Breaking News
Home / खबरे / ਆਪਣੇ ਬਾਪ ਦੀ ਜਾਨ ਬਚਾਉਣ ਦੇ ਲਈ 15 ਰੁਪਏ ਦਿਹਾੜੀ ਕਰਦਾ ਹੈ ਇਹ 10 ਸਾਲ ਦਾ ਬੱਚਾ

ਆਪਣੇ ਬਾਪ ਦੀ ਜਾਨ ਬਚਾਉਣ ਦੇ ਲਈ 15 ਰੁਪਏ ਦਿਹਾੜੀ ਕਰਦਾ ਹੈ ਇਹ 10 ਸਾਲ ਦਾ ਬੱਚਾ

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਨੌਜਵਾਨ ਹਨ,ਜੋ ਕਿ ਨਸ਼ਿਆਂ ਚ ਪੈ ਚੁੱਕੇ ਹਨ ਅਤੇ ਆਪਣੇ ਘਰਾਂ ਵਿੱਚ ਜਾ ਕੇ ਆਪਣੇ ਮਾਂ ਪਿਓ ਨਾਲ ਕਲੇਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ।ਜਿਸ ਕਾਰਨ ਉਨ੍ਹਾਂ ਦੇ ਮਾਂ ਪਿਓ ਦਾ ਜਿਉਣਾ ਦੁੱਭਰ ਹੋ ਜਾਂਦਾ ਹੈ,ਪਰ ਉੱਥੇ ਹੀ ਕੁਝ ਬੱਚੇ ਅਜਿਹੇ ਹਨ।ਜਿਨ੍ਹਾਂ ਨੂੰ ਆਪਣੇ ਮਾਂ ਪਿਉ ਦੀ ਹਰ ਵਕਤ ਚਿੰਤਾ ਰਹਿੰਦੀ ਹੈ। ਆਪਣੀ ਛੋਟੀ ਉਮਰ ਦੇ ਵਿਚ ਵੀ ਇਹ ਆਪਣੇ ਮਾਂ ਪਿਓ ਨੂੰ ਹਰ ਸੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।ਪਰ ਕਈ ਵਾਰ ਜਦੋਂ ਘਰ ਵਿੱਚ ਗਰੀਬੀ ਅਤੇ ਬਿਮਾਰੀ ਦੋਨੋਂ ਇਕ ਸਾਥ ਆ ਜਾਣ ਤਾਂ ਉਸ ਸਮੇਂ ਇਹ ਬੱਚਿਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ ਅਤੇ ਇਹ ਆਪਣੇ ਮਾਂ ਪਿਓ ਲਈ ਕੁਝ ਅਜਿਹਾ ਨਹੀਂ ਕਰ ਪਾਉਂਦੇ ਜੋ ਇਹ ਚਾਹੁੰਦੇ

ਹਨ।ਇਸੇ ਤਰ੍ਹਾਂ ਨਾਲ ਹੀ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਇਕ ਪਰਿਵਾਰ ਰਹਿੰਦਾ ਹੈ।ਜਿਸ ਪਰਿਵਾਰ ਵਿੱਚ ਮਾਂ ਪਿਓ ਅਤੇ ਉਨ੍ਹਾਂ ਦੇ ਤਿੰਨ ਲੜਕੇ ਹਨ।ਇਨ੍ਹਾਂ ਲੜਕਿਆਂ ਦੀ ਉਮਰ ਕੁੱਝ ਜ਼ਿਆਦਾ ਨਹੀਂ ਹੈ, ਪਰ ਫਿਰ ਵੀ ਇਨ੍ਹਾਂ ਨੇ ਘਰ ਦੀ ਜ਼ਿੰਮੇਵਾਰੀ ਚੁੱਕ ਰੱਖੀ ਹੈ।ਕਿਉਂਕਿ ਇਨ੍ਹਾਂ ਦੇ ਪਿਤਾ ਬਹੁਤ ਬਿਮਾਰ ਹਨ।ਦੋ ਵਾਰ ਉਨ੍ਹਾਂ ਦਾ ਅਪਰੇਸ਼ਨ ਹੋ ਚੁੱਕਿਆ ਹੈ ਅਤੇ ਤੀਸਰੀ ਵਾਰ ਅਪਰੇਸ਼ਨ ਹੋਣਾ ਹੈ,ਜਿਸ ਲਈ ਪੰਜਾਹ ਹਜ਼ਾਰ ਰੁਪਏ ਦੀ ਜ਼ਰੂਰਤ ਹੈ।ਇਨ੍ਹਾਂ ਵਿੱਚੋਂ ਇੱਕ ਬੱਚਾ ਖੇਤਾਂ ਵਿੱਚ ਜਾ ਕੇ ਪਨੀਰੀ ਪੁੱਟਣ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਇਸ ਕੰਮ ਲਈ ਸਿਰਫ ਪੰਦਰਾਂ ਰੁਪਏ ਮਿਲਦੇ ਹਨ।ਇਹ ਗੱਲ ਦੱਸਦੇ ਹੋਏ ਇਸ ਬੱਚੀ ਦੇ ਅੱਖਾਂ ਵਿਚ ਹੰਝੂ ਆ ਗਏ

ਅਤੇ ਉਹ ਕੈਮਰੇ ਦੇ ਅੱਗੇ ਫੁੱਟ ਫੁੱਟ ਕੇ ਰੋਇਆ।ਉਸ ਦਾ ਕਹਿਣਾ ਹੈ ਕਿ ਉਹ ਪੱਚੀ ਰੁਪਏ ਜਮ੍ਹਾ ਕਰ ਚੁੱਕਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਪਿਤਾ ਦਾ ਇਲਾਜ ਕਰਵਾਏਗਾ।ਇਸ ਪਰਿਵਾਰ ਦੇ ਹਾਲਾਤ ਜਿਸ ਤਰੀਕੇ ਦੇ ਬਣ ਚੁੱਕੇ ਹਨ ਉਸ ਨੂੰ ਦੇਖ ਕੇ ਕਿਸੇ ਵੀ ਵਿਅਕਤੀ ਦਾ ਸੀਨਾ ਪਸੀਜ ਜਾਵੇ ਅਤੇ ਅੱਖਾਂ ਵਿੱਚੋਂ ਹੰਝੂ ਆ ਜਾਣ ਪਰ ਇਸ ਪਰਿਵਾਰ ਦੀ ਅੱਜ ਤਕ ਕਿਸੇ ਵੱਲੋਂ ਵੀ ਮਦਦ ਨਹੀਂ ਕੀਤੀ ਗਈ। ਜਿਸ ਕਾਰਨ ਅਜਿਹੇ ਬੱਚੇ ਜਿਨ੍ਹਾਂ ਦੀ ਉਮਰ ਪੜ੍ਹਾਈ ਲਿਖਾਈ ਦੀ ਅਤੇ ਖੇਡਣ ਕੁੱਦਣ ਦੀ ਹੈ ਉਹ ਅੱਜ ਮਜ਼ਦੂਰੀ ਕਰ ਰਹੇ ਹਨ ਅਤੇ ਬਹੁਤ ਹੀ ਘੱਟ ਪੈਸੇ ਇਨ੍ਹਾਂ ਨੂੰ ਦਿੱਤੇ ਜਾ ਰਹੇ ਹਨ।ਸੋ ਇੱਥੇ ਸਾਡੀਆਂ ਸਰਕਾਰਾਂ ਉੱਤੇ ਬਹੁਤ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਕਿ ਇੱਕ ਪਾਸੇ ਉਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਆਪਣੇ ਸੂਬੇ ਦੇ ਲੋਕਾਂ ਦਾ ਹਰ ਪੱਖੋਂ ਧਿਆਨ

ਰੱਖਿਆ ਜਾ ਰਿਹਾ ਹੈ,ਉਨ੍ਹਾਂ ਲਈ ਹਰ ਮੁੱਢਲੀ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਸਿਹਤ ਸਹੂਲਤ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ ਜਿਸ ਕਾਰਨ ਅੱਜਕੱਲ੍ਹ ਲੋਕ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ।

About khabar

Leave a Reply

Your email address will not be published. Required fields are marked *