Home / खबरे / ਪਤੀ ਹੈ ਅੱਖਾਂ ਤੋਂ ਅਪਾਹਿਜ ਅਤੇ ਪਤਨੀ ਦਾ ਗਲ ਚੁੱਕਾ ਹੈ ਪੈਰ ,ਇਸ ਪਰਿਵਾਰ ਵੱਲੋਂ ਸਮਾਜ ਸੇਵੀਆਂ ਨੂੰ ਹੱਥ ਜੋੜ ਲਗਾਈ ਗਈ ਗੁਹਾਰ

ਪਤੀ ਹੈ ਅੱਖਾਂ ਤੋਂ ਅਪਾਹਿਜ ਅਤੇ ਪਤਨੀ ਦਾ ਗਲ ਚੁੱਕਾ ਹੈ ਪੈਰ ,ਇਸ ਪਰਿਵਾਰ ਵੱਲੋਂ ਸਮਾਜ ਸੇਵੀਆਂ ਨੂੰ ਹੱਥ ਜੋੜ ਲਗਾਈ ਗਈ ਗੁਹਾਰ

ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਸੇਹਤੋ ਵਿਚ ਇਕ ਘਰ ਵਿਚ ਪਤੀ ਪਤਨੀ ਰਹਿੰਦੇ ਹਨ।ਜਿਨ੍ਹਾਂ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ।ਕਿਉਂਕਿ ਪਤੀ ਦੀਆਂ ਅੱਖਾਂ ਪਿਛਲੇ ਸੱਤ ਸਾਲਾਂ ਤੋਂ ਚਲੀਆਂ ਗਈਆਂ, ਭਾਵ ਕਿ ਹੁਣ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ।ਇਨ੍ਹਾਂ ਸੱਤ ਸਾਲਾਂ ਤੋਂ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਰ ਰਹੀ ਸੀ ਅਤੇ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਕਰਕੇ ਜੋ ਵੀ ਪੈਸਾ ਆਉਂਦਾ ਸੀ। ਉਸ ਨਾਲ ਉਹ ਆਪਣਾ ਰੋਟੀ ਪਾਣੀ ਦਾ ਖਰਚਾ ਚਲਾ ਰਹੇ ਸਨ।ਪਰ ਹੁਣ ਪਤਨੀ ਦੇ ਪੈਰ ਵਿੱਚ ਸੱਟ ਲੱਗਣ ਕਾਰਨ ਉਸ ਦਾ ਪੈਰ ਬਿਲਕੁਲ ਗਲ ਚੁੱਕਿਆ ਹੈ। ਜਿਸ ਤੋਂ ਬਾਅਦ ਉਹ ਚੱਲਣ ਤੋਂ ਅਸਮਰੱਥ ਹੋ ਗਈ ਹੈ ਹੁਣ ਇਨ੍ਹਾਂ ਦੇ

ਘਰ ਕਮਾਈ ਕਰਨ ਵਾਲਾ ਕੋਈ ਵੀ ਨਹੀਂ ਹੈ,ਜਿਸ ਕਾਰਨ ਇਨ੍ਹਾਂ ਦੇ ਹਾਲਾਤ ਬਹੁਤ ਪੂਰੇ ਹੋ ਚੁੱਕੇ ਹਨ। ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਜੇਕਰ ਕੋਈ ਖਾਣਾ ਪੀਣਾ ਦੇ ਜਾਂਦਾ ਹੈ ਤਾਂ ਇਹ ਖਾ ਲੈਂਦੇ ਹਨ,ਕਿਉਂਕਿ ਖ਼ੁਦ ਕੁਝ ਵੀ ਨਹੀਂ ਕਰ ਸਕਦੇ।ਪਤੀ ਕਸ਼ਮੀਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਉਨ੍ਹਾਂ ਵੱਲੋਂ ਮਜ਼ਦੂਰੀ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਪਰ ਉਸੇ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿਚ ਜ਼ਹਿਰੀਲੀ ਮਿੱਟੀ ਪਈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੀ ਨਿਗ੍ਹਾ ਬਿਲਕੁਲ ਚਲੀ ਗਈ ਅਤੇ ਉਸ ਸਮੇਂ ਤੋਂ ਉਹ ਘਰ ਹੀ ਬੈਠੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ

ਮਨਜੀਤ ਕੌਰ ਦੇ ਪੈਰ ਦੀ ਹਾਲਤ ਬਹੁਤ ਖ਼ਰਾਬ ਹੈ।ਇਸ ਲਈ ਇਨ੍ਹਾਂ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਇਨ੍ਹਾਂ ਦੀ ਮਦਦ ਕੀਤੀ ਜਾਏ ਤਾਂ ਜੋ ਇਹ ਆਪਣਾ ਇਲਾਜ ਕਰਵਾ ਸਕਣ ਅਤੇ ਦੁਬਾਰਾ ਆਪਣੇ ਘਰ ਦਾ ਗੁਜ਼ਾਰਾ ਕੰਮਕਾਰ ਕਰਕੇ ਕਰ ਸਕਣ।

About khabar

Leave a Reply

Your email address will not be published. Required fields are marked *