Breaking News
Home / खबरे / ਕਿਸਾਨਾਂ ਦੇ ਡੰਡੇ ਮਾਰਨ ਵਾਲੀ ਪੁਲਿਸ ਨੂੰ ਕਿਸਾਨਾਂ ਨੇ ਪਿਲਾਈ ਛਬੀਲ

ਕਿਸਾਨਾਂ ਦੇ ਡੰਡੇ ਮਾਰਨ ਵਾਲੀ ਪੁਲਿਸ ਨੂੰ ਕਿਸਾਨਾਂ ਨੇ ਪਿਲਾਈ ਛਬੀਲ

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ। ਕਰੀਬ ਸੱਤ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ,ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।ਜਿਸ ਕਾਰਨ ਪਿਛਲੇ ਦਿਨੀਂ ਕਿਸਾਨ ਆਗੂਆਂ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ ਉਹ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕਰਨਗੇ।ਇਸ ਦੌਰਾਨ ਚੰਡੀਗਡ਼੍ਹ ਅਤੇ ਅੰਮ੍ਰਿਤਸਰ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ,ਜਿੱਥੇ ਕਿ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ।ਚੰਡੀਗੜ੍ਹ ਤੋਂ ਕੁਝ ਅਜਿਹੀਆਂ

ਤਸਵੀਰਾਂ ਸਾਹਮਣੇ ਆਈਆਂ,ਜਿੱਥੇ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਧੱ-ਕੇ-ਸ਼ਾ-ਹੀ ਕੀਤੀ ਜਾ ਰਹੀ ਸੀ।ਕਿਸਾਨਾਂ ਨੂੰ ਰੋਕਣ ਵਾਸਤੇ ਪੁਲੀਸ ਮੁਲਾਜ਼ਮਾਂ ਵੱਲੋਂ ਬੈਰੀਕੇਡਿੰਗ ਕੀਤੀ ਗਈ,ਪਰ ਕਿਸਾਨਾਂ ਵੱਲੋਂ ਉਸ ਬੈਰੀਕੇਟਿੰਗ ਨੂੰ ਤੋਡ਼ਿਆ ਗਿਆ।ਨਾਲ ਹੀ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ।ਬਹੁਤ ਸਾਰੇ ਕਿਸਾਨਾਂ ਦੀਆਂ ਇਸ ਦੌਰਾਨ ਪੱਗਾਂ ਵੀ ਲੱਥੀਆਂ, ਨਾਲ ਹੀ ਬਹੁਤ ਸਾਰੇ ਕਿਸਾਨ ਜ਼ਖ਼ਮੀ ਵੀ ਹੋਏ।ਪਰ ਉਸ ਤੋਂ ਬਾਅਦ ਵੀ ਕਿਸਾਨਾਂ ਦਾ ਇੱਕੋ ਹੀ ਕਹਿਣਾ ਸੀ ਕਿ ਉਹ ਆਪਣੇ ਹੱਕ ਲੈ ਕੇ ਹੀ ਰਹਿਣਗੇ।ਭਾਵੇਂ ਕਿ ਸਰਕਾਰ ਉਨ੍ਹਾਂ ਨੂੰ ਕਿੰਨਾ ਮਰਜ਼ੀ ਤੰਗ ਕਰ ਲੈਣ। ਅੱਜ ਵੀ ਕਿਸਾਨਾਂ ਦ

ਹੌਸਲੇ ਉਸੇ ਤਰੀਕੇ ਨਾਲ ਬੁਲੰਦ ਹਨ,ਜਿਸ ਸਮੇਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ।ਇਸ ਤੋਂ ਇਲਾਵਾ ਹਮੇਸ਼ਾ ਹੀ ਕਿਸਾਨਾਂ ਦੀ ਦਰਿਆਦਿਲੀ ਦੀ ਇਸ ਕਿਸਾਨੀ ਅੰਦੋਲਨ ਵਿਚ ਦਿਖਾਈ ਦਿੰਦੀ ਰਹੀ ਹੈ, ਜਿਸ ਪੁਲੀਸ ਦੁਆਰਾ ਉਨ੍ਹਾਂ ਦੇ ਡੰਡੇ ਮਾਰੇ ਜਾਂਦੇ ਹਨ। ਉਸੇ ਪੁਲੀਸ ਨੂੰ ਉਹ ਲੰਗਰ ਛਕਾਉਂਦੇ ਪਾਣੀ ਪਿਲਾਉਂਦੇ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਕੁਝ ਕਿਸਾਨ ਪਾਣੀ ਦੀ ਛਬੀਲ ਲਗਾ ਕੇ ਬੈਠੇ ਹਨ ਅਤੇ ਉਹ ਪੁਲੀਸ ਵਾਲਿਆਂ ਨੂੰ ਪਾਣੀ ਪਿਲਾ ਰਹੇ ਹਨ।

ਜਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਕਿਸਾਨਾਂ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਹਮੇਸ਼ਾ ਹੀ ਦਰਿਆਦਿਲੀ ਦਿਖਾਉਂਦੇ ਹਨ।

About khabar

Leave a Reply

Your email address will not be published. Required fields are marked *