Home / खबरे / ਲਹਿੰਬਰ ਹੁਸੈਨਪੁਰੀ ਘਰ ਆਇਆ ਚਰਚਾ ਦੇ ਵਿੱਚ,ਸਾਲੀ ਅਤੇ ਸਾਂਢੂ ਨੇ ਲਗਾਏ ਇਹ ਗੰਭੀਰ ਆਰੋਪ

ਲਹਿੰਬਰ ਹੁਸੈਨਪੁਰੀ ਘਰ ਆਇਆ ਚਰਚਾ ਦੇ ਵਿੱਚ,ਸਾਲੀ ਅਤੇ ਸਾਂਢੂ ਨੇ ਲਗਾਏ ਇਹ ਗੰਭੀਰ ਆਰੋਪ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਲਹਿੰਬਰ ਹੁਸੈਨਪੁਰੀ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ।ਦੱਸ ਦਈਏ ਕਿ ਲੈਂਬਰ ਹੁਸੈਨਪੁਰੀ ਦੇ ਸਾਢੂ ਅਤੇ ਉਹਨਾਂ ਦੀ ਸਾਲੀ ਨੇ ਪੰਜਾਬ ਪ੍ਰੈੱਸ ਕਲੱਬ ਚ ਪ੍ਰੈੱਸ ਕਾਨਫਰੰਸ ਰੱਖੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਲੈਂਬਰ ਹੁਸੈਨਪੁਰੀ ਦੇ ਖ਼ਿਲਾਫ਼ ਕੁਝ ਵੀਡੀਓਜ਼ ਹਨ।ਜਿਨ੍ਹਾਂ ਨੂੰ ਡਿਲੀਟ ਕਰਵਾਉਣ ਵਾਸਤੇ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਕੁਝ ਖ਼ਤਰਨਾਕ ਲੋਕਾਂ ਵੱਲੋਂ ਉਨ੍ਹਾਂ ਨੂੰ ਫੋਨ ਕਰ ਕਰ ਕੇ ਦੁਬਾਰਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਇਹ ਵੀਡੀਓਜ਼ ਡਿਲੀਟ ਕਰ ਦੇਣ ਉਨ੍ਹਾਂ ਨੇ ਦੱਸਿਆ

ਕਿ ਉਨ੍ਹਾਂ ਕੋਲ ਜੋ ਵੀਡੀਓ ਹਨ।ਉਸ ਵਿਚ ਲੈਂਬਰ ਹੁਸੈਨਪੁਰੀ ਆਪਣੇ ਬੱਚਿਆਂ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ,ਜਿਸ ਕਾਰਨ ਲਹਿੰਬਰ ਹੁਸੈਨਪੁਰੀ ਨੂੰ ਇਹ ਚਿੰਤਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਇਹ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਤਾਂ ਦੁਬਾਰਾ ਤੋਂ ਉਨ੍ਹਾਂ ਉਤੇ ਉਂਗਲ ਚੁੱਕੀ ਜਾਵੇਗੀ।ਸੋ ਇਸੇ ਲਈ ਲਹਿੰਬਰ ਹੁਸੈਨਪੁਰੀ ਦੇ ਸਾਢੂ ਅਤੇ ਸਾਲੀ ਵੱਲੋਂ ਪ੍ਰੈੱਸ ਕਾਨਫਰੰਸ ਬੁਲਾਈ ਗਈ ਜਿੱਥੇ ਕਿ ਉਨ੍ਹਾਂ ਨੇ ਵੱਡੇ ਵੱਡੇ ਖੁਲਾਸੇ ਕੀਤੇ ਉਨ੍ਹਾਂ ਕਿਹਾ ਕਿ ਲੈਂਬਰ ਹੁਸੈਨਪੁਰੀ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਨ੍ਹਾਂ ਨੂੰ ਫੋਨ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਇਹ ਵੀਡੀਓਜ਼ ਡਿਲੀਟ ਕਰ ਦੇਣ,

ਪਰ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵੱਲੋਂ ਇਹ ਵੀਡੀਓਜ਼ ਡਿਲੀਟ ਨਹੀਂ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾ ਸਕੇ।ਦੱਸ ਦਈਏ ਕਿ ਲੈਂਬਰ ਹੁਸੈਨਪੁਰੀ ਪਹਿਲਾਂ ਵੀ ਵਿਵਾਦਾਂ ਵਿੱਚ ਘਿਰੇ ਹੋਏ ਸੀ ਕਿਉਂਕਿ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਉਨ੍ਹਾਂ ਵੱਲੋਂ ਇਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਲੰਬਾ ਸਮਾਂ ਇਹ ਵਿਵਾਦ ਛਿੜਨ ਤੋਂ ਬਾਅਦ ਇਸ ਦਾ ਸਮਝੌਤਾ ਵੀ ਹੋ ਗਿਆ ਸੀ ਭਾਵ ਕਿ ਮਹਿਲਾ ਕਮਿਸ਼ਨ ਵੱਲੋਂ ਲੈਂਬਰ ਹੁਸੈਨਪੁਰੀ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਸੁਲ੍ਹਾ ਕਰਵਾ ਦਿੱਤੀ ਗਈ ਸੀ

,ਜਿਸ ਤੋਂ ਬਾਅਦ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਰਹਿ ਰਹੇ ਹਨ। ਪਰ ਹੁਣ ਫਿਰ ਤੋਂ ਲੈਂਬਰ ਹੁਸੈਨਪੁਰੀ ਦੀ ਸਾਲੀ ਅਤੇ ਸਾਂਢੂ ਵੱਲੋਂ ਉਨ੍ਹਾਂ ਨੂੰ ਦੁਬਾਰਾ ਤੋਂ ਵਿਵਾਦਾਂ ਵਿੱਚ ਘਿਰਿਆ ਜਾ ਰਿਹਾ ਹੈ।

About khabar

Leave a Reply

Your email address will not be published. Required fields are marked *