Breaking News
Home / खबरे / ਵਿਆਹ ਤੋਂ ਇਕ ਸਾਲ ਬਾਅਦ ਬਦਲੀ ਮੁੰਡੇ ਦੀ ਨੀਅਤ ,ਵੇਖੋ ਫੁੱਲਾਂ ਵਰਗੀ ਕੁੜੀ ਦਾ ਕੀ ਕਰ ਦਿੱਤਾ ਹਾਲ

ਵਿਆਹ ਤੋਂ ਇਕ ਸਾਲ ਬਾਅਦ ਬਦਲੀ ਮੁੰਡੇ ਦੀ ਨੀਅਤ ,ਵੇਖੋ ਫੁੱਲਾਂ ਵਰਗੀ ਕੁੜੀ ਦਾ ਕੀ ਕਰ ਦਿੱਤਾ ਹਾਲ

ਅਕਸਰ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਕਿ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਵਲੋਂ ਲਡ਼ਕੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਲੜਕੀ ਇਨਸਾਫ਼ ਦੀ ਮੰਗ ਕਰ ਰਹੀ ਹੈ। ਉਸ ਦਾ ਦੱਸਣਾ ਹੈ ਕਿ ਉਸ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦੇ ਪਤੀ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੀ ਕੁੱਟਮਾਰ ਵੀ ਕਰਦਾ ਸੀ।ਜਦੋਂ ਵੀ ਉਹ ਕੋਈ ਆਪਣਾ ਹੱਕ ਮੰਗਦੀ ਸੀ ਜਾਂ ਫਿਰ ਬਾਹਰ ਘੁੰਮਣ ਫਿਰਨ ਦੀ ਗੱਲ ਕਰਦੀ ਸੀ ਤਾਂ ਉਸੇ ਸਮੇਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ।ਪਰ ਹੁਣ ਉਸ ਦਾ ਪਤੀ ਉਸ ਨੂੰ ਉਸ ਦੇ ਪੇਕੇ ਪਰਿਵਾਰ ਛੱਡ ਆਇਆ ਅਤੇ ਜਦੋਂ

ਉਸ ਨੇ ਆਪਣੇ ਪਤੀ ਨੂੰ ਫੋਨ ਲਗਾਇਆ ਤਾਂ ਉਸ ਤੋਂ ਬਾਅਦ ਉਸ ਦੇ ਪਤੀ ਦਾ ਫੋਨ ਬੰਦ ਆਉਣ ਲੱਗਿਆ ਅਤੇ ਜਦੋਂ ਹੁਣ ਉਹ ਆਪਣੇ ਸਹੁਰੇ ਘਰ ਵਾਪਸ ਪਹੁੰਚੀ ਹੈ ਤਾਂ ਉਸ ਦੇ ਸਹੁਰੇ ਘਰ ਵਿੱਚ ਗੇਟ ਲੱਗਿਆ ਹੋਇਆ ਹੈ।ਅੰਦਰ ਚੌਕੀਦਾਰ ਗੱਲਬਾਤ ਕਰ ਰਿਹਾ ਹੈ,ਉਸ ਦਾ ਕਹਿਣਾ ਹੈ ਕਿ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਹੈ।ਪਰ ਉਨ੍ਹਾਂ ਦੇ ਘਰ ਦਾ ਕੋਈ ਵੀ ਮੈਂਬਰ ਇਸ ਲੜਕੀ ਨਾਲ ਗੱਲਬਾਤ ਨਹੀਂ ਕਰ ਰਿਹਾ ਅਤੇ ਸਾਰਿਆਂ ਦੇ ਫੋਨ ਹੀ ਬੰਦ ਆ ਰਹੇ ਹਨ।ਪੁਲਿਸ ਮੁਲਾਜ਼ਮਾਂ ਵੱਲੋਂ ਵੀ ਲੰਬੇ ਸਮੇਂ ਤਕ ਲੜਕੀ ਦੇ ਸਹੁਰੇ ਪਰਿਵਾਰ ਦੇ ਘਰ ਦੇ ਸਾਹਮਣੇ ਚੌਕੀਦਾਰ ਨੂੰ ਗੇਟ ਖੋਲ੍ਹਣ ਲਈ ਕਿਹਾ ਗਿਆ।ਪਰ ਉਸ ਨੇ ਗੇਟ ਨਹੀਂ ਖੋਲ੍ਹਿਆ

ਅਤੇ ਉਸ ਦਾ ਕਹਿਣਾ ਸੀ ਕਿ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਹੈ।ਹੁਣ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।ਆਉਣ ਵਾਲੇ ਸਮੇਂ ਵਿੱਚ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਨੇ ਕਿਹਾ ਕਿ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਨੂੰ ਨੋਟਿਸ ਭੇਜਿਆ ਜਾਵੇਗਾ। ਕਿਉਂਕਿ ਭਾਵੇਂ ਉਹ ਹੁਣ ਕਿਸੇ ਵੀ ਜਗ੍ਹਾ ਉੱਤੇ ਗਏ ਹੋਣ,ਪਰ ਕਦੇ ਨਾ ਕਦੇ ਉਹ ਆਪਣੇ ਘਰ ਵਿਚ ਵਾਪਸ ਜ਼ਰੂਰ ਪਰਤਣਗੇ।ਉਸ ਸਮੇਂ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਤੋਂ ਵੀ ਬਿਆਨ ਲਏ ਜਾਣਗੇ।ਜਿਸ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।

ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਲੜਕੀਆਂ ਨਾਲ ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਬੁਰਾ ਵਰਤਾਅ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਜੇਕਰ ਲੜਕੀਆਂ ਉਨ੍ਹਾਂ ਦੇ ਅਨੁਸਾਰ ਨਹੀਂ ਚੱਲਦੀਆਂ ਤਾਂ ਲੜਕੀਆਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ।

About khabar

Leave a Reply

Your email address will not be published. Required fields are marked *