Home / खबरे / ਵੱਡੀ ਉਮਰ ਦਾ ਦੁਕਾਨਦਾਰ ਵੇਖ ਕੇ ਦੁਕਾਨ ਵਿਚ ਆ ਵੜੀਆਂ ਜ਼ਨਾਨੀਆਂ, ਲਾਲ ਸੂਟ ਵਾਲੀ ਨੇ ਕਰ ਦਿੱਤਾ ਵੱਡਾ ਕਾਂਡ

ਵੱਡੀ ਉਮਰ ਦਾ ਦੁਕਾਨਦਾਰ ਵੇਖ ਕੇ ਦੁਕਾਨ ਵਿਚ ਆ ਵੜੀਆਂ ਜ਼ਨਾਨੀਆਂ, ਲਾਲ ਸੂਟ ਵਾਲੀ ਨੇ ਕਰ ਦਿੱਤਾ ਵੱਡਾ ਕਾਂਡ

ਅੱਜਕੱਲ੍ਹ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਚੋਰ ਇੰਨੇ ਜ਼ਿਆਦਾ ਬੇਖ਼ੌਫ਼ ਹੋ ਚੁੱਕੇ ਹਨ ਕਿ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਕੁਝ ਔਰਤਾਂ ਨੇ ਇੱਕ ਦੁਕਾਨਦਾਰ ਦੀ ਦੁਕਾਨ ਵਿਚੋਂ ਇੱਕੀ ਹਜ਼ਾਰ ਰੁਪਏ ਦੀ ਚੋਰੀ ਕੀਤੀ। ਦੱਸ ਦਈਏ ਕਿ ਇਹ ਦੁਕਾਨ ਪਰਚੂਨ ਦੀ ਦੁਕਾਨ ਸੀ, ਜਿਥੇ ਕਿ ਦੁਕਾਨ ਵਿਚ ਦੋ ਮਹਿਲਾਵਾਂ ਆਈਆਂ ਜਿਨ੍ਹਾਂ ਵਿੱਚੋਂ ਇੱਕ ਨੇ ਦੁਕਾਨਦਾਰ ਤੋਂ ਸਾਬਣ ਦੀ ਮੰਗ ਕੀਤੀ।ਇਸੇ ਦੌਰਾਨ ਦੁਕਾਨਦਾਰ ਉਸ ਔਰਤ ਨੂੰ ਸਾਬਣ ਦਿਖਾਉਣ ਲੱਗਿਆ।ਇਸ ਅੌਰਤ ਨੇ ਦੁਕਾਨਦਾਰਾਂ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਰੱਖਿਆ ਅਤੇ ਦੂਜੀ ਅੌਰਤ

ਨੇ ਦੁਕਾਨਦਾਰ ਦੇ ਮੇਜ਼ ਉੱਤੇ ਰੱਖੇ ਇਕ ਥੈਲੇ ਵਿੱਚੋਂ ਇੱਕੀ ਹਜ਼ਾਰ ਰੁਪਏ ਕੱਢ ਲਏ ਅਤੇ ਚੁੱਪ ਚਾਪ ਉੱਥੋਂ ਫ਼ਰਾਰ ਹੋ ਗਈਆਂ।ਜਦੋਂ ਤਕ ਦੁਕਾਨਦਾਰ ਨੂੰ ਇਸ ਚੋਰੀ ਦਾ ਪਤਾ ਚਲਦਾ, ਉਸ ਸਮੇਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਸੀ। ਪਰ ਇਸ ਦੁਕਾਨਦਾਰ ਦੀ ਦੁਕਾਨ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ,ਜਿਸ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ। ਜਿਸ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਦੁਕਾਨਦਾਰ ਇੱਕ ਔਰਤ ਨੂੰ ਸਾਬਣਾ ਦਿਖਾ ਰਿਹਾ ਹੈ ਅਤੇ ਦੂਜੀ ਔਰਤ ਵੱਲੋਂ ਥੈਲੇ ਵਿੱਚੋਂ ਰੁਪਏ ਕੱਢੇ ਗਏ। ਦੁਕਾਨਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਸ ਨੇ ਕਿਸੇ ਦੀ ਪੇਮੈਂਟ ਕਰਨ ਲਈ ਜਾਣਾ

ਸੀ,ਇਸ ਲਈ ਉਸ ਨੂੰ ਜਲਦੀ ਸੀ ਅਤੇ ਅਚਾਨਕ ਹੀ ਦੋ ਔਰਤਾਂ ਉਸ ਦੀ ਦੁਕਾਨ ਵਿੱਚ ਸਾਮਾਨ ਲੈਣ ਲਈ ਆਈਆਂ ਤਾਂ ਉਹ ਉਨ੍ਹਾਂ ਨੂੰ ਸਾਮਾਨ ਦੇਣ ਲੱਗਿਆ।ਇਸੇ ਦੌਰਾਨ ਉਸ ਦਾ ਪੈਸਿਆਂ ਵਾਲਾ ਬੈਗ ਮੇਜ਼ ਉੱਤੇ ਹੀ ਪਿਆ ਸੀ,ਜਦੋਂ ਕਿ ਉਨ੍ਹਾਂ ਔਰਤਾਂ ਨੇ ਚੋਰੀ ਕੀਤੀ ਹੈ।ਇਸ ਦੁਕਾਨਦਾਰ ਨੇ ਦੱਸਿਆ ਕਿ ਉਹ ਔਰਤਾਂ ਪੰਜਾਬ ਦੀਆਂ ਨਹੀਂ ਸਨ। ਇਸ ਦੁਕਾਨਦਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਚੋਰਨੀਅਾਂ ਨੂੰ ਫੜ ਕੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *