Breaking News
Home / खबरे / ਮਨੀਸ਼ਾ ਗੁਲਾਟੀ ਨੇ ਇਸ ਗਾਇਕ ਦੀ ਸਾਲੀ ਨੂੰ ਕੈਮਰੇ ਦੇ ਸਾਹਮਣੇ ਪਾਈ ਝਾੜ

ਮਨੀਸ਼ਾ ਗੁਲਾਟੀ ਨੇ ਇਸ ਗਾਇਕ ਦੀ ਸਾਲੀ ਨੂੰ ਕੈਮਰੇ ਦੇ ਸਾਹਮਣੇ ਪਾਈ ਝਾੜ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਦੀ ਸਾਲੀ ਨੇ ਇੱਕ ਵਾਰ ਫਿਰ ਤੋਂ ਉਨ੍ਹਾਂ ਤੇ ਨਿਸ਼ਾਨਾ ਸਾਧਿਆ ਹੈ।ਦੱਸ ਦੇਈਏ ਕਿ ਲੈਂਬਰ ਹੁਸੈਨਪੁਰੀ ਦੀ ਸਾਲੀ ਅਤੇ ਉਸ ਦੇ ਸਾਢੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਲੈਂਬਰ ਹੁਸੈਨਪੁਰੀ ਦੀਆਂ ਕੁਝ ਵੀਡੀਓਜ਼ ਹਨ,ਜਿਸ ਵਿਚ ਕੇ ਉਹ ਆਪਣੀ ਪਤਨੀ ਨੂੰ ਕੁੱਟਦਾ ਦਿਖਾਈ ਦੇ ਰਿਹਾ ਹੈ।ਜਿਸ ਕਾਰਨ ਲੈਂਬਰ ਹੁਸੈਨਪੁਰੀ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ ਕਿ ਜੇਕਰ ਉਹ ਇਨ੍ਹਾਂ ਵੀਡੀਓਜ਼ ਨੂੰ ਡਿਲੀਟ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।ਸੋ ਇਸੇ ਲਈ ਲੈਂਬਰ ਹੁਸੈਨਪੁਰੀ ਦੀ ਸਾਲੀ

ਅਤੇ ਉਸ ਦੇ ਸਾਢੂ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ।ਪਰ ਦੂਜੇ ਪਾਸੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੈਂਬਰ ਹੁਸੈਨਪੁਰੀ ਅਤੇ ਉਨ੍ਹਾਂ ਦੀ ਪਤਨੀ ਵਿੱਚ ਸੁਲ੍ਹਾ ਕਰਵਾ ਦਿੱਤੀ ਸੀ ਅਤੇ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਰਹਿ ਰਹੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜੇਕਰ ਲਹਿੰਬਰ ਹੁਸੈਨਪੁਰੀ ਦੀ ਸਾਲੀ ਨੂੰ ਕੋਈ ਵੀ ਪ੍ਰੇਸ਼ਾਨੀ ਹੈ ਤਾਂ ਉਹ ਲਿਖਤੀ ਰੂਪ

ਵਿਚ ਆਪਣੀ ਸ਼ਿਕਾਇਤ ਦੇਵੇ ਤਾਂ ਹੀ ਉਸ ਉੱਤੇ ਕੋਈ ਕਾਰਵਾਈ ਹੋ ਸਕਦੀ ਹੈ।ਇਸ ਤੋਂ ਇਲਾਵਾ ਜੇ ਤਰੀਕੇ ਨਾਲ ਪ੍ਰੈੱਸ ਕਾਨਫ਼ਰੰਸ ਦੇ ਸਾਹਮਣੇ ਆ ਕੇ ਉਹ ਆਪਣੀ ਗੱਲ ਰੱਖ ਦਿੰਦੇ ਹਨ, ਪਰ ਲਿਖਤੀ ਰੂਪ ਵਿੱਚ ਸ਼ਿਕਾਇਤ ਨਹੀਂ ਦਿੰਦੇ ਇਸ ਨਾਲ ਕਿਸੇ ਪ੍ਰਕਾਰ ਦੀ ਕਾਰਵਾਈ ਨਹੀਂ ਹੋ ਸਕਦੀ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਲਹਿੰਬਰ ਹੁਸੈਨਪੁਰੀ ਦੀ ਸਾਲੀ ਦੇ ਕੋਲ ਲੈਂਬਰ ਹੁਸੈਨਪੁਰੀ ਵੱਲੋਂ ਆਪਣੀ ਪਤਨੀ ਦੀ ਕੁੱ-ਟ-ਮਾ-ਰ ਸਬੰਧੀ ਕੋਈ ਵੀ ਵੀਡੀਓ ਹੈ,ਤਾਂ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਲਹਿੰਬਰ ਹੁਸੈਨਪੁਰੀ ਨੇ ਕਾਊਂਸਲਿੰਗ ਦੇ ਦੌਰਾਨ ਇਹ ਮੰਨ ਲਿਆ ਸੀ ਕਿ ਉਸ ਨੇ ਗੁੱਸੇ ਚ ਆਪਣੀ ਪਤਨੀ ਦੀ ਕੁੱ-ਟ-ਮਾ-ਰ ਕੀਤੀ ਸੀ ਅਤੇ ਉਸ ਨੇ ਇਹ ਵੀ ਕਿਹਾ ਸੀ ਕਿ

ਆਉਣ ਵਾਲੇ ਸਮੇਂ ਵਿੱਚ ਉਹ ਕਦੇ ਵੀ ਕੁੱਟਮਾਰ ਨਹੀਂ ਕਰੇਗਾ।ਉਨ੍ਹਾਂ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਦੀ ਪਤਨੀ ਨੇ ਆਪਣੇ ਆਪ ਲੈਂਬਰ ਹੁਸੈਨਪੁਰੀ ਨਾਲ ਸੁਲ੍ਹਾ ਕੀਤੀ ਹੈ।ਉਨ੍ਹਾਂ ਨੇ ਧੱਕੇ ਨਾਲ ਉਸ ਨੂੰ ਲੈਂਬਰ ਹੁਸੈਨਪੁਰੀ ਨਾਲ ਨਹੀਂ ਤੋਰਿਆ।

About khabar

Leave a Reply

Your email address will not be published. Required fields are marked *