Home / खबरे / ਦਿਨੇ ਹੀ ਥਾਣੇ ਵਿੱਚ ਹੋ ਰਿਹਾ ਸੀ ਇਹ ਕੰਮ ਇਸ ਵਿਅਕਤੀ ਨੇ ਬਣਾ ਲਈ ਵੀਡੀਓ

ਦਿਨੇ ਹੀ ਥਾਣੇ ਵਿੱਚ ਹੋ ਰਿਹਾ ਸੀ ਇਹ ਕੰਮ ਇਸ ਵਿਅਕਤੀ ਨੇ ਬਣਾ ਲਈ ਵੀਡੀਓ

ਜਦੋਂ ਕਿਤੇ ਬਿਜਲੀ ਵਿਭਾਗ ਵਾਲਿਆਂ ਨੂੰ ਇਹ ਖ਼ਬਰ ਮਿਲਦੀ ਹੈ ਕਿ ਕਿਸੇ ਘਰ ਵਿਚ ਚੋਰੀ ਦੀ ਬਿਜਲੀ ਨਾਲ ਇਕ ਬੱਲਬ ਜਗ ਰਿਹਾ ਹੈ ਤਾਂ ਉਸ ਸਮੇਂ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਜਲੀ ਦੀ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਜੁਰਮਾਨਾ ਲਿਆ ਜਾਂਦਾ ਹੈ।ਪਰ ਜਦੋਂ ਸਰਕਾਰੀ ਵਿਭਾਗ ਵਾਲੇ ਹੀ ਬਿਜਲੀ ਦੀ ਚੋਰੀ ਕਰਨ ਲੱਗਣ ਤਾਂ ਉਸ ਸਮੇਂ ਬਿਜਲੀ ਵਿਭਾਗ ਵਾਲੇ ਕੁਝ ਨਹੀਂ ਕਹਿੰਦੇ।ਇਸ ਦੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆ ਰਹੀਆਂ ਹਨ ਜਿਥੇ ਕਿ ਪੁਲੀਸ ਮਹਿਕਮੇ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਅਤੇ ਬਿਜਲੀ ਵਿਭਾਗ ਇਸ ਉੱਤੇ ਕੋਈ ਵੀ ਗੱਲ ਕਰਨ ਤੋਂ ਕਤਰਾ ਰਿਹਾ ਹੈ।

ਪੱਤਰਕਾਰਾਂ ਵੱਲੋਂ ਜਦੋਂ ਇਹ ਦਿਖਾਇਆ ਗਿਆ ਕਿ ਪੁਲੀਸ ਸਟੇਸ਼ਨ ਵਿੱਚ ਜਿੰਨਾ ਵੀ ਸਾਮਾਨ ਬਿਜਲੀ ਉੱਤੇ ਚਾਹੁੰਦਾ ਹੈ,ਉਹ ਚੋਰੀ ਦੀ ਬਿਜਲੀ ਤੇ ਚੱਲ ਰਿਹਾ ਹੈ ਤਾਂ ਉਸ ਸਮੇਂ ਸਾਰੇ ਹੈਰਾਨ ਰਹਿ ਗਏ। ਪੁਲਿਸ ਮੁਲਾਜ਼ਮ ਆਰਾਮ ਨਾਲ ਕੂਲਰ ਦੀ ਹਵਾ ਲੈ ਰਹੇ ਸੀ ਪਰ ਉਹ ਕੂਲਰ ਚੋਰੀ ਦੀ ਬਿਜਲੀ ਨਾਲ ਚੱਲ ਰਿਹਾ ਸੀ। ਜਦੋਂ ਇਸ ਬਾਰੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੈਮਰੇ ਦੇ ਸਾਹਮਣੇ ਕੋਈ ਵੀ ਅਜਿਹੀ ਗੱਲਬਾਤ ਨਹੀਂ ਕਰਦੇ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ ਕੈਮਰੇ ਬੰਦ ਕਰ ਲੈਣ ਅਤੇ ਜੋ ਵੀ ਸ਼ਿਕਾਇਤ ਹੈ ਉਸ ਨੂੰ ਲਿਖਤੀ ਰੂਪ ਵਿੱਚ ਦੇਣ।ਪੱਤਰਕਾਰਾਂ ਵੱਲੋਂ ਬਿਜਲੀ ਵਿਭਾਗ ਦੇ ਇਸ ਅਧਿਕਾਰੀ ਕੋਲੋਂ ਬਹੁਤ ਸਾਰੇ ਸਵਾਲ ਪੁੱਛੇ ਗਏ,ਪਰ ਬਿਜਲੀ ਵਿਭਾਗ ਦੇ ਅਧਿਕਾਰੀ ਕੋਲ ਉਨ੍ਹਾਂ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਸੀ।ਜਿਸ ਲਈ ਵਾਰ ਵਾਰ ਬਿਜਲੀ ਵਿਭਾਗ ਦੇ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਕਿ ਪੱਤਰਕਾਰ ਆਪਣੇ ਕੈਮਰੇ ਬੰਦ ਕਰਵਾ ਦੇਣ।ਦੂਜੇ ਪਾਸੇ ਜਦੋਂ ਪੁਲਿਸ ਮੁਲਾਜ਼ਮਾਂ ਤੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹ ਵੀ ਪੱਤਰਕਾਰਾਂ ਦੀ ਗੱਲ ਤੋਂ ਭੱਜਦੇ ਹੋਏ ਨਜ਼ਰ ਆਏ ਭਾਵ .

ਕਿ ਉਨ੍ਹਾਂ ਕੋਲ ਵੀ ਪੱਤਰਕਾਰਾਂ ਦੀ ਕਿਸੇ ਗੱਲ ਦਾ ਸਹੀ ਜਵਾਬ ਨਹੀਂ ਸੀ।ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਿਜਲੀ ਵਿਭਾਗ ਵੱਲੋਂ ਜੋ ਜੁਰਮਾਨੇ ਲਗਾਏ ਜਾ ਰਹੇ ਹਨ ਉਹ ਸਿਰਫ ਆਮ ਜਨਤਾ ਲਈ ਹਨ।

About khabar

Leave a Reply

Your email address will not be published. Required fields are marked *