Breaking News
Home / खबरे / ਸਰਦਾਰ ਜੀ ਤੋਂ ਲਿਫਟ ਲੈਣ ਦੇ ਬਹਾਨੇ ਮੰਗ ਰਿਹਾ ਸੀ ਰਿਸ਼ਵਤ ,ਫਿਰ ਜੋ ਹੋਇਆ ਵੇਖ ਕੇ ਹੋ ਜਾਓਗੇ ਹੈਰਾਨ

ਸਰਦਾਰ ਜੀ ਤੋਂ ਲਿਫਟ ਲੈਣ ਦੇ ਬਹਾਨੇ ਮੰਗ ਰਿਹਾ ਸੀ ਰਿਸ਼ਵਤ ,ਫਿਰ ਜੋ ਹੋਇਆ ਵੇਖ ਕੇ ਹੋ ਜਾਓਗੇ ਹੈਰਾਨ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਕੇ ਇਕ ਪੁਲੀਸ ਮੁਲਾਜ਼ਮ ਵੱਲੋਂ ਇੱਕ ਪੰਜਾਬੀ ਟਰੱਕ ਵਾਲੇ ਨੂੰ ਰੋਕਿਆ ਜਾਂਦਾ ਹੈ ਅਤੇ ਉਸ ਦੇ ਟਰੱਕ ਵਿੱਚ ਸਵਾਰ ਹੋ ਕੇ ਉਹ ਉਸ ਤੋਂ ਹਫ਼ਤਾ ਮੰਗਣ ਦੀ ਕੋਸ਼ਿਸ਼ ਕਰਦਾ ਹੈ।ਪਰ ਉਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਵੱਲੋਂ ਬਹਾਦਰੀ ਦਿਖਾਈ ਜਾਂਦੀ ਹੈ ਅਤੇ ਉਸ ਹਫ਼ਤਾ ਮੰਗਣ ਵਾਲੇ ਪੁਲਸ ਮੁਲਾਜ਼ਮਾਂ ਦੇ ਪਸੀਨੇ ਛੁੱਟ ਜਾਂਦੇ ਹਨ।ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਪੁਲਸ ਮੁਲਾਜ਼ਮ ਟਰੱਕ ਵਿੱਚ ਬੈਠਾ ਹੈ ਅਤੇ ਉਹ ਟਰੱਕ ਡਰਾਈਵਰ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ।ਪਰ ਜਦੋਂ ਟਰੱਕ ਡਰਾਈਵਰ ਵੀਡੀਓ ਬਣਾਉਣ ਲੱਗਦਾ ਹੈ

ਤਾਂ ਉਸ ਤੋਂ ਬਾਅਦ ਪੁਲਸ ਮੁਲਾਜ਼ਮ ਉਸ ਨੂੰ ਕੈਮਰਾ ਹੇਠਾਂ ਕਰਨ ਲਈ ਕਹਿੰਦਾ ਹੈ, ਪਰ ਉਸੇ ਸਮੇਂ ਟਰੱਕ ਡਰਾਈਵਰ ਕਹਿੰਦਾ ਹੈ ਕਿ ਵੀਡੀਓ ਤਾਂ ਇਸੇ ਦੌਰਾਨ ਬਣੇਗੀ। ਇਸ ਤੋਂ ਇਲਾਵਾ ਟਰੱਕ ਡਰਾੲੀਵਰ ਦੱਸਦਾ ਹੈ ਕਿ ਉਹ ਮੁਜ਼ੱਫਰ ਨਗਰ ਵਿਚ ਹਨ ਅਤੇ ਇਹ ਪੁਲੀਸ ਮੁਲਾਜ਼ਮ ਉਨ੍ਹਾਂ ਤੋਂ ਲਿਫਟ ਲੈਣ ਦੇ ਬਹਾਨੇ ਉਨ੍ਹਾਂ ਦੇ ਟਰੱਕ ਵਿੱਚ ਬੈਠ ਗਿਆ ਅਤੇ ਬਾਅਦ ਵਿਚ ਇਨ੍ਹਾਂ ਤੋਂ ਹਫ਼ਤਾ ਮੰਗਣ ਲੱਗਿਆ।ਜਦੋਂ ਪੁਲਿਸ ਮੁਲਾਜ਼ਮਾਂ ਨੂੰ ਲੱਗਦਾ ਹੈ ਕਿ ਮਾਮਲਾ ਦਾਦਾ ਵਿਗੜਦਾ ਜਾ ਰਿਹਾ ਹੈ ਤਾਂ ਉਸ ਨੂੰ ਲੱਗਦਾ ਹੈ

