Breaking News
Home / खबरे / ਕਸ਼ਮੀਰ ਦੇ ਵਿੱਚ ਧੱਕੇ ਨਾਲ ਸਿੱਖ ਲੜਕੀ ਦਾ ਕਰਵਾਇਆ ਗਿਆ ਨਿਕਾਹ ,ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ

ਕਸ਼ਮੀਰ ਦੇ ਵਿੱਚ ਧੱਕੇ ਨਾਲ ਸਿੱਖ ਲੜਕੀ ਦਾ ਕਰਵਾਇਆ ਗਿਆ ਨਿਕਾਹ ,ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ

ਕਸ਼ਮੀਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਸਿੱਖਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਧਰਨੇ ਪ੍ਰਦਰਸ਼ਨ ਦਾ ਕਾਰਨ ਇਹ ਹੈ ਕਿ ਕਸ਼ਮੀਰ ਵਿੱਚ ਇਕ ਲੜਕੀ ਦਾ ਜ਼-ਬ-ਰ-ਦ-ਸ-ਤੀ ਧਰਮ ਪਰਿਵਰਤਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਉਸ ਦਾ ਨਿਕਾਹ ਪੰਜਾਹ ਸਾਲ ਦੇ ਇੱਕ ਵਿਅਕਤੀ ਨਾਲ ਕੀਤਾ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਧਰਨੇ ਵਿੱਚ ਬੈਠੇ ਲੋਕਾਂ ਨੇ ਦੱਸਿਆ ਕਿ ਦੋ ਲੜਕੀਆਂ ਨੂੰ ਪਿਛਲੇ ਦਿਨੀਂ ਗੰ-ਨ ਪੁਆਇੰਟ ਤੇ ਅ-ਗ-ਵਾ ਕੀਤਾ ਗਿਆ ਸੀ।ਜਿਨ੍ਹਾਂ ਵਿੱਚੋਂ ਇੱਕ ਲੜਕੀ ਦਾ ਨਾਮ ਮਨਮੀਤ ਕੌਰ ਅਤੇ ਦੂਸਰੀ ਦਾ ਨਾਮ ਤਨਮੀਤ ਕੌਰ ਹੈ।ਜਿਨ੍ਹਾਂ ਵਿੱਚੋਂ ਇੱਕ ਲੜਕੀ ਨੂੰ ਦੋਸ਼ੀਆਂ ਵੱਲੋਂ ਛੱਡ ਦਿੱਤਾ ਗਿਆ,ਜਿਸ ਦਾ ਨਾਂ ਮਨਮੀਤ ਕੌਰ ਹੈ।ਪਰ

ਤਨਮੀਤ ਕੌਰ ਦਾ ਨਿਕਾਹ ਇੱਕ ਪੰਜਾਹ ਸਾਲ ਦੇ ਵਿਅਕਤੀ ਨਾਲ ਪੜ੍ਹਿਆ ਗਿਆ ਹੈ। ਜਿਸ ਤੋਂ ਬਾਅਦ ਸਿੱਖਾਂ ਵਿੱਚ ਇਸ ਘਟਨਾ ਤੋਂ ਬਾਅਦ ਕਾਫ਼ੀ ਰੋਸ ਦੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਮਨਜ਼ੂਰ ਨਹੀਂ ਕੀਤਾ ਜਾਵੇਗਾ ਕਿ ਜ਼-ਬ-ਰ-ਦ-ਸ-ਤੀ ਕਿਸੇ ਦਾ ਧਰਮ ਪਰਿਵਰਤਨ ਕਰਵਾਇਆ ਜਾਵੇ।ਦੱਸ ਦੇਈਏ ਕਿ ਜਿਸ ਸਮੇਂ ਇਹ ਵਿਆਹ ਕੀਤਾ ਗਿਆ ਉਸ ਸਮੇਂ ਲੜਕੀ ਦੇ ਮਾਤਾ ਪਿਤਾ ਨੂੰ ਕੋਰਟ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ,ਭਾਵ ਕੇ ਉਨ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ।ਜਿਸ ਤੋਂ ਬਾਅਦ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ੳੁਨ੍ਹਾਂ ਨੂੰ ਇਸ

ਲੜਕੀ ਨਾਲ ਇਨਸਾਫ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਮੱਧ ਪ੍ਰਦੇਸ਼ ਅਤੇ ਯੂਪੀ ਦੀ ਤਰ੍ਹਾਂ ਇਸ ਥਾਂ ਤੇ ਵੀ ਉਹੀ ਕਾਨੂੰਨ ਲਾਗੂ ਕੀਤਾ ਜਾਵੇ,ਜਿਸ ਅਧੀਨ ਜੇਕਰ ਕੋਈ ਆਪਣਾ ਧਰਮ ਪਰਿਵਰਤਨ ਕਰਦਾ ਹੈ ਤਾਂ ਉਸ ਸਮੇਂ ਮਾਤਾ ਪਿਤਾ ਦੀ ਮਨਜ਼ੂਰੀ ਲੈਣਾ ਜ਼ਰੂਰੀ ਹੁੰਦਾ ਹੈ।ਸੋ ਲਗਾਤਾਰ ਸਿੱਖ ਸੰਗਤਾਂ ਵਿੱਚ ਇਸ ਘਟਨਾ ਤੋਂ ਬਾਅਦ ਰੋਸ ਵਧਦਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਲੜਕੀ ਨਾਲ ਇਨਸਾਫ ਨਹੀਂ ਹੋ ਜਾਂਦਾ, ਉਸ ਸਮੇਂ ਤਕ ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ।

About khabar

Leave a Reply

Your email address will not be published. Required fields are marked *