Home / खबरे / ਭਗਵੰਤ ਮਾਨ ਦੇ ਲਈ ਬਾਹਰਲੇ ਮੁਲਕ ਤੋਂ ਆਈ ਇਹ ਵੀਡਿਓ ,ਕੁੜੀਆਂ ਨੇ ਹੱਥ ਜੋੜ ਕੇ ਬਚਾ ਲੈਣ ਦੀ ਕੀਤੀ ਅਪੀਲ

ਭਗਵੰਤ ਮਾਨ ਦੇ ਲਈ ਬਾਹਰਲੇ ਮੁਲਕ ਤੋਂ ਆਈ ਇਹ ਵੀਡਿਓ ,ਕੁੜੀਆਂ ਨੇ ਹੱਥ ਜੋੜ ਕੇ ਬਚਾ ਲੈਣ ਦੀ ਕੀਤੀ ਅਪੀਲ

ਇਰਾਕ ਦੇ ਅਰਬਲ ਸ਼ਹਿਰ ਵਿਚ ਫਸੀਆਂ ਹੋਈਆਂ ਪੰਜਾਬੀ ਕੁੜੀਆਂ ਨੇ ਭਗਵੰਤ ਮਾਨ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਨਾਲ ਇੱਥੇ ਬਹੁਤ ਸਾਦਾ ਬ-ਦ-ਸ-ਲੂ-ਕੀ ਹੋ ਰਹੀ ਹੈ,ਇਸ ਲਈ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇੱਥੋਂ ਕੱਢਿਆ ਜਾਵੇ ਅਤੇ ਵਾਪਸ ਦਾ ਪੰਜਾਬ ਉਨ੍ਹਾਂ ਦੇ ਪਰਿਵਾਰਾਂ ਕੋਲ ਭੇਜਿਆ ਜਾਵੇ।ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਲੜਕੀਆਂ ਭਗਵੰਤ ਮਾਨ ਅੱਗੇ ਗੁਹਾਰ ਲਗਾ ਰਹੀਆਂ ਹਨ ਅਤੇ ਆਪਣੇ ਨਾਲ ਹੁੰਦੇ ਅੱ-ਤਿ-ਅਾ-ਚਾ-ਰ ਬਾਰੇ ਦੱਸ ਰਹੀਆਂ ਹਨ।ਇਨ੍ਹਾਂ ਲੜਕੀਆਂ ਦਾ ਦੱਸਣਾ ਹੈ ਕਿ ਜਿਹੜੀਆਂ ਕੰਪਨੀਆਂ ਵਿੱਚ ਕੰਮ ਕਰਦੀਆਂ ਹਨ, ਉੱਥੇ ਇਨ੍ਹਾਂ ਨਾਲ ਬ-ਦ-ਸ-ਲੂ-ਕੀ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਜਿਹੜੀਆਂ ਕੁੜੀਆਂ ਘਰਾਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਉੱਤੇ ਵੀ ਅੱ-ਤਿ-ਆ-ਚਾ-ਰ ਕੀਤਾ ਜਾਂਦਾ ਹੈ।ਸੋ ਇਸ ਲਈ ਇਹ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ,ਕਿਉਂਕਿ ਇਨ੍ਹਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਜਾ ਰਿਹਾ ਹੈ।ਇਸ ਲਈ ਇਨ੍ਹਾਂ ਨੇ ਭਗਵੰਤ ਮਾਨ ਅੱਗੇ ਗੁਹਾਰ ਲਗਾਈ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਨੂੰ ਪੰਜਾਬ ਬੁਲਾਇਆ ਜਾਵੇ ਤਾਂ ਜੋ ਇਹ ਆਪਣੇ ਪਰਿਵਾਰਾਂ ਕੋਲ ਪਹੁੰਚ ਸਕਣ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ਉਤੇ ਇਸ ਵੀਡੀਓ ਨੂੰ

ਸਾਂਝਾ ਕੀਤਾ ਅਤੇ ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਲੜਕੀਆਂ ਤੇ ਪਾਸਪੋਰਟ ਦੀਆਂ ਕਾਪੀਆਂ ਜਲਦੀ ਤੋਂ ਜਲਦੀ ਇਨ੍ਹਾਂ ਤੱਕ ਪਹੁੰਚਾਈਆਂ ਜਾਣ ਤਾਂ ਜੋ ਇਨ੍ਹਾਂ ਲੜਕੀਆਂ ਨੂੰ ਪੰਜਾਬ ਲਿਆਉਣ ਵਾਸਤੇ ਕਾਰਵਾਈ ਸ਼ੁਰੂ ਕਰ ਸਕਣ।ਇਸ ਤੋਂ ਇਲਾਵਾ ਭਗਵੰਤ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਇਨ੍ਹਾਂ ਲੜਕੀਆਂ ਤੋਂ ਮੁਆਫੀ ਚਾਹੁੰਦੇ ਹਨ ਕਿ ਇਨ੍ਹਾਂ ਨੂੰ ਮਜਬੂਰੀ ਵਿੱਚ ਆਪਣਾ ਦੇਸ਼ ਛੱਡਣਾ ਪਿਆ।ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਪੰਜਾਬ ਦੀਆਂ ਕੁੜੀਆਂ ਨੂੰ ਇਰਾਕ ਵਰਗੇ ਦੇਸ਼ ਵਿੱਚ ਕੰਮ ਲੱਭਣ ਲਈ

ਜਾਣਾ ਪੈ ਰਿਹਾ ਹੈ। ਦੱਸ ਦਈਏ ਕਿ ਭਗਵੰਤ ਮਾਨ ਨੇ ਇਨ੍ਹਾਂ ਲੜਕੀਆਂ ਦੀ ਸਹਾਇਤਾ ਕਰਨ ਲਈ ਹਾਂ ਦਾ ਨਾਅਰਾ ਮਾਰਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਲੜਕੀਆਂ ਆਪਣੇ ਪਰਿਵਾਰਾਂ ਕੋਲ ਹੋਣਗੀਆਂ।

About khabar

Leave a Reply

Your email address will not be published. Required fields are marked *