ ਵੜ ਕੇ ਕਿਸਾਨਾਂ ਨੇ ਪਾ ਦਿੱਤਾ ਗਾਹ

ਇਕ ਪਾਸੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨਾਂ ਕਾਨੂੰਨਾਂ ਕਾਰਨ ਕਿਸਾਨ ਪ੍ਰੇਸ਼ਾਨ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਬਿਜਲੀ ਸੰਕਟ ਪੈਦਾ ਕਰ ਦਿੱਤਾ ਗਿਆ ਹੈ।ਜਿਸ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹੋ ਰਹੇ ਹਨ,ਕਿਉਂਕਿ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਦੀ ਪੂਰਤੀ ਨਹੀਂ ਹੋ ਰਹੀ ਅਤੇ ਉਨ੍ਹਾਂ ਨੂੰ ਝੋਨਾ ਲਗਾਉਣ ਵਿੱਚ ਦੇਰੀ ਹੋ ਰਹੀ ਹੈ।ਜਿਹੜੇ ਖੇਤਾਂ ਵਿੱਚ ਝੋਨਾ ਲਗਾਇਆ ਜਾ ਚੁੱਕਿਆ ਹੈ ਉੱਥੇ ਪਾਣੀ ਦੀ ਕਮੀ ਹੋਣ ਕਾਰਨ ਸੋਕਾ ਪੈ ਰਿਹਾ ਹੈ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸਾਡੇ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਕਿ ਪਾਣੀ ਦੀ ਕਮੀ ਹੋਣ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।ਜਿਸ ਕਾਰਨ ਅੱਜਕੱਲ੍ਹ ਕਿਸਾਨ ਬਹੁਤ ਸਦਾ ਗੁੱਸੇ ਵਿਚ ਹਨ ਉਨ੍ਹਾਂ ਵੱਲੋਂ ਸੜਕਾਂ ਉੱਤੇ ਪੰਜਾਬ

ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ।ਪਰ ਫਿਰ ਵੀ ਕਾਂਗਰਸ ਸਰਕਾਰ ਉੱਤੇ ਇਸ ਦਾ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ।ਇਸ ਲਈ ਗੁੱਸੇ ਵਿੱਚ ਆਏ ਹੋਏ ਕਿਸਾਨਾਂ ਨੇ ਕਾਂਗਰਸੀ ਵਿਧਾਇਕ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ ਵਿੱਚ ਟਰੈਕਟਰ ਨਾਲ ਵਹਾਈ ਕਰ ਦਿੱਤੀ।ਕਿਉਂ ਕੇ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ ਵਿੱਚ ਝੋਨਾ ਲਗ ਚੁੱਕਿਆ ਸੀ, ਪਰ ਦੂਜੇ ਪਾਸੇ ਕਿਸਾਨ ਲਗਾਤਾਰ ਬਿਜਲੀ ਦੀ ਮੰਗ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਦੀ ਪੂਰਤੀ ਹੋਵੇ ਅਤੇ ਉਹ ਝੋਨਾ

ਲਗਾਉਣ।ਕਿਸਾਨਾਂ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਕੇ ਆਪਣੇ ਖੇਤਾਂ ਵਿੱਚ ਤਾਂ ਬਿਜਲੀ ਪਹੁੰਚਾਈ ਜਾ ਰਹੀ ਹੈ,ਪਰ ਉਨ੍ਹਾਂ ਦੇ ਖੇਤਾਂ ਵਿੱਚ ਬਿਜਲੀ ਨਹੀਂ ਦਿੱਤੀ ਜਾ ਰਹੀ।ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੇ ਕਾਂਗਰਸੀ ਵਿਧਾਇਕ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ ਵਿਚ ਲੱਗੇ ਹੋਏ ਝੋਨੇ ਨੂੰ ਪੁੱਟ ਦਿੱਤਾ।ਉਨ੍ਹਾਂ ਦੇ ਖੇਤ ਵਿਚ ਟਰੈਕਟਰ ਲਿਜਾ ਕੇ ਵਾਹੀ ਕਰ ਦਿੱਤੀ।ਇਸ ਸਮੇਂ ਕਿਸਾਨ ਬਹੁਤ ਜ਼ਿਆਦਾ ਗੁੱਸੇ ਵਿੱਚ ਦਿਖਾਈ ਦਿੱਤੇ ਅਤੇ ਉਹ ਆਪਣੇ ਹੱਥਾਂ ਨਾਲ ਵੀ ਝੋਨੇ ਦੀ ਪਨੀਰੀ ਨੂੰ ਪੁੱਟ ਰਹੇ ਸੀ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਵਿੱਚ ਗੁੱਸਾ ਕਿਸ ਹੱਦ ਤੱਕ ਭਰ ਚੁੱਕਿਆ ਹੈ,ਕਿਉਂਕਿ ਲਗਾਤਾਰ ਉਨ੍ਹਾਂ ਵੱਲੋਂ ਕਾਂਗਰਸ ਸਰਕਾਰ ਤੋਂ ਇਹ ਮੰਗ ਕੀਤੀ ਜਾ

ਰਹੀ ਹੈ ਕਿ ਉਨ੍ਹਾਂ ਨੂੰ ਬਿਜਲੀ ਦੀ ਪੂਰਤੀ ਕੀਤੀ ਜਾਵੇ।ਪਰ ਫਿਰ ਵੀ ਕਾਂਗਰਸ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜਾ ਰਿਹਾ,ਜਿਸ ਕਾਰਨ ਬਿਜਲੀ ਦੀ ਪੂਰਤੀ ਕੀਤੀ ਜਾ ਸਕਦੀ ਹੈ।

About khabar

Leave a Reply

Your email address will not be published. Required fields are marked *