ਕਿ ਉਸ ਦਾ ਟਰੱਕ ਵਿੱਚੋਂ ਹੇਠਾਂ ਉੱਤਰ ਜਾਣਾ ਹੀ ਸਹੀ ਰਹੇਗਾ।ਪਰ ਉਸ ਸਮੇਂ ਟਰੱਕ ਡਰਾੲੀਵਰ ਆਪਣੇ ਸਾਥੀ ਨੂੰ ਕਹਿੰਦਾ ਹੈ ਕਿ ਉਹ ਗੱਡੀ ਨੂੰ ਹੋਰ ਜ਼ਿਆਦਾ ਤੇਜ਼ ਚਲਾਵੇ ਤਾਂ ਜੋ ਇਹ ਪੁਲਿਸ ਮੁਲਾਜ਼ਮਾਂ ਦੀ ਗੱਡੀ ਵਿੱਚੋਂ ਉੱਤਰ ਨਾ ਸਕੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟਰੱਕ ਤਾਂ ਹੁਣ ਪੰਜਾਬ ਜਾ ਕੇ ਰੁਕੇਗਾ। ਪੁਲੀਸ ਮੁਲਾਜ਼ਮ ਵੱਲੋਂ ਬਹੁਤ ਰਾਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਟਰੱਕ ਵਿੱਚੋਂ ਛਲਾਂਗ ਲਗਾਈ,ਪਰ ਟਰੱਕ ਡਰਾਈਵਰ ਵੱਲੋਂ ਉਸ ਨੂੰ ਬੈਲਟ ਤੋਂ ਫੜ ਲਿਆ ਜਾਂਦਾ ਹੈ ਤਾਂ ਜੋ ਉਹ ਟਰੱਕ ਤੋਂ ਹੇਠਾਂ ਕੁੱਦ ਨਾ ਸਕੇ।ਉਨ੍ਹਾਂ ਵੱਲੋਂ ਟਰੱਕ ਦੀ ਰਫ਼ਤਾਰ ਹੋਰ ਜ਼ਿਆਦਾ ਤੇਜ਼ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਕੇ ਪੁਲਿਸ ਮੁਲਾਜ਼ਮਾਂ ਦੇ ਪਸੀਨੇ ਛੁੱਟ ਜਾਂਦੇ ਹਨ।ਉਸ ਤੋਂ ਬਾਅਦ ਉਹ ਲਗਾਤਾਰ ਟਰੱਕ ਡਰਾਈਵਰ ਦੀਆਂ ਮਿੰਨਤਾਂ ਕਰਦਾ ਹੈ ਕਿ ਉਸ ਨੂੰ ਹੇਠਾਂ ਉਤਰਨ ਦਿੱਤਾ ਜਾਵੇ।

ਜਿਸ ਤੋਂ ਬਾਅਦ ਕਿ ਟਰੱਕ ਡਰਾਈਵਰ ਵੱਲੋਂ ਟਰੱਕ ਦੀ ਰਫ਼ਤਾਰ ਥੋੜ੍ਹੀ ਹੌਲੀ ਕੀਤੀ ਜਾਂਦੀ ਹੈ ਅਤੇ ਪੁਲਿਸ ਮੁਲਾਜ਼ਮਾਂ ਹੇਠਾਂ ਉਤਰਦਾ ਹੈ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਵੱਲੋਂ ਟਰੱਕ ਡਰਾਈਵਰ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *