Breaking News
Home / खबरे / ਲੈਂਟਰ ਵਾਲੇ ਸਰੀਏ ਨੂੰ ਲੈ ਕੇ ਹੋਈ ਲੜਾਈ ਵਿੱਚ ਨੌਜਵਾਨ ਤੇ ਸ਼ਰੇਆਮ ਮਾਰੀਆਂ ਗੋਲੀਆਂ

ਲੈਂਟਰ ਵਾਲੇ ਸਰੀਏ ਨੂੰ ਲੈ ਕੇ ਹੋਈ ਲੜਾਈ ਵਿੱਚ ਨੌਜਵਾਨ ਤੇ ਸ਼ਰੇਆਮ ਮਾਰੀਆਂ ਗੋਲੀਆਂ

ਗੁਰਦਾਸਪੁਰ ਕੋਈ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਝਗੜੇ ਦੌਰਾਨ ਇਕ ਨੌਜਵਾਨ ਲੜਕੇ ਦੇ ਪੈਰ ਵਿੱਚ ਗੋਲੀ ਲੱਗੀ ਅਤੇ ਹੁਣ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ,ਜਿਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਇਕ ਦੁਕਾਨ ਦਾ ਲੈਂਟਰ ਪੈ ਰਿਹਾ ਸੀ।ਉਸੇ ਸਮੇਂ ਕੋਈ ਦੂਸਰੀ ਦੁਕਾਨ ਵਾਲੇ ਲੈਂਟਰ ਪਾ ਰਹੇ ਲੜਕਿਆਂ ਨਾਲ ਝਗੜਾ ਕਰਨ ਲਈ ਆ ਗਏ ਅਤੇ ਉਸੇ ਦੌਰਾਨ ਇਕ ਲੜਕੇ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਝਗੜਾ ਕਰ ਰਹੇ ਵਿਅਕਤੀਆਂ ਨੇ ਉਸੇ ਲੜਕੇ ਦੇ ਗੋ-ਲੀ ਮਾਰ ਦਿੱਤੀ।

ਜਿਸ ਤੋਂ ਬਾਅਦ ਉਸ ਲੜਕੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ,ਜਿਥੇ ਕਿ ਉਸ ਨੇ ਬਿਆਨ ਦਿੱਤੇ ਹਨ ਕਿ ਉਸ ਦੇ ਵੱਡੇ ਭਰਾ ਨਾਲ ਕੁਝ ਲਡ਼ਕੇ ਝਗਡ਼ ਰਹੇ ਸੀ। ਜਿਸ ਤੋਂ ਬਾਅਦ ਕੇ ਉਸ ਨੇ ਉਨ੍ਹਾਂ ਦਾ ਝਗੜਾ ਸੁਲਝਾੳੁਣ ਦੀ ਕੋਸ਼ਿਸ਼ ਕੀਤੀ,ਪਰ ਸਾਹਮਣੇ ਖੜ੍ਹੇ ਵਿਅਕਤੀਆਂ ਨੇ ਉਨ੍ਹਾਂ ਉਤੇ ਫਾਇਰ ਕਰ ਦਿੱਤੇ।ਜਿਨ੍ਹਾਂ ਵਿੱਚੋਂ ਦੋ ਫਾ-ਇ-ਰ ਤੋਂ ਉਸ ਦਾ ਬਚਾਅ ਹੋ ਗਿਆ ਅਤੇ ਤੀਜਾ ਫਾ-ਇ-ਰ ਉਸ ਦੇ ਪੈਰ ਵਿੱਚ ਜਾ ਲੱਗਾ। ਲੜਕੇ ਦਾ ਦੱਸਣਾ ਹੈ ਕਿ ਉਨ੍ਹਾਂ ਵਿਅਕਤੀਆਂ ਨੇ ਹਵਾਈ ਫਾ-ਇ-ਰ ਨਹੀਂ ਕੀਤੇ ਸੀ, ਬਲਕਿ ਉਹਨਾਂ ਨੇ ਹਨੇਰੇ ਵਿਚ ਗੋ-ਲੀ-ਆਂ ਚਲਾਈਆਂ ਸਨ।ਪਰ ਖੁਸ਼ਕਿਸਮਤੀ ਰਹੀ ਕਿ ਕਿਸੇ ਦਾ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਪਰ ਹੁਣ ਇਸ ਲੜਕੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ।ਆਉਣ ਵਾਲੇ ਸਮੇਂ ਵਿੱਚ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕਿ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਝਗੜੇ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਇਹ ਝਗੜੇ ਇੰਨੇ ਜ਼ਿਆਦਾ ਵਧ ਜਾਂਦੇ ਹਨ ਕਿ ਲੋਕ ਇੱਕ ਦੂਜੇ ਦਾ ਕ-ਤ-ਲ ਕਰਨ ਲਈ ਉਤਾਰੂ ਹੋ ਜਾਂਦੇ ਹਨ।

About khabar

Leave a Reply

Your email address will not be published. Required fields are marked *