Breaking News
Home / खबरे / ਸਵਿਫਟ ਕਾਰ ਨੂੰ ਨੌਜਵਾਨ ਨੇ ਬਣਾ ਦਿੱਤਾ ਲੈਂਬੋਰਗਿਨੀ,ਹੁਣ ਪੁਲਸ ਤੋਂ ਡਰਦਾ ਨਹੀਂ ਕੱਢਦਾ ਬਾਹਰ

ਸਵਿਫਟ ਕਾਰ ਨੂੰ ਨੌਜਵਾਨ ਨੇ ਬਣਾ ਦਿੱਤਾ ਲੈਂਬੋਰਗਿਨੀ,ਹੁਣ ਪੁਲਸ ਤੋਂ ਡਰਦਾ ਨਹੀਂ ਕੱਢਦਾ ਬਾਹਰ

ਅਸਾਮ ਦੇ ਰਹਿਣ ਵਾਲੇ ਨਰੂਲਾ ਹੱਕ ਨੇ ਮਾਰੂਤੀ ਸੁਜ਼ੂਕੀ ਦੀ ਸਵਿਫਟ ਕਾਰ ਨੂੰ ਲੈਂਬਰਗਿਨੀ ਦੀ ਦਿੱਖ ਦੇ ਦਿੱਤੀ ਹੈ,ਭਾਵ ਕਿ ਉਸ ਨੇ ਮਾਰੂਤੀ ਸੁਜ਼ੂਕੀ ਨੂੰ ਲੈਂਬਰਗਿਨੀ ਵਰਗਾ ਬਣਾ ਦਿੱਤਾ ਹੈ। ਨਰੂਲਾ ਹੱਕ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਕ ਕਾਰ ਮਕੈਨਿਕ ਹਨ ਅਤੇ ਲੰਬੇ ਸਮੇਂ ਤੋਂ ਉਹ ਇਹ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਹ ਕੰਮ ਆਪਣੇ ਪਿਤਾ ਜੀ ਤੋਂ ਸਿੱਖਿਆ ਅਤੇ ਉਨ੍ਹਾਂ ਦੇ ਪਿਤਾ ਜੀ ਦਾ ਵੀ ਆਪਣਾ ਇਕ ਗੈਰੇਜ ਹੈ।ਪਿਛਲੇ ਸਾਲ ਲਾਕਡਾਊਨ ਦੇ ਦੌਰਾਨ ਉਨ੍ਹਾਂ ਦਾ ਕੰਮ ਠੱਪ ਹੋ ਗਿਆ ਸੀ,ਜਿਸ ਤੋਂ ਬਾਅਦ ਕਿ ਉਨ੍ਹਾਂ ਨੇ ਆਪਣੇ ਸਵਿਫਟ ਕਾਰ ਨੂੰ ਲੈਂਬਰਗਿਨੀ ਬਣਾਉਣ ਵਾਸਤੇ ਸੋਚਿਆ।

ਕਿਉਂਕਿ ਉਸ ਨੂੰ ਲੈਂਬਰਗਿਨੀ ਬਹੁਤ ਪਸੰਦ ਹੈ,ਇਸ ਤੋਂ ਇਲਾਵਾ ਉਸ ਨੇ ਫ਼ਰਾਰੀ ਬਣਾਉਣ ਬਾਰੇ ਵੀ ਸੋਚਿਆ ਹੈ।ਕਿਉਂਕਿ ਉਸ ਵੱਲੋਂ ਫ਼ਿਲਮਾਂ ਵਿੱਚ ਜੋ ਲੈਂਬੌਰਗਿਨੀ ਅਤੇ ਫਰਾਰੀ ਵਰਗੀਆਂ ਗੱਡੀਆਂ ਦੇਖੀਆਂ ਜਾਂਦੀਆਂ ਹਨ,ਉਹ ਉਸ ਨੂੰ ਬਹੁਤ ਜ਼ਿਆਦਾ ਪਸੰਦ ਹਨ। ਉਸ ਨੇ ਦੱਸਿਆ ਕਿ ਉਸ ਨੂੰ ਅਜਿਹਾ ਕਰਨ ਵਿਚ ਅੱਠ ਮਹੀਨੇ ਦਾ ਸਮਾਂ ਲੱਗਿਆ ਅਤੇ ਉਸ ਨੇ ਸਵਿਫਟ ਕਾਰ ਨੂੰ ਲੈਂਬਰਗਿਨੀ ਵਰਗੀ ਦਿੱਖ ਦੇਣਾ ਵਿੱਚ ਛੇ ਲੱਖ ਰੁਪਿਆ ਖਰਚ ਕੀਤਾ ਹੈ।ਪਰ ਹੁਣ ਉਹ ਆਪਣੀ ਇਸ ਕਾਰ ਨੂੰ ਬਾਹਰ ਨਹੀਂ ਕੱਢ ਰਿਹਾ,ਕਿਉਂਕਿ ਉਸ ਦਾ ਮੰਨਣਾ ਹੈ

ਕਿ ਜੇਕਰ ਉਹ ਆਪਣੀ ਕਾਰ ਨੂੰ ਬਾਹਰ ਕੱਢੇਗਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ।ਕਿਉਂਕਿ ਅਜੇ ਉਸ ਨੇ ਇਹ ਪਤਾ ਨਹੀਂ ਕੀਤਾ ਕਿ ਇਹ ਕੰਮ ਕਾਨੂੰਨੀ ਹੈ ਜਾਂ ਗ਼ੈਰਕਾਨੂੰਨੀ।ਇਸ ਤੋਂ ਇਲਾਵਾ ਨਰੂਲਾ ਹੱਕ ਦਾ ਕਹਿਣਾ ਹੈ ਕਿ ਉਹ ਆਪਣੀ ਇਸ ਕਾਰ ਨੂੰ ਵੇਚਣ ਲਈ ਤਿਆਰ ਹੈ,ਪਰ ਉਸ ਕਾਰ ਨੂੰ ਖ਼ਰੀਦਣ ਵਾਲਾ ਉਸੇ ਤਰ੍ਹਾਂ ਹੀ ਕਾਰ ਨਾਲ ਭਾਵਨਾ ਰੱਖਦਾ ਹੋਵੇ ਭਾਵ ਕਿ ਉਸ ਦੀ ਕਾਰ ਨੂੰ ਬੜੇ ਹੀ ਧਿਆਨ ਨਾਲ ਰੱਖੇ ਕਿਉਂਕਿ ਉਸ ਨੇ ਇਸ ਕਾਰ ਨੂੰ ਤਿਆਰ ਕਰਨ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈਅਤੇ ਬਹੁਤ ਸਾਰੀਆਂ ਭਾਵਨਾਵਾਂ ਨਾਲ ਉਸ ਨੇ ਇਸ ਕਾਰ ਨੂੰ ਤਿਆਰ ਕੀਤਾ ਹੈ। ਜੇਕਰ ਉਸ ਦਾ ਇਸ ਕਾਰ ਨਾਲ ਵਧੀਆ ਅਨੁਭਵ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਫਰਾਰੀ ਦੀ ਤਰ੍ਹਾਂ ਦਿਖਣ ਵਾਲੀ ਇੱਕ ਕਾਰ ਬਣਾਵੇਗਾ। .

ਸੋ ਨਰੂਲਾ ਹੱਕ ਦੁਆਰਾ ਬਣਾਈ ਇਸ ਆਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵੱਲੋਂ ਉਸ ਦੁਆਰਾ ਕੀਤੀ ਹੋਈ ਮਿਹਨਤ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *