Breaking News
Home / खबरे / ਤੰਦੂਰ ਵਾਂਗ ਤਪ ਰਿਹਾ ਹੈ ਸਭ ਤੋਂ ਠੰਢਾ ਦੇਸ਼ ਕੈਨੇਡਾ, ਪੰਜਾਹ ਡਿਗਰੀ ਤੱਕ ਪਹੁੰਚਿਆ ਤਾਪਮਾਨ

ਤੰਦੂਰ ਵਾਂਗ ਤਪ ਰਿਹਾ ਹੈ ਸਭ ਤੋਂ ਠੰਢਾ ਦੇਸ਼ ਕੈਨੇਡਾ, ਪੰਜਾਹ ਡਿਗਰੀ ਤੱਕ ਪਹੁੰਚਿਆ ਤਾਪਮਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਤਾਪਮਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾ ਰਹੀਆਂ ਹਨ।ਪਰ ਹੁਣ ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿਚ ਦਸ ਹਜ਼ਾਰ ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕਨੇਡਾ ਵਰਗੇ ਠੰਡੇ ਦੇਸ਼ ਵਿੱਚ ਬਹੁਤ ਜ਼ਿਆਦਾ ਤੇਜ਼ ਗਰਮੀ ਪੈ ਰਹੀ ਹੈ ਅਤੇ ਤਾਪਮਾਨ ਪੰਜਾਹ ਡਿਗਰੀ ਤੇ ਪਹੁੰਚ ਚੁੱਕਿਆ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਨੇਡਾ ਕਿਸ ਤਰੀਕੇ ਨਾਲ ਭਖ ਰਿਹਾ ਹੋਵੇਗਾ।ਕਿਉਂਕਿ ਪੰਜਾਬ ਵਿੱਚ ਤਾਪਮਾਨ ਅਜੇ ਚਾਲੀ ਡਿਗਰੀ ਦੇ ਆਸ ਪਾਸ ਘੁੰਮ

ਰਿਹਾ ਹੈ,ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ।ਪਰ ਕੈਨੇਡਾ ਵਿੱਚ ਤਾਪਮਾਨ ਪੰਜਾਹ ਡਿਗਰੀ ਤੇ ਪਹੁੰਚ ਚੁੱਕਿਆ ਹੈ ਅਤੇ ਇੱਥੇ ਗਰਮੀ ਜ਼ਿਆਦਾ ਹੋਣ ਕਾਰਨ ਦੋ ਸੌ ਤੇਤੀ ਮੌਤਾਂ ਹੋ ਚੁੱਕੀਆਂ ਹਨ।ਜਿਸ ਤੋਂ ਬਾਅਦ ਕੈਨੇਡਾ ਸਰਕਾਰ ਵੀ ਹਰਕਤ ਵਿੱਚ ਆਈ ਹੈ ਅਤੇ ਉਨ੍ਹਾਂ ਨੇ ਸੜਕਾਂ ਉੱਤੇ ਫੁਹਾਰੇ ਛੱਡ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੇ।ਕੋਰੋਨਾ ਹਦਾਇਤਾਂ ਦੇ ਚਲਦੇ ਸਵਿਮਿੰਗ ਪੂਲ ਬੰਦ ਕਰ ਰੱਖੇ ਗਏ ਸੀ,ਪਰ ਹੁਣ ਜਿਸ ਤਰੀਕੇ ਨਾਲ ਤਾਪਮਾਨ ਵਧ ਰਿਹਾ ਹੈ ਉਸ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਰੇ ਸਵਿਮਿੰਗ ਪੂਲ ਹੁਣ ਖੁੱਲ੍ਹੇ ਰੱਖੇ ਜਾਣਗੇ।ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਵਿੱਚ ਲੋਕ ਕਿਸ ਤਰੀਕੇ ਨਾਲ ਗਰਮੀ ਤੋਂ

ਪ੍ਰੇਸ਼ਾਨ ਹੋ ਰਹੇ ਹੋਣਗੇ।ਸੋ ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਕੁਦਰਤ ਨਾਲ ਖਿਲਵਾੜ ਕਰਨਾ ਬਹੁਤ ਭਾਰੀ ਪੈ ਸਕਦਾ ਹੈ।ਕਿਉਂਕਿ ਲੋਕਾਂ ਵੱਲੋਂ ਤਰੱਕੀ ਦੇ ਨਾਮ ਤੇ ਲਗਾਤਾਰ ਦਰੱਖਤ ਕੱਟੇ ਜਾ ਰਹੇ ਹਨ ਅਤੇ ਨਵੇਂ ਦਰੱਖ਼ਤ ਨਹੀਂ ਲਗਾਏ ਜਾ ਰਹੇ,ਜਿਸ ਕਾਰਨ ਅੱਜ ਤਾਪਮਾਨ ਬਹੁਤ ਜ਼ਿਆਦਾ ਵਧ ਜਾਂਦਾ ਹੈ ਅਤੇ ਇਸ ਵਧੇ ਤਾਪਮਾਨ ਕਾਰਨ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ।

About khabar

Leave a Reply

Your email address will not be published. Required fields are marked *