Home / खबरे / ਥਾਣੇ ਦੇ ਬਿਲਕੁਲ ਸਾਹਮਣੇ ਗੁਆਂਢੀਆਂ ਨੇ ਡਾਕਟਰ ਨਾਲ ਕਰ ਦਿੱਤਾ ਇਹ ਵੱਡਾ ਕਾਂਡ, ਪੁਲਿਸ ਨੂੰ ਕੰਨੋ ਕੰਨ ਨਹੀਂ ਹੋਈ ਕੋਈ ਖ਼ਬਰ

ਥਾਣੇ ਦੇ ਬਿਲਕੁਲ ਸਾਹਮਣੇ ਗੁਆਂਢੀਆਂ ਨੇ ਡਾਕਟਰ ਨਾਲ ਕਰ ਦਿੱਤਾ ਇਹ ਵੱਡਾ ਕਾਂਡ, ਪੁਲਿਸ ਨੂੰ ਕੰਨੋ ਕੰਨ ਨਹੀਂ ਹੋਈ ਕੋਈ ਖ਼ਬਰ

ਗੁਰਦਾਸਪੁਰ ਦੇ ਬਹਿਰਾਮਪੁਰ ਸੜਕ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇਸ ਥਾਣੇ ਦੇ ਸਾਹਮਣੇ ਇਕ ਦੁਕਾਨ ਵਿਚ ਇਕ ਡਾਕਟਰ ਦਾ ਕ-ਤ-ਲ ਹੋ ਗਿਆ।ਜਾਣਕਾਰੀ ਮੁਤਾਬਕ ਬਹਿਰਾਮਪਰ ਵਿਚ ਇਕ ਡਾਕਟਰ ਦੀ ਦੁਕਾਨ ਸੀ ਅਤੇ ਇਹ ਡਾਕਟਰ ਵਿਆਜ ਉੱਤੇ ਪੈਸੇ ਉਧਾਰ ਦਿੰਦਾ ਸੀ ਅਤੇ ਜਿਹੜੀ ਦੁਕਾਨ ਥਾਣੇ ਦੇ ਅੱਗੇ ਹੈ ਉਹ ਬੂਟਾਂ ਦੀ ਦੁਕਾਨ ਹੈ ਅਤੇ ਇਸ ਦੁਕਾਨ ਦੇ ਕੁਝ ਲੋਕਾਂ ਨੇ ਉਸ ਡਾਕਟਰ ਤੋਂ ਪੈਸੇ ਉਧਾਰ ਲਏ ਸੀ।ਪਰ ਕਾਫੀ ਲੰਬੇ ਸਮੇਂ ਤੋਂ ਇਹ ਡਾਕਟਰ ਦੇ ਪੈਸੇ ਵਾਪਸ ਨਹੀਂ ਕਰ ਰਹੇ ਸੀ,ਜਿਸ ਲਈ ਡਾਕਟਰ ਇਸ ਦੁਕਾਨ ਵਿੱਚ ਪਹੁੰਚਿਆ ਅਤੇ ਆਪਣੇ ਪੈਸਿਆਂ ਦੀ ਮੰਗ ਕਰਨ ਲੱਗਿਆ। ਜਿਸ ਤੋਂ ਬਾਅਦ ਇਸ ਦੁਕਾਨਦਾਰ ਵੱਲੋਂ ਡਾਕਟਰ ਦਾ ਕ-ਤ-ਲ ਕਰ ਦਿੱਤਾ ਗਿਆ

ਅਤੇ ਉਸ ਨੂੰ ਬੋਰੀਆਂ ਵਿਚ ਲਪੇਟ ਕੇ ਸੁੱਟ ਦਿੱਤਾ ਗਿਆ।ਜਿਸ ਤੋਂ ਬਾਅਦ ਜਦੋਂ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਮੌਕੇ ਤੇ ਆ ਕੇ ਦੇਖਿਆ ਕਿ ਇਸ ਡਾਕਟਰ ਦੇ ਸਿਰ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਸੀ ਅਤੇ ਬਹੁਤ ਜ਼ਿਆਦਾ ਖੂਨ ਵਹਿਣ ਕਰਕੇ ਇਸ ਦੀ ਮੌਤ ਹੋ ਚੁੱਕੀ ਸੀ। ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦਾ ਜੀਅ ਤਾਂ ਵਾਪਸ ਨਹੀਂ ਆ ਸਕਦਾ, ਪਰ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਡਾਕਟਰ ਨੂੰ ਮਾਰਿਆ ਗਿਆ ਹੈ,ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਸੇ ਇੱਕ

ਵਿਅਕਤੀ ਦਾ ਕੰਮ ਨਹੀਂ ਹੋ ਸਕਦਾ। ਇਸ ਵਿੱਚ ਇੱਕ ਤੋਂ ਜ਼ਿਆਦਾ ਵਿਅਕਤੀ ਸ਼ਾਮਿਲ ਹਨ ਅਤੇ ਪੁਲੀਸ ਵਾਲਿਆਂ ਵੱਲੋਂ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਦੂਜੇ ਪਾਸੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਛਾਣਬੀਣ ਦੇ ਆਧਾਰ ਉੱਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕਰਨਗੇ । ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਹਰ ਇੱਕ ਛੋਟੀ ਮੋਟੀ ਗੱਲ ਉੱਤੇ ਕ-ਤ-ਲ ਕਰ ਦਿੱਤਾ ਜਾਂਦਾ ਹੈ, ਕਿਉਂਕਿ ਅੱਜਕੱਲ੍ਹ ਲੋਕ ਇਸ ਹੱਦ ਤਕ ਗੁੱਸੇਖੋਰ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਹਰ ਇੱਕ ਛੋਟੇ ਮਾਮਲੇ ਨੂੰ ਝਗੜੇ ਵਿੱਚ ਬਦਲਿਆ ਜਾਂਦਾ ਹੈ

ਅਤੇ ਬਾਅਦ ਵਿਚ ਇਹ ਝਗੜੇ ਕ-ਤ-ਲ ਤੱਕ ਪਹੁੰਚ ਜਾਂਦੇ ਹਨ, ਜਿਸ ਤੋਂ ਬਾਅਦ ਲੋਕਾਂ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ।

About khabar

Leave a Reply

Your email address will not be published. Required fields are marked *