Breaking News
Home / खबरे / ਦੇਖੋ ਪੰਜਾਬ ਦਾ ਪਾਕਿਸਤਾਨ ਨਾਲ ਲੱਗਦਾ ਅਜਿਹਾ ਪਿੰਡ ਜਿਸ ਨੂੰ ਵੋਟਾਂ ਵੇਲੇ ਲੀਡਰਾਂ ਦੁਆਰਾ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਜਾਂਦਾ

ਦੇਖੋ ਪੰਜਾਬ ਦਾ ਪਾਕਿਸਤਾਨ ਨਾਲ ਲੱਗਦਾ ਅਜਿਹਾ ਪਿੰਡ ਜਿਸ ਨੂੰ ਵੋਟਾਂ ਵੇਲੇ ਲੀਡਰਾਂ ਦੁਆਰਾ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਜਾਂਦਾ

ਪੰਜਾਬ ਦੇ ਗੁਰਦਾਸਪੁਰ ਦੇ ਕੁਝ ਪਿੰਡ ਜੋ ਕਿ ਰਾਵੀ ਕੰਢੇ ਵਸਦੇ ਹਨ,ਉਨ੍ਹਾਂ ਵੱਲੋਂ ਆਪਣੀਆਂ ਮੁਸ਼ਕਲਾਂ ਦੱਸੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਇਹ ਪਿੰਡ ਇੱਕ ਟਾਪੂ ਦੀ ਤਰ੍ਹਾਂ ਬਣ ਚੁੱਕੇ ਹਨ ਕਿਉਂਕਿ ਰਾਵੀ ਦਰਿਆ ਨੂੰ ਪਾਰ ਕਰਨ ਲਈ ਇਨ੍ਹਾਂ ਵਾਸਤੇ ਕੋਈ ਵੀ ਪੁਲ ਨਹੀਂ ਬਣਾਇਆ ਗਿਆ। ਜਿਸ ਕਾਰਨ ਇਨ੍ਹਾਂ ਨੂੰ ਇੱਕ ਬੇੜੀ ਦੇ ਸਹਾਰੇ ਜ਼ਿਲ੍ਹੇ ਵਿਚ ਆਉਣਾ ਪੈਂਦਾ ਹੈ ਅਤੇ ਆਪਣਾ ਕੰਮਕਾਰ ਕਰਨਾ ਪੈਂਦਾ ਹੈ।ਪਰ ਜਦੋਂ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਉੱਚਾ ਹੋ ਜਾਂਦਾ ਹੈ ਤਾਂ ਉਸ ਸਮੇਂ ਚਾਰ ਮਹੀਨਿਆਂ ਲਈ ਬੇੜੀ ਵੀ ਬੰਦ ਹੋ ਜਾਂਦੀ ਹੈ,ਜਿਸ ਤੋਂ ਬਾਅਦ ਇਹ ਲੋਕ ਰੱਬ ਆਸਰੇ ਹੀ ਜਿਊਂਦੇ ਹਨ।ਕਿਉਂਕਿ ਇਨ੍ਹਾਂ ਦੇ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਤੇ ਦੂਜੇ ਪਾਸੇ ਰਾਵੀ

ਦਰਿਆ।ਇਸ ਕਾਰਨ ਇਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜਦੋਂ ਕਿਸੇ ਵਿਅਕਤੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਹੈ ਤਾਂ ਉਸ ਸਮੇਂ ਵੀ ਇਹ ਲੋਕ ਬੇਵੱਸ ਹੋ ਜਾਂਦੇ ਹਨ,ਕਿਉਂਕਿ ਜਦੋਂ ਬੇੜੀ ਨਹੀਂ ਚਲਦੀ ਤਾਂ ਉਸ ਸਮੇਂ ਇਹ ਦਰਿਆ ਨੂੰ ਪਾਰ ਨਹੀਂ ਕਰ ਸਕਦੇ।ਪਰ ਜਦੋਂ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੋ ਜਾਵੇ ਤਾਂ ਇਹ ਲੋਕ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਦਰਿਆ ਨੂੰ ਪਾਰ ਕਰਦੇ ਹਨ।ਇੱਥੋਂ ਦੇ ਵਸਨੀਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਜਦੋਂ ਵੋਟਾਂ ਹੁੰਦੀਆਂ ਹਨ ਤਾਂ ਹਰ ਪਾਰਟੀ ਦਾ ਲੀਡਰ ਇਨ੍ਹਾਂ

ਨਾਲ ਵਾਅਦੇ ਕਰਕੇ ਜਾਂਦਾ ਹੈ ਕਿ ਇਨ੍ਹਾਂ ਨੂੰ ਇਕ ਪੱਕਾ ਪੁਲ ਬਣਾ ਕੇ ਦੇਣਗੇ,ਪਰ ਜਦੋਂ ਵੋਟਾਂ ਲੰਘ ਜਾਂਦੀਆਂ ਹਨ ਤਾਂ ਉਸ ਤੋਂ ਬਾਅਦ ਕੋਈ ਵੀ ਪਾਰਟੀ ਇਨ੍ਹਾਂ ਦਾ ਹਾਲ ਚੱਲਦੀ ਪੁੱਛਦੀ ਅਤੇ ਇਹ ਲੋਕ ਬੜੀ ਹੀ ਦਰਦ ਭਰੀ ਹਾਲਾਤਾਂ ਵਿਚ ਆਪਣੀ ਜ਼ਿੰਦਗੀ ਬਿਤਾ ਰਹੇ ਹਨ। ਇਨ੍ਹਾਂ ਲੋਕਾਂ ਨੇ ਅੱਕ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਰਕਾਰਾਂ ਇਨ੍ਹਾਂ ਲਈ ਪੁਲ ਨ੍ਹੀਂ ਬਣਾ ਕੇ ਦੇ ਸਕਦੀਆਂ ਤਾਂ ਇਨ੍ਹਾਂ ਨੂੰ ਪਾਕਿਸਤਾਨ ਵਿਚ ਮਿਲਾ ਦੇਣ।ਸੋ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਸਾਹਮਣੇ ਆ ਰਹੀ ਹੈ, ਜਿਥੇ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਨੇ ਪਾਕਿਸਤਾਨ ਅਤੇ ਰਾਵੀ ਦਰਿਆ ਦੇ ਵਿਚਕਾਰ ਰੁਲਣ ਲਈ ਛੱਡਿਆ ਹੋਇਆ ਹੈ।

ਇਨ੍ਹਾਂ ਦੀ ਜਾਨ ਨੂੰ ਹਰ ਵਕਤ ਖ-ਤ-ਰਾ ਹੈ ਅਤੇ ਕਿਸੇ ਵੀ ਸਮੇਂ ਇਨ੍ਹਾਂ ਨੂੰ ਰਾਵੀ ਦਰਿਆ ਦਾ ਪਾਣੀ ਨੁਕਸਾਨ ਪਹੁੰਚਾ ਸਕਦਾ ਹੈ।ਇਸ ਤੋਂ ਇਲਾਵਾ ਪਾਕਿਸਤਾਨ ਤੋਂ ਵੀ ਇਨ੍ਹਾਂ ਨੂੰ ਹਮੇਸ਼ਾਂ ਹੀ ਖ-ਤ-ਰਾ ਬਣਿਆ ਰਹਿੰਦਾ ਹੈ ।

About khabar

Leave a Reply

Your email address will not be published. Required fields are marked *