Home / खबरे / 90 ਵਾਰ ਇਹ ਵਿਅਕਤੀ ਕਰ ਚੁੱਕਾ ਹੈ ਖੂਨ ਦਾਨ ਬਚਾ ਚੁੱਕਾ ਹੈ ਸੈਂਕੜੇ ਲੋਕਾਂ ਦੀ ਜਾਨ,ਹੁਣ ਕੀਤੀ ਸਰਕਾਰ ਤੋਂ ਅਜਿਹੀ ਮੰਗ ਸੁਣ ਕੇ ਆ ਜਾਵੇਗਾ ਰੋਣਾ

90 ਵਾਰ ਇਹ ਵਿਅਕਤੀ ਕਰ ਚੁੱਕਾ ਹੈ ਖੂਨ ਦਾਨ ਬਚਾ ਚੁੱਕਾ ਹੈ ਸੈਂਕੜੇ ਲੋਕਾਂ ਦੀ ਜਾਨ,ਹੁਣ ਕੀਤੀ ਸਰਕਾਰ ਤੋਂ ਅਜਿਹੀ ਮੰਗ ਸੁਣ ਕੇ ਆ ਜਾਵੇਗਾ ਰੋਣਾ

ਭਾਵੇਂ ਕਿ ਅਕਸਰ ਸਾਡੇ ਸਾਹਮਣੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ,ਜਿੱਥੇ ਕਿ ਲੋਕ ਇਕ ਦੂਜੇ ਦੀ ਜਾਨ ਲੈਣ ਲਈ ਉਤਾਰੂ ਰਹਿੰਦੇ ਹਨ।ਪਰ ਉੱਥੇ ਹੀ ਕੁਝ ਲੋਕ ਅਜਿਹੇ ਹਨ ਜੋ ਕਿ ਆਪਣੀ ਜਾਨ ਦੇ ਕੇ ਦੂਜਿਆਂ ਦੀ ਜਾਨ ਬਚਾੳੁਣ ਦੀਅਾਂ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸੇ ਤਰ੍ਹਾਂ ਦੇ ਇੱਕ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਭੁਪਿੰਦਰ ਸਿੰਘ ਹੈ ਅਤੇ ਉਹ ਨੱਬੇ ਵਾਰ ਖ਼ੂਨਦਾਨ ਕਰ ਚੁੱਕੇ ਅਤੇ ਅੱਜ ਵੀ ਉਹ ਖੂਨਦਾਨ ਕਰਨ ਲਈ ਜਾਂਦੇ ਹਨ, ਭਾਵ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਐਮਰਜੈਂਸੀ ਖ਼ੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਵੱਲੋਂ ਖੂਨਦਾਨ ਕੀਤਾ ਜਾਂਦਾ ਹੈ।

ਇਸ ਲਈ ਉਹਨਾਂ ਨੇ ਅੱਧ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਹੈ, ਭਾਵੇਂ ਕਿ ਅੱਜ ਉਹ ਚੱਲਣ ਫਿਰਨ ਤੋਂ ਅਸਮਰੱਥ ਹਨ।ਕਿਉਂਕਿ ਉਨ੍ਹਾਂ ਨਾਲ ਇਕ ਹਾਦਸਾ ਵਾਪਰਿਆ ਸੀ, ਜਿਸ ਤੋਂ ਬਾਅਦ ਕੇ ਉਹ ਚੱਲ ਫਿਰ ਨਹੀਂ ਸਕਦੇ।ਪੱਤਰਕਾਰਾਂ ਨਾਲ ਗੱਲਬਾਤ ਕਰਨ ਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਹਮੇਸ਼ਾਂ ਹੀ ਲੋਕਾਂ ਦੀ ਖੁਸ਼ੀ ਵਿੱਚ ਆਪਦੀ ਖੁਸ਼ੀ ਲੱਭਦੇ ਹਨ। ਜੇਕਰ ਕਿਸੇ ਦੀ ਜਾਨ ਦਾ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਉਸ ਮੌਕੇ ਨੂੰ ਕਦੇ ਵੀ ਗਵਾਉਣਾ ਨਹੀਂ ਚਾਹੁੰਦੇ।ਇੱਥੋਂ ਤੱਕ ਕਿ ਉਨ੍ਹਾਂ ਨੇ ਸਰਕਾਰ ਨੂੰ ਇਹ ਵੀ ਅਪੀਲ ਕਰ ਦਿੱਤੀ ਹੈ

ਕਿ ਉਨ੍ਹਾਂ ਨੂੰ ਇੱਛਾ ਮ੍ਰਿਤੂ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਅੰਗ ਕੱਢ ਕੇ ਲੋੜਵੰਦਾਂ ਨੂੰ ਦਿੱਤੇ ਜਾਣ।ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਕਿਸੇ ਕੰਮ ਦੀ ਨਹੀਂ ਰਹੀ ਕਿਉਂਕਿ ਉਹ ਚੱਲਣ ਫਿਰਨ ਤੋਂ ਅਸਮਰੱਥ ਹਨ ਅਤੇ ਕੋਈ ਕੰਮ ਨਹੀਂ ਕਰ ਸਕਦੇ। ਪਰ ਜਿਹੜੇ ਲੋਕ ਆਪਣੀ ਜ਼ਿੰਦਗੀ ਵਿਚ ਕੁਝ ਵਧੀਆ ਕਰ ਸਕਦੇ ਹਨ ਅਤੇ ਉਨ੍ਹਾਂ ਕੋਲ ਆਪਣੀ ਸਾਰੀ ਜ਼ਿੰਦਗੀ ਬਾਕੀ ਪਈ ਹੈ, ਪਰ ਕਿਸੇ ਅੰਗ ਦੀ ਕਮੀ ਕਾਰਨ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਪਾ ਰਹੇ ਤਾਂ ਅਜਿਹੇ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ।

About khabar

Leave a Reply

Your email address will not be published. Required fields are marked